ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਟਾਈਮਜ਼ ਤੋਂ ਉਸ 'ਪਾਗਲ' ਦੇ ਨਾਂ ਦਾ ਖੁਲਾਸਾ ਕਰਨ ਦੀ ਮੰਗ ਕੀਤੀ ਹੈ ਜਿਸ ਨੇ ਇਕ ਲੇਖ ਲਿਖ ਕੇ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਦੀ ਗੱਲ ਕਹੀ ਸੀ। ਟਰੰਪ ਨੇ ਮੋਂਟਾਨਾ ਦੇ ਬਿਲਿੰਗਸ 'ਚ ਵੀਰਵਾਰ ਨੂੰ ਆਪਣੇ ਸਮਰਥਕਾਂ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਆਖਿਆ, 'ਕੋਈ ਨਹੀਂ ਜਾਣਦਾ ਕਿ ਉਹ ਕੌਣ ਹੈ।' ਉਨ੍ਹਾਂ ਕਿਹਾ ਕਿ ਡੀਪ ਟੈਸਟ ਦੇ ਗੁੰਮਨਾਮ ਲੇਖਕ ਆਪਣੇ ਖੁਫੀਆ ਏਜੰਡੇ ਨੂੰ ਅੱਗੇ ਵਧਾਉਣ ਲਈ ਵੋਟਰਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਅਤੇ ਇਹ ਲੋਕਤੰਤਰ ਲਈ ਅਸਲ ਖਤਰਾ ਹੈ।
ਰਿਪਬਲਿਕਨ ਪਾਰਟੀ ਹਲਕੇ 'ਚ ਜਦੋਂ ਕਿਸੇ ਚੀਜ਼ 'ਚ ਸਾਜਿਸ਼ ਦੱਸਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਡੀਪ ਟੈਸਟ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਸਰਕਾਰ ਦੇ ਅਧੀਨ ਨੀਤੀ ਨਿਰਮਾਣ ਕਰਨ ਵਾਲੇ ਅਜਿਹੇ ਮੁਕਾਬਲਤਨ ਸਥਾਈ ਸਥਿਤੀਆਂ ਨੂੰ ਕਹਿੰਦੇ ਹਨ ਜਿਨ੍ਹਾਂ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਸੱਤਾ ਪਰਿਵਰਤਨ ਦੇ ਬਾਵਜੂਦ ਲੰਬੇ ਅਰਸੇ ਤੱਕ ਅਪ੍ਰਭਾਵਿਤ ਰਹਿੰਦੇ ਹਨ। ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਦੇ ਪ੍ਰਤੀ ਚਿੰਤਾ ਜਤਾਉਂਦੇ ਹੋਏ ਆਖਿਆ ਕਿ ਮਾਮਲੇ ਦੀ ਜਾਂਚ ਲਈ ਰਿਪੋਰਟਰਾਂ ਨੂੰ ਉਤਸ਼ਾਹਿਤ ਕਰਨ ਤੋਂ ਪਹਿਲਾਂ ਅਖਬਾਰ ਨੂੰ ਅਧਿਕਾਰੀ ਦਾ ਨਾਂ ਪ੍ਰਕਾਸ਼ਿਤ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਨਿਊਯਾਰਕ ਟਾਈਮਜ਼ 'ਚ ਇਕ ਗੁੰਮਨਾਮ ਵਿਅਕਤੀ ਦਾ ਲੇਖ ਪ੍ਰਕਾਸ਼ਿਤ ਹੋਇਆ ਸੀ ਜਿਸ 'ਚ ਲਿਖਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਜੇਕਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਹਨ ਤਾਂ ਉਪ ਰਾਸ਼ਟਰਪਤੀ ਅਤੇ ਹੋਰ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਸੰਵਿਧਾਨ ਦੀ 25ਵੀਂ ਸੋਧ ਦਾ ਇਸਤੇਮਾਲ ਕਰਕੇ ਉਨ੍ਹਾਂ (ਟਰੰਪ) ਨੂੰ ਅਹੁਦੇ ਤੋਂ ਹਟਾ ਦੇਣ। ਲੇਖ ਪ੍ਰਕਾਸ਼ਿਤ ਹੋਣ ਤੋਂ ਬਾਅਦ ਲੇਖਕ ਦੇ ਨਾਂ 'ਤੇ ਕਿਆਸ ਲਾਏ ਜਾ ਰਹੇ ਹਨ ਜਿਨ੍ਹਾਂ 'ਚ ਪ੍ਰਸ਼ਾਸਨ ਦੇ ਵੱਡੇ-ਵੱਡੇ ਨਾਂ ਵੀ ਸ਼ਾਮਲ ਹਨ। ਅਖਬਾਰ ਘੱਟ ਹੀ ਬੇਨਾਮ ਲੇਖ ਪ੍ਰਕਾਸ਼ਿਤ ਕਰਦਾ ਹੈ ਅਤੇ ਇਸ 'ਤੇ ਉਨ੍ਹਾਂ (ਅਖਬਾਰ) ਨੇ ਆਖਿਆ ਕਿ ਉਹ ਲੇਖਕ ਦੀ ਸ਼ਰਤ 'ਤੇ ਨਾਂ ਦਾ ਖੁਲਾਸਾ ਨਹੀਂ ਕਰ ਰਿਹਾ।
ਅਮਰੀਕਾ 'ਚ ਬੋਲੇ ਭਾਗਵਤ, ਬਿਹਤਰ ਸਮਾਜ ਲਈ ਹਿੰਦੂਆਂ ਨੂੰ ਆਉਣਾ ਹੋਵੇਗਾ ਇਕ ਸਾਥ
NEXT STORY