ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਵੈਨੇਜ਼ੁਏਲਾ 'ਚ ਆਉਣ-ਜਾਣ ਵਾਲੇ ਸਾਰੇ ਪਾਬੰਦੀਸ਼ੁਦਾ ਤੇਲ ਟੈਂਕਰਾਂ ਦੀ ਨਾਕੇਬੰਦੀ ਦਾ ਆਦੇਸ਼ ਦਿੱਤਾ ਹੈ। ਇਸ ਕਦਮ ਨਾਲ ਦੱਖਣੀ ਅਮਰੀਕਾ ਦੇਸ਼ ਦੇ ਨੇਤਾ ਨਿਕੋਲਸ ਮਾਦਰੋ 'ਤੇ ਦਬਾਅ ਵਧ ਗਿਆ ਹੈ ਅਤੇ ਇਸ ਦਾ ਉਦੇਸ਼ ਵੈਨੇਜ਼ੁਏਲਾ ਦੀ ਅਰਥਵਿਵਸਥਾ ਨੂੰ ਹੋਰ ਵੀ ਕਮਜ਼ੋਰ ਕਰਨਾ ਜਾਪ ਰਿਹਾ ਹੈ। ਇਹ ਐਲਾਨ ਉਨ੍ਹਾਂ ਨੇ ਉਸ ਘਟਨਾ ਦੇ ਇਕ ਹਫਤੇ ਬਾਅਦ ਕੀਤਾ ਹੈ, ਜਦੋਂ ਅਮਰੀਕੀ ਫੌਜ਼ਾਂ ਨੇ ਵੈਨੇਜ਼ੁਏਲਾ ਦੇ ਤਟ 'ਤੇ ਖੜ੍ਹੇ ਇਕ ਤੇਲ ਟੈਂਕਰ ਨੂੰ ਜ਼ਬਤ ਕੀਤਾ ਸੀ। ਮੰਗਲਵਾਰ ਨੂੰ ਸ਼ੋਸ਼ਲ ਮੀਡੀਆ 'ਤੇ ਨਾਕੇਬੰਦੀ ਦਾ ਐਲਾਨ ਕਰਦੇ ਹੋਏ ਟਰੰਪ ਨੇ ਦੋਸ਼ ਲਗਾਇਆ ਕਿ ਵੈਨੈਜ਼ੁਏਲਾ ਤੇਲ ਦਾ ਇਸਤੇਮਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਅਪਰਾਧਾਂ ਲਈ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਫੌਜੀ ਦਬਾਅ ਉਦੋਂ ਤੱਕ ਬਣਾਉਂਦਾ ਰਹੇਗਾ, ਜਦੋਂ ਤੱਕ ਵੈਨੇਜ਼ੁਏਲਾ ਅਮਰੀਕਾ ਨੂੰ ਉਸਦਾ ਤੇਲ, ਜ਼ਮੀਨ ਅਤੇ ਹੋਰ ਸੰਪਤੀਆਂ ਵਾਪਸ ਨਹੀਂ ਕਰਦਾ। ਟਰੰਪ ਨੇ ਕਿਹਾ ਕਿ ਦੱਖਣੀ ਅਮਰੀਕਾ ਦੇ ਇਤਿਹਾਸ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਫੌਜ ਵੱਲੋਂ ਵੈਨੈਜ਼ੁਏਲਾ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ ਗਿਆ ਹੈ, ਉਥੇ ਹੀ ਵੈਨੈਜ਼ੁਏਲਾ ਸਰਕਾਰ ਨੇ ਬਿਆਨ ਜਾਰੀ ਕਰਕੇ ਦੋਸ਼ ਲਗਾਇਆ ਕਿ ਟਰੰਪ ਅੰਤਰਰਾਸ਼ਟਰੀ ਕਾਨੂੰਨ ਮੁਕਤ ਵਪਾਰ ਅਤੇ ਨੇਵੀਗੇਸ਼ਨ ਦੀ ਆਜ਼ਾਦੀ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਕਥਿਤ ਸੈਨਾ ਦੀ ਨਾਕੇਬੰਦੀ ਜ਼ਰੀਏ ਇਸ ਦੇਸ਼ ਦੀ ਸੰਪਤੀ ਨੂੰ ਲੁੱਟਣਾ ਚਾਹੁੰਦਾ ਹੈ ਅਤੇ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ 'ਚ ਉਠਾਇਆ ਜਾਵੇਗਾ।
ਅਮਰੀਕੀ ਸੈਨਾ ਵੱਲੋਂ ਕੈਰਬਿਆਈ ਸਾਗਰ ਅਤੇ ਪੂਰਬੀ ਪ੍ਰਸ਼ਾਂਤ 'ਚ ਅੰਤਰਰਾਸ਼ਟਰੀ ਸਮੁੰਦਰੀ ਹਮਲੇ ਕੀਤੇ ਗਏ ਜਿਸ 'ਚ ਘੱਟੋ-ਘੱਟ 95 ਲੋਕਾਂ ਦੀ ਮੌਤ ਹੋਈ ਹੈ। ਟਰੰਪ ਪ੍ਰਸ਼ਾਸ਼ਨ ਨੇ ਕਿਹਾ ਕਿ ਇਹ ਹਮਲੇ ਅਮਰੀਕਾ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਕੀਤੇ ਗਏ ਹਨ। ਜਦਕਿ ਰਾਸ਼ਟਰਪਤੀ ਦੀ ਚੀਫ ਆਫ ਸਟਾਫ ਸੁਸੀ ਵਾਈਲਸ ਨੇ ਮੰਗਲਵਾਰ ਨੂੰ ਪ੍ਰਕਾਸ਼ਿਤ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਇਸਦਾ ਉਦੇਸ਼ ਮਾਦੁਰੋ ਨੂੰ ਸੱਤਾ ਤੋਂ ਹਟਾਉਣਾ ਵੀ ਹੈ। ਵੈਨੇਜ਼ੁਏਲਾ ਕੋਲ ਦੁਨੀਆ ਦਾ ਸਭ ਤੋਂ ਵੱਡਾ ਸਾਬਤ ਤੇਲ ਭੰਡਾਰ ਹੈ ਅਤੇ ਇਹ ਪ੍ਰਤੀ ਦਿਨ ਲਗਭਗ 10 ਲੱਖ ਬੈਰਲ ਤੇਲ ਪੈਦਾ ਕਰਦਾ ਹੈ, ਜਿਸ ਤੋਂ ਬਾਅਦ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਇਸ ਤੇਲ ਭੰਡਾਰ 'ਤੇ ਕਬਜ਼ਾ ਕਰਨ ਲਈ ਵੈਨੇਜ਼ੁਏਲਾ 'ਤੇ ਹਮਲਾ ਕਰ ਸਕਦੇ ਹਨ।
ਮੈਡੀਕਲ ਵਿਗਿਆਨੀਆਂ ਦੀ ਵੱਡੀ ਖੋਜ ! ਕੈਂਸਰ ਦੀ ਪਛਾਣ ਕਰਨ ਲਈ ਸਸਤਾ ਤੇ ਆਸਾਨ ਬਲੱਡ ਟੈਸਟ ਕੀਤਾ ਤਿਆਰ
NEXT STORY