ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਵਾਸੀਆਂ ਪ੍ਰਤੀ ਸਖ਼ਤ ਰਵੱਈਆ ਅਪਣਾਏ ਹੋਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਪ੍ਰਵਾਸੀਆਂ ਲਈ ਅਮਰੀਕਾ ਤੋਂ ਆਪਣੇ ਦੇਸ਼ ਨੂੰ ਪੈਸਾ ਭੇਜਣਾ (ਰੈਮਿਟੈਂਸ) ਮਹਿੰਗਾ ਹੋ ਸਕਦਾ ਹੈ। ਹਾਊਸ ਆਫ ਰਿਪਬਲਿਕਨ ਯਾਨੀ ਅਮਰੀਕੀ ਸਰਕਾਰ ਨੇ ਸੰਸਦ 'ਚ ਇਕ ਨਵਾਂ ਟੈਕਸ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ 'ਚ ਗੈਰ-ਅਮਰੀਕੀ ਨਾਗਰਿਕਾਂ ਵਲੋਂ ਅਮਰੀਕਾ ਤੋਂ ਭੇਜੇ ਜਾਣ ਵਾਲੇ ਪੈਸੇ 'ਤੇ 5 ਫੀਸਦੀ ਟੈਕਸ ਵਸੂਲਣ ਦੀ ਗੱਲ ਕਹੀ ਗਈ ਹੈ। ਇਸ ਕਾਰਨ ਪ੍ਰਵਾਸੀ ਭਾਰਤੀਆਂ ਸਮੇਤ ਉੱਥੇ ਕੰਮ ਕਰਨ ਵਾਲਿਆਂ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ ਜੋ ਆਪਣੀ ਮਿਹਨਤ ਦੀ ਕਮਾਈ ਆਪਣੇ ਦੇਸ਼ ਭੇਜਦੇ ਹਨ। ਰਿਪੋਰਟ ਮੁਤਾਬਕ ਅਮਰੀਕੀ ਸੰਸਦ ਇਸ ਬਿੱਲ ਨੂੰ ਮੈਮੋਰੀਅਲ ਡੇਅ ਯਾਨੀ 26 ਮਈ, 2025 ਤੱਕ ਪਾਸ ਕਰਨ ਦਾ ਟੀਚਾ ਰੱਖਦੀ ਹੈ, ਜਿਸ ਤੋਂ ਬਾਅਦ ਇਸ ਬਿੱਲ ਨੂੰ ਸੈਨੇਟ ਨੂੰ ਭੇਜਿਆ ਜਾਵੇਗਾ। ਟਰੰਪ ਦੇ ਸੰਸਦ ਮੈਂਬਰਾਂ ਨੂੰ ਉਮੀਦ ਹੈ ਕਿ ਇਹ ਬਿੱਲ 4 ਜੁਲਾਈ ਤੱਕ ਕਾਨੂੰਨ ਬਣ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਦੁਬਈ 'ਚ ਚਮਕੀ ਭਾਰਤੀ ਦੀ ਕਿਸਮਤ, ਜਿੱਤੇ 8 ਕਰੋੜ
ਭਾਰਤ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ
ਇਸ ਟੈਕਸ ਦੇ ਪ੍ਰਵਾਸੀ ਭਾਰਤੀਆਂ ਲਈ ਗੰਭੀਰ ਵਿੱਤੀ ਨਤੀਜੇ ਹੋ ਸਕਦੇ ਹਨ। ਇਸ ਸਮੇਂ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਰੈਮਿਟੈਂਸ ਪ੍ਰਾਪਤ ਕਰਦਾ ਹੈ। ਹਰ ਸਾਲ ਵਿਦੇਸ਼ਾਂ ਤੋਂ ਭਾਰਤ ਨੂੰ ਲਗਭਗ 83 ਬਿਲੀਅਨ ਡਾਲਰ ਭੇਜੇ ਜਾਂਦੇ ਹਨ, ਜਿਸ ਦਾ ਵੱਡਾ ਹਿੱਸਾ ਅਮਰੀਕਾ ਤੋਂ ਆਉਂਦਾ ਹੈ। ਨਵੀਂ ਵਿਵਸਥਾ ਦਾ ਮਤਲਬ ਹੋਵੇਗਾ ਕਿ ਘਰ ਭੇਜੇ ਜਾਣ ਵਾਲੇ ਹਰ 100,000 ਡਾਲਰ ਵਿੱਚੋਂ 5,000 ਡਾਲਰ ਟੈਕਸ ਤੋਂ ਕੱਟੇ ਜਾਣਗੇ। ਇਹ ਟੈਕਸ ਰਵਾਇਤੀ ਬੈਂਕਾਂ ਅਤੇ NRE/NRO ਖਾਤਿਆਂ ਸਮੇਤ ਸਾਰੇ ਜਾਇਜ਼ ਚੈਨਲਾਂ 'ਤੇ ਲਾਗੂ ਹੋਵੇਗਾ, ਜਿਸ ਨਾਲ ਟੈਕਸ ਤੋਂ ਬਚਣ ਲਈ ਬਹੁਤ ਘੱਟ ਵਿਕਲਪ ਬਚਣਗੇ। ਇਸ ਲਈ ਪ੍ਰਵਾਸੀ ਭਾਰਤੀ ਅਤੇ ਅਮਰੀਕੀ ਪ੍ਰਵਾਸੀ 4 ਜੂਨ ਤੋਂ ਪਹਿਲਾਂ ਆਪਣੀ ਵੱਡੀ ਰਕਮ ਭੇਜਣ ਬਾਰੇ ਸੋਚ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਸਵੇਰੇ-ਸਵੇਰੇ 4.5 ਤੀਬਰਤਾ ਨਾਲ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਨਿਕਲੇ ਲੋਕ
NEXT STORY