ਸਿੰਗਾਪੁਰ— ਸਿੰਗਾਪੁਰ ਦਾ ਅਕਸ ਸਖਤ ਨਿਯਮ ਅਤੇ ਕਾਨੂੰਨ ਵਾਲੇ ਦੇਸ਼ ਦੀ ਹੈ ਅਤੇ ਸ਼ਾਇਦ ਇਸ ਲਈ ਇਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਾਲੇ ਇਤਿਹਾਸਕ ਸ਼ਿਖਰ ਵਾਰਤਾ ਲਈ ਚੁਣਿਆ ਗਿਆ ਹੈ। ਇੱਥੇ ਚੱਲ ਰਹੀਆਂ ਤਿਆਰੀਆਂ ਤੋਂ ਲੱਗਦਾ ਹੈ ਕਿਵੇਂ ਇਹ ਦੋਵੇਂ ਦੇਸ਼ਾਂ ਦੀਆਂ ਉਮੀਦਾਂ 'ਤੇ ਖਰਾ ਉਤਰੇਗਾ। ਇੱਥੋਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲਸ ਦੇ ਨਾਲ ਹੀ ਨੇਪਾਲੀ ਗੋਰਖਿਆਂ ਦੇ ਮੋਢਿਆਂ 'ਤੇ ਹੈ। ਪੂਰੀ ਤਰ੍ਹਾਂ ਤੋਂ ਚੌਕੰਨੇ ਇਹ ਜਵਾਨ ਸੜਕਾਂ 'ਤੇ ਫੈਲ ਕੇ ਚੱਪੇ-ਚੱਪੇ 'ਤੇ ਨਜ਼ਰ ਰੱਖਣਗੇ ਅਤੇ ਪ੍ਰੋਗਰਾਮ ਨਾਲ ਜੁੜੀਆਂ ਮੁੱਖ ਥਾਵਾਂ ਵਲੋਂ ਜਾਣ ਵਾਲੇ ਮਾਰਗਾਂ ਨੂੰ ਬੰਦ ਕਰ ਦੇਣਗੇ। ਦੱਸਣਯੋਗ ਹੈ ਕਿ ਸਿੰਗਾਪੁਰ 'ਚ 12 ਜੂਨ 2018 ਨੂੰ ਡੋਨਾਲਡ ਟਰੰਪ ਅਤੇ ਕਿਮ ਜੋਂਗ ਉਨ ਵਿਚਾਲੇ ਮੁਲਾਕਾਤ ਹੋਵੇਗੀ।
ਇਸ ਦੌਰਾਨ ਪ੍ਰਦਰਸ਼ਨ 'ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਹੈ। ਇੱਥੋਂ ਦੇ ਨਾਗਰਿਕਾਂ ਲਈ ਸਖਤ ਸੁਰੱਖਿਆ, ਮੈਟਰੋ ਵਿਚ ਵਰਦੀਧਾਰੀ ਅਧਿਕਾਰੀਆਂ ਦੀ ਗਸ਼ਤ ਅਤੇ ਹਵਾਈ ਅੱਡਿਆਂ 'ਤੇ ਹਥਿਆਰਬੰਦ ਫੌਜੀਆਂ ਦੀ ਮੌਜੂਦਗੀ ਆਮ ਗੱਲ ਹੈ, ਕਿਉਂਕਿ ਸਰਕਾਰ ਨੇ ਆਪਣੇ ਲੋਕਾਂ ਦੇ ਦਿਲੋਂ ਦਿਮਾਗ ਵਿਚ ਇਹ ਗੱਲ ਡੂੰਘਾਈ ਨਾਲ ਬੈਠਾ ਦਿੱਤੀ ਹੈ ਕਿ ਦੁਨੀਆ ਦੇ ਅਮੀਰ ਸਥਾਨਾਂ ਵਿਚ ਸ਼ਾਮਲ ਇਹ ਥਾਂ ਅੱਤਵਾਦੀ ਹਮਲਿਆਂ ਲਈ ਮੁੱਖ ਟੀਚਾ ਹੋ ਸਕਦੀ ਹੈ। ਜਿਨ੍ਹਾਂ ਥਾਵਾਂ 'ਤੇ ਪਾਬੰਦੀ ਲਾਈ ਗਈ ਹੈ, ਉਨ੍ਹਾਂ 'ਚ ਰਿਜ਼ੋਰਟ ਆਈਲੈਂਡ ਸੇਨਟੋਸਾ ਸ਼ਾਮਲ ਹੈ।
ਨਡਾਲ ਦੀਆਂ ਨਜ਼ਰਾਂ 11ਵਾਂ ਫ੍ਰੈਂਚ ਓਪਨ ਖਿਤਾਬ ਜਿੱਤਣ 'ਤੇ
NEXT STORY