ਪੈਰਿਸ : ਸਪੈਨਿਸ਼ ਸਟਾਰ ਰਾਫੇਲ ਨੇ ਸਵੀਕਾਰ ਕੀਤਾ ਹੈ ਕਿ ਕੱਲ 11ਵਾਂ ਫ੍ਰੈਂਚ ਓਪਨ ਖਿਤਾਬ ਜਿੱਤਣ ਦੀ ਉਨ੍ਹਾਂ ਦੀ ਇੱਛਾ ਕਾਫੀ ਮਜ਼ਬੂਤ ਹੈ ਕਿਉਂਕਿ ਉਹ ਇਸ ਗੱਲ ਨੂੰ ਵੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਕਰੀਅਰ ਦਾ ਅੰਤ ਜ਼ਿਆਦਾ ਦੂਰ ਨਹੀਂ ਹੈ। ਇਹ 32 ਸਾਲਾਂ ਖਿਡਾਰੀ 16 ਮੇਜਰ ਖਿਤਾਬ ਆਪਣੇ ਨਾਂ ਕਰ ਚੁੱਕਾ ਹੈ ਅਤੇ ਕੱਲ ਉਹ ਆਪਣੇ 24ਵੇਂ ਗ੍ਰੈਂਡਸਲੈਮ ਫਾਈਨਲ 'ਚ ਰੋਲਾਂ ਗੈਰਾਂ 'ਤੇ ਡੋਮਿਨਿਕ ਥਿਏਮ ਨਾਲ ਭਿੜੇਗਾ ਜਿਨ੍ਹਾਂ ਦਾ ਇਹ ਪਹਿਲਾ ਫਾਈਨਲ ਹੋਵੇਗਾ। ਜੇਕਰ ਨਡਾਲ ਜਿੱਤ ਜਾਂਦੇ ਹਨ ਤਾਂ ਪੈਰਿਸ 'ਚ ਇਹ ਉਨ੍ਹਾਂ ਦਾ 11ਵਾਂ ਖਿਤਾਬ ਹੋਵੇਗਾ। ਨਡਾਲ ਅਜੇ ਵੀ ਮਹਾਨ ਮੁਕਾਬਲੇਬਾਜ਼ ਰੋਜਰ ਫੈਡਰਰ ਤੋਂ ਚਾਰ ਮੇਜਰ ਖਿਤਾਬ ਪਿੱਛੇ ਚਲ ਰਹੇ ਹਨ।
ਨਡਾਲ ਨੇ ਕੱਲ ਸੈਮੀਫਾਈਨਲ 'ਚ ਜੁਆਨ ਮਾਰਟਿਨ ਡੇਲ ਪੋਤਰੋ ਨੂੰ 6-4, 6-1, 6-2 ਨਾਲ ਹਾਰ ਦੇ ਬਾਅਦ ਪੈਰਿਸ 'ਚ ਆਪਣੀ 85ਵੀਂ ਜਿੱਤ ਦਰਜ ਕੀਤੀ ਹੈ ਅਤੇ ਉਨ੍ਹਾਂ ਨੂੰ ਸਿਰਫ ਦੋ ਹਾਰ ਮਿਲੀਆਂ ਹਨ। ਉਨ੍ਹਾਂ ਕਿਹਾ, ਮੇਰੇ ਲਈ ਇਥੇ ਖੇਡਣ ਦੀ ਪ੍ਰੇਰਣਾ ਹਮੇਸ਼ਾ ਕਾਫੀ ਜ਼ਿਆਦਾ ਰਹਿੰਦੀ ਹੈ। ਨਡਾਲ ਨੇ ਕਿਹਾ, ਮੈਂ ਸੱਟਾਂ ਦੇ ਕਾਰਨ ਕਈ ਮੌਕੇ ਗੁਆਏ ਹਨ ਅਤੇ ਮੈਂ ਜਾਣਦਾ ਹਾਂ ਕਿ ਆਉਣ ਵਾਲੇ ਸਾਲ ਤੇਜੀ ਨਾਲ ਨਿਕਲ ਜਾਣਗੇ। ਇਸ ਲਈ ਮੇਰੇ ਕੋਲ ਖੇਡਣ ਲਈ 10 ਤੋਂ ਜ਼ਿਆਦਾ ਮੌਕੇ ਨਹੀਂ ਹਨ।
ਉਹ ਐਤਵਾਰ ਨੂੰ ਆਪਣਾ 17ਵਾਂ ਗ੍ਰੈਂਡਸਲੈਮ ਜਿੱਤਣ ਲਈ ਪ੍ਰੇਰਣਾ ਨਾਲ ਭਰੇ ਹਨ ਜਿਥੇ ਉਨ੍ਹਾਂ ਆਸਟਰੇਲੀਆ ਦੇ 24 ਸਾਲਾਂ ਥਿਏਮ ਨਾਲ ਭਿੜਨਾ ਹੈ। ਦੋਵੇਂ ਇਕ ਦੂਜੇ ਨਾਲ 9 ਵਾਰ ਭਿੜ ਚੁੱਕੇ ਹਨ ਅਤੇ ਸਾਰੇ ਮੁਕਾਬਲੇ ਕਲੇ ਕੋਰਟ 'ਚ ਹੋਏ ਹਨ। ਥਿਏਮ ਨੇ ਕਿਹਾ ਮੇਰਾ ਸਾਹਮਣਾ ਰਾਫਾ ਨਾਲ ਹੋਵੇਗਾ। ਇਸ ਲਈ ਮੇਰੇ 'ਤੇ ਦਬਾਅ ਬਣਿਆ ਹੋਇਆ ਹੈ।
ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਨਵ-ਉਸਾਰੀ ਆਰੰਭਤਾ 16 ਨੂੰ
NEXT STORY