ਵਾਸ਼ਿੰਗਟਨ— ਪਹਿਲੀ ਵਾਰ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਉੱਤਰੀ ਕੋਰੀਆ ਦੀ ਜ਼ਮੀਨ 'ਤੇ ਕਦਮ ਰੱਖਣ ਦਾ ਇਤਿਹਾਸ ਰਚਿਆ। ਬੀਤੇ ਦਿਨ ਭਾਵ ਐਤਵਾਰ ਨੂੰ ਡੋਨਾਲਡ ਟਰੰਪ ਦੱਖਣੀ ਕੋਰੀਆ ਅਤੇ ਉੱਤਰੀ ਕੋਰੀਆ ਨੂੰ ਆਪਸ 'ਚ ਵੰਡਣ ਵਾਲੀ ਕੰਕਰੀਟ ਦੀ ਸਰਹੱਦ 'ਤੇ ਪੁੱਜੇ ਅਤੇ ਕਿਮ ਜੋਂਗ ਨਾਲ ਮੁਲਾਕਾਤ ਕੀਤੀ। ਟਰੰਪ ਨੇ ਕਿਹਾ ਕਿ ਜਦ ਉਹ ਸਰਹੱਦ 'ਚ ਦਾਖਲ ਹੋ ਰਹੇ ਸਨ ਤਾਂ ਉਨ੍ਹਾਂ ਨੇ ਇਸ ਗੱਲ 'ਤੇ ਧਿਆਨ ਦਿੱਤਾ ਕਿ ਬਹੁਤ ਸਾਰੇ ਲੋਕ ਕਹਿ ਰਹੇ ਸਨ ਕਿ ਇਹ 'ਇਤਿਹਾਸਕ ਪਲ' ਹੈ। ਉਨ੍ਹਾਂ ਨੂੰ ਕਈ ਲੋਕਾਂ ਦੀਆਂ ਅੱਖਾਂ 'ਚ ਹੰਝੂ ਦਿਖਾਈ ਦਿੱਤੇ। ਹਾਲਾਂਕਿ ਇਸ ਬੈਠਕ ਨੂੰ ਅਮਰੀਕੀ ਮੀਡੀਆ ਨੇ ਇਕ ਡਰਾਮਾ ਦੱਸਿਆ। ਹਾਲਾਂਕਿ ਉੱਤਰੀ ਕੋਰੀਆ ਦੀ ਮੀਡੀਆ ਨੇ ਵੀ ਇਸ ਨੂੰ 'ਇਤਿਹਾਸਕ' ਅਤੇ 'ਸ਼ਾਨਦਾਰ ਇਵੈਂਟ' ਦੱਸਿਆ।
ਨਿਊਯਾਰਕ ਟਾਈਮਜ਼ ਦਾ ਕਹਿਣਾ ਹੈ ਕਿ ਇਹ ਸਿਰਫ ਇਕ ਮਾਸਟਰਪੀਸ ਡਰਾਮਾ ਸੀ। ਇਸ ਬੈਠਕ ਨਾਲ ਟਰੰਪ ਨੂੰ ਕੁੱਝ ਵੀ ਹਾਸਲ ਨਹੀਂ ਹੋਇਆ। ਉੱਥੇ ਹੀ ਕਈਆਂ ਦਾ ਕਹਿਣਾ ਹੈ ਕਿ ਪ੍ਰਮਾਣੂ ਨਿਸ਼ਸਤਰੀਕਰਨ ਦੇ ਮੁੱਦੇ 'ਤੇ ਦੋਹਾਂ ਦੇਸ਼ਾਂ ਵਿਚਕਾਰ ਦੁਬਾਰਾ ਗੱਲਬਾਤ ਸ਼ੁਰੂ ਹੋ ਸਕਦੀ ਹੈ। ਉੱਤਰੀ ਕੋਰੀਆਈ ਤਾਨਾਸ਼ਾਹ ਨਾਲ ਟਰੰਪ ਦੀ ਇਸ ਮੁਲਾਕਾਤ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਇਨ੍ਹਾਂ ਸਭ ਵਿਚਕਾਰ ਅਮਰੀਕੀ ਰਾਸ਼ਟਰਪਤੀ ਨੇ ਬਿਆਨ ਦਿੱਤਾ ਕਿ ਜਦ ਉਹ ਉੱਤਰੀ ਕੋਰੀਆ ਦੀ ਸਰਹੱਦ 'ਚ ਦਾਖਲ ਹੋ ਰਹੇ ਸਨ ਤਾਂ ਉੱਥੋਂ ਦੀ ਜਨਤਾ ਦੀਆਂ ਅੱਖਾਂ 'ਚ ਹੰਝੂ ਸਨ।
ਅਮੀਰਾਤ ਏਅਰਲਾਈਨਜ਼ ਨੇ ਦੁਨੀਆ ਦੀ ਸਭ ਤੋਂ ਛੋਟੀ ਫਲਾਈਟ ਕੀਤੀ ਸ਼ੁਰੂ
NEXT STORY