ਸੈਨ ਫਰਾਂਸਿਸਕੋ: ਅਮਰੀਕਾ ਦੇ ਪ੍ਰਮੁੱਖ ਸ਼ਹਿਰ ਸੈਨ ਫਰਾਂਸਿਸਕੋ ਵਿੱਚ ਇੱਕ ਵੱਡੇ ਪਾਵਰ ਕੱਟ ਕਾਰਨ ਹਾਹਾਕਾਰ ਮਚ ਗਈ ਹੈ। ਸਰੋਤਾਂ ਅਨੁਸਾਰ, ਇਸ ਬਿਜਲੀ ਸਪਲਾਈ ਠੱਪ ਹੋਣ ਕਾਰਨ 1,30,000 ਤੋਂ ਵੱਧ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਵਿਚ ਬਿਜਲੀ ਬੰਦ ਰਹੀ, ਜਿਸ ਕਾਰਨ ਸ਼ਹਿਰ ਦਾ ਵੱਡਾ ਹਿੱਸਾ ਹਨੇਰੇ ਵਿੱਚ ਡੁੱਬ ਗਿਆ ਹੈ।

ਪ੍ਰਭਾਵਿਤ ਇਲਾਕੇ
ਬਿਜਲੀ ਗੁੱਲ ਹੋਣ ਦੀ ਸ਼ੁਰੂਆਤ ਸ਼ਨੀਵਾਰ ਦੁਪਹਿਰ ਨੂੰ ਰਿਚਮੰਡ, ਪ੍ਰੈਸੀਡੀਓ ਅਤੇ ਗੋਲਡਨ ਗੇਟ ਪਾਰਕ ਦੇ ਆਸ-ਪਾਸ ਦੇ ਇਲਾਕਿਆਂ ਤੋਂ ਹੋਈ, ਜੋ ਹੌਲੀ-ਹੌਲੀ ਪੂਰੇ ਸ਼ਹਿਰ ਵਿੱਚ ਫੈਲ ਗਈ।

ਕਾਰੋਬਾਰ ਠੱਪ
ਸੋਸ਼ਲ ਮੀਡੀਆ 'ਤੇ ਰੈਸਟੋਰੈਂਟਾਂ ਅਤੇ ਦੁਕਾਨਾਂ ਦੇ ਬੰਦ ਹੋਣ ਦੀਆਂ ਖਬਰਾਂ ਦਾ ਹੜ੍ਹ ਆ ਗਿਆ। ਇੱਥੋਂ ਤੱਕ ਕਿ ਸਟ੍ਰੀਟ ਲਾਈਟਾਂ ਅਤੇ ਕ੍ਰਿਸਮਸ ਦੀਆਂ ਸਜਾਵਟਾਂ ਵੀ ਬੰਦ ਹੋ ਗਈਆਂ ਹਨ। ਸੈਨ ਫਰਾਂਸਿਸਕੋ ਦੇ ਐਮਰਜੈਂਸੀ ਮੈਨੇਜਮੈਂਟ ਵਿਭਾਗ ਨੇ ਦੱਸਿਆ ਕਿ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਰਚ 2025 ਵਿੱਚ ਟੈਰਿਫ ਯੁੱਧ ਦੌਰਾਨ ਕੈਨੇਡਾ ਨੇ ਅਮਰੀਕਾ ਦੀ ਬਿਜਲੀ ਕੱਟਣ ਦੀ ਧਮਕੀ ਦਿੱਤੀ ਸੀ, ਜਿਸ ਨਾਲ ਨਿਊਯਾਰਕ ਅਤੇ ਮਿਸ਼ੀਗਨ ਵਰਗੇ ਰਾਜਾਂ ਦੇ 1.5 ਮਿਲੀਅਨ ਘਰ ਪ੍ਰਭਾਵਿਤ ਹੋ ਸਕਦੇ ਸਨ।
ਹੈਵਾਨ ਪਤੀ ! ਪਤਨੀ ਨੂੰ ਨਸ਼ੀਲੀ ਦਵਾਈ ਦੇ ਕੇ 15 ਸਾਲਾਂ ਤੋਂ ਕਰਦਾ ਰਿਹਾ ਗੰਦਾ ਕੰਮ, ਵੀਡੀਓ ਕੀਤੇ ਵਾਇਰਲ
NEXT STORY