ਵਾਸ਼ਿੰਗਟਨ - ਅਮਰੀਕਾ ਦੀ ਇਕ ਅਖਬਾਰ ਦਾ ਮੰਨਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਸ਼ਮੀਰ ਮਾਮਲੇ 'ਤੇ ਵਿਚੋਲਗੀ ਕਰਨ ਸਬੰਧੀ ਬਿਆਨ ਵੱਡੀ ਭੁੱਲ ਹੈ। ਟਰੰਪ ਦੇ ਇਸ ਬਿਆਨ ਨੂੰ ਵੱਡੀ ਭੁੱਲ ਕਰਾਰ ਦਿੰਦੇ ਹੋਏ ਅਖਬਾਰ ਨੇ ਆਖਿਆ ਕਿ ਟਰੰਪ ਭਾਰਤ ਦੇ ਨਾਲ ਰਿਸ਼ਤੇ ਸੁਧਾਰਨ ਲਈ ਸਾਬਕਾ ਰਾਸ਼ਟਰਪਤੀਆਂ ਦੀਆਂ ਉਪਲੱਬਧੀਆਂ 'ਤੇ ਪਾਣੀ ਫੇਰ ਰਹੇ ਹਨ। ਅਖਬਾਰ ਮੁਤਾਬਕ ਟਰੰਪ ਨੇ ਅਜਿਹਾ ਕਰਕੇ ਕੂਟਨੀਤਕ ਗਲਤੀ ਕੀਤੀ ਹੈ ਜੋ ਇਕ ਅਹਿਮ ਦੇਸ਼ ਨੂੰ ਹੋਰ ਉਲਝਣ 'ਚ ਪਾ ਸਕਦੀ ਹੈ।
ਅਮਰੀਕਾ ਦੇ ਰਾਸ਼ਟਰਪਤੀ ਨੇ ਸੋਮਵਾਰ ਨੂੰ ਇਹ ਬਿਆਨ ਦੇ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਓਸਾਕਾ 'ਚ ਜੀ-20 ਸੰਮੇਲਨ ਸ਼ਿਖਰ ਸੰਮੇਲਨ ਦੌਰਾਨ ਕਸ਼ਮੀਰ ਮਾਮਲੇ ਨੂੰ ਹੱਲ ਕਰਨ 'ਚ ਉਨ੍ਹਾਂ ਦੀ ਮਦਦ ਮੰਗੀ ਸੀ। ਟਰੰਪ ਦੇ ਇਸ ਬਿਆਨ ਤੋਂ ਤੁਰੰਤ ਬਾਅਦ ਭਾਰਤ ਨੇ ਇਸ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਮੋਦੀ ਨੇ ਅਜਿਹਾ ਕੋਈ ਅਪੀਲ ਨਹੀਂ ਕੀਤੀ ਅਤੇ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਵਿਚਾਲੇ2-ਪੱਖੀ ਮਾਮਲਾ ਹੈ।
'ਦਿ ਵਾਸ਼ਿੰਗਟਨ ਪੋਸਟ' ਦੀ ਇਕ ਰਿਪੋਰਟ 'ਚ ਆਖਿਆ ਗਿਆ ਹੈ ਕਿ ਟਰੰਪ ਨੇ ਕੂਟਨੀਤਕ ਭੁੱਲ ਕੀਤੀ ਹੈ। ਭਾਰਤ ਦੇ ਨਾਲ ਵਪਾਰ ਯੁੱਧ ਤੋਂ ਬਾਅਦ, ਕਸ਼ਮੀਰ ਮਾਮਲੇ 'ਤੇ ਉਨ੍ਹਾਂ ਦੀ ਭੁੱਲ ਇਕ ਅਹਿਮ ਦੇਸ਼ ਨੂੰ ਹੋਰ ਉਲਝਣ 'ਚ ਪਾ ਦੇਵੇਗਾ, ਜਿਸ ਦੀ ਦੋਸਤੀ ਦੀ ਅਮਰੀਕਾ ਨੂੰ ਚੀਨ ਨਾਲ ਮੁਕਾਬਲਾ ਕਰਨ ਲਈ ਜ਼ਰੂਰਤ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਗੱਲ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ ਕਿ ਮੋਦੀ ਨੇ ਟਰੰਪ ਤੋਂ ਇਸ ਪ੍ਰਕਾਰ ਦੀ ਵੀ ਕੋਈ ਅਪੀਲ ਕੀਤੀ ਹੈ। ਟਰੰਪ ਦੇ ਬਿਆਨ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰਾਲੇ ਨੇ ਆਪਣੀ ਭੁੱਲ ਸੁਧਾਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਉਹ ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ 2-ਪੱਖੀ ਮਾਮਲਾ ਜਾਣਦਾ ਹੈ ਅਤੇ ਉਹ ਉਦੋਂ ਮਦਦ ਲਈ ਤਿਆਰ ਹੋਵੇਗਾ, ਜਦੋਂ ਦੋਵੇਂ ਦੇਸ਼ ਚਾਹੁੰਣਗੇ।
ਅਮਰੀਕਾ 'ਚ 2 ਦਹਾਕੇ ਬਾਅਦ ਮੌਤ ਦੀ ਸਜ਼ਾ ਬਹਾਲ ਕਰਨ ਦਾ ਕੀਤਾ ਗਿਆ ਐਲਾਨ
NEXT STORY