ਵਾਸ਼ਿੰਗਟਨ(ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲੀਬਾਨ ਅਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਆਪਣੀ ਧਰਤੀ 'ਤੇ ਸੁਰੱਖਿਅਤ ਪਨਾਹਗਾਹ ਮੁਹੱਈਆਂ ਕਰਾਉਣ ਨੂੰ ਲੈ ਕੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ। ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਆਪਣੀ ਅਘੋਸ਼ਿਤ ਅਫਗਾਨਿਸਤਾਨ ਯਾਤਰਾ ਦੌਰਾਨ ਇਹ ਗੱਲ ਕਹੀ।
ਅਫਗਾਨਿਸਤਾਨ ਦੇ ਬਗਰਾਮ ਏਅਰਬੇਸ ਵਿਚ ਅਮਰੀਕੀ ਸੈਨਿਕਾਂ ਨੂੰ ਪੇਂਸ ਨੇ ਕਿਹਾ, 'ਪਾਕਿਸਤਾਨ ਲੰਬੇ ਸਮੇਂ ਤੋਂ ਤਾਲੀਬਾਨ ਅਤੇ ਹੋਰ ਅੱਤਵਾਦੀ ਸਮੂਹਾਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਾ ਰਿਹਾ ਹੈ ਪਰ ਹੁਣ ਉਹ ਦਿਨ ਗਏ।' ਹੈਂਗਰ ਵਿਚ 500 ਸੈਨਿਕਾਂ ਨੂੰ ਸੰਬੋਧਿਤ ਕਰਦੇ ਹੋਏ ਪੇਂਸ ਨੇ ਕਿਹਾ, 'ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ਨੂੰ ਚੇਤਾਵਨੀ ਦੇ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ, 'ਜਿਵੇਂ ਕਿ ਰਾਸ਼ਟਰਪਤੀ ਨੇ ਕਿਹਾ, 'ਮੈਂ ਉਹੀ ਕਰ ਰਿਹਾ ਹਾਂ। ਪਾਕਿਸਤਾਨ ਨੂੰ ਅਮਰੀਕਾ ਨਾਲ ਸਾਂਝੇਦਾਰੀ ਨਾਲ ਬਹੁਤ ਕੁੱਝ ਮਿਲਣਾ ਹੈ। ਜਦੋਂ ਕਿ ਪਾਕਿਸਤਾਨ ਅਪਰਾਧੀਆਂ ਅਤੇ ਅੱਤਵਾਦੀਆਂ ਨਾਲ ਗਠਜੋੜ ਕਾਰਨ ਬਹੁਤ ਕੁੱਝ ਗੁਆ ਸਕਦਾ ਹੈ।' ਪੇਂਸ ਨੇ ਦੋਵਾਂ ਗੁਆਂਢੀਆਂ ਭਾਰਤ ਅਤੇ ਅਫਗਾਨਿਸਤਾਨ ਵਿਰੁੱਧ ਗੈਰ-ਰਾਜ ਤੱਤਾਂ ਨੂੰ ਇਸਤੇਮਾਲ ਕਰਨ ਦੀ ਰਾਸ਼ਟਰੀ ਸੁਰੱਖਿਆ ਨੀਤੀ ਨੂੰ ਲੈ ਕੇ ਪਾਕਿਸਤਾਨ ਨੂੰ ਸਖਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟਰੰਪ ਪੂਰੇ ਅਮਰੀਕੀ ਫੌਜੀ ਬਲ ਦਾ ਇਸਤੇਮਾਲ ਕਰ ਰਹੇ ਹਨ।
ਉਨ੍ਹਾਂ ਕਿਹਾ, 'ਸਾਡੇ ਹਥਿਆਰਬੰਦ ਬਲਾਂ ਦੇ ਪ੍ਰਭਾਵ ਨੂੰ ਸੀਮਿਤ ਕਰਨ ਵਾਲੀਆਂ ਪਾਬੰਧੀਆਂ ਨੂੰ ਅਸੀਂ ਹਟਾ ਦਿੱਤਾ ਹੈ। ਇਸ ਲਈ ਜਿਵੇਂ ਕਿ ਰਾਸ਼ਟਰਪਤੀ ਨੇ ਕਿਹਾ, ਤੁਸੀਂ ਲੋਕ ਦੁਸ਼ਮਣ ਵਿਰੁੱਧ ਪੂਰੀ ਤਰ੍ਹਾਂ ਨਾਲ ਆਪਣੀ ਫੌਜੀ ਸ਼ਕਤੀ ਦਾ ਪ੍ਰਯੋਗ ਕਰ ਸਕਦੇ ਹੋ।' ਉਪ ਰਾਸ਼ਟਰਪਤੀ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਸੈਨਿਕਾਂ ਨੂੰ ਅੱਤਵਾਦੀਆਂ ਵਿਰੁੱਧ ਸਿੱਧੀ ਕਾਰਵਾਈ ਕਰਨ ਦਾ ਅਧਿਕਾਰ ਦੇ ਦਿੱਤਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਅੱਤਵਾਦੀ ਕਿੱਥੇ ਲੁੱਕੇ ਹੋਏ ਹਨ। ਪੇਂਸ ਨੇ ਕਿਹਾ ਕਿ ਉਨ੍ਹਾਂ ਦੀ ਇਹ ਨਵੀਂ ਰਣਨੀਤੀ ਅਫਗਾਨਿਸਤਾਨ ਵਿਚ ਚੰਗੇ ਨਤੀਜੇ ਦੇ ਰਹੀ ਹੈ।
ਗਰਮੀ ਕਾਰਨ ਬੱਚੀ ਨੇ ਟੋਏ 'ਚੋਂ ਪਾਣੀ ਪੀ ਕੇ ਬੁਝਾਈ ਪਿਆਸ, ਤਸਵੀਰ ਵਾਇਰਲ
NEXT STORY