ਵਾਸ਼ਿੰਗਟਨ (ਆਈਏਐਨਐਸ) ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਸਾਨ ਭਾਈਚਾਰੇ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਟਰੰਪ ਨੇ ਅਮਰੀਕੀ ਕਿਸਾਨਾਂ ਲਈ ਊਰਜਾ ਅਤੇ ਖਾਦ ਦੀਆਂ ਲਾਗਤਾਂ ਘਟਾਉਣ ਦਾ ਵਾਅਦਾ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਨਿਰਯਾਤ ਬਾਜ਼ਾਰਾਂ ਦਾ ਵਿਸਥਾਰ ਕਰਨ ਅਤੇ ਖੇਤੀ ਆਮਦਨ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹੈ।
ਸ਼ੁੱਕਰਵਾਰ (ਸਥਾਨਕ ਸਮੇਂ) ਮੁਤਾਬਕ ਵਿਸਕਾਨਸਿਨ ਦੇ ਚਿਪੇਵਾ ਫਾਲਸ ਵਿੱਚ ਇੱਕ ਖੇਤੀਬਾੜੀ ਗੋਲਮੇਜ਼ ਵਿੱਚ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਕਿਸਾਨ ਹਾਲਾਤ ਵਿੱਚ ਸੁਧਾਰ ਦੇਖਣਗੇ।ਟਰੰਪ ਨੇ ਕਿਹਾ ਕਿ ਤੁਸੀਂ ਅਗਲੇ 90 ਦਿਨਾਂ ਦੀ ਮਿਆਦ ਵਿੱਚ ਕੁਝ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਦੇਖਣ ਜਾ ਰਹੇ ਹੋ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਵਪਾਰ ਵਿਸਥਾਰ, ਟੈਕਸ ਰਾਹਤ ਅਤੇ ਰੈਗੂਲੇਟਰੀ ਤਬਦੀਲੀਆਂ ਰਾਹੀਂ ਕਿਸਾਨਾਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ।ਟਰੰਪ ਨੇ ਉੱਥੇ ਮੌਜੂਦ ਇਕੱਠ ਨੂੰ ਕਿਹਾ,"ਅਸੀਂ ਤੁਹਾਡੇ ਨਾਲ 1,000 ਪ੍ਰਤੀਸ਼ਤ ਹਾਂ"।
ਰਾਸ਼ਟਰਪਤੀ ਟਰੰਪ ਨੇ ਖੇਤੀਬਾੜੀ ਉਤਪਾਦਾਂ ਲਈ ਨਿਰਯਾਤ ਵਾਧੇ 'ਤੇ ਵੀ ਚਾਨਣਾ ਪਾਇਆ। ਟਰੰਪ ਨੇ ਕਿਹਾ,"ਅਸੀਂ ਖੇਤੀਬਾੜੀ ਬਿੱਲ ਨੂੰ ਪੂਰਾ ਕਰਨ ਅਤੇ ਮਨਜ਼ੂਰੀ ਦੇਣ ਦੇ ਰਾਹ 'ਤੇ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ। ਉਨ੍ਹਾਂ ਨੇ ਕਾਂਗਰਸ ਨੂੰ ਇੱਕ ਨਵੇਂ ਖੇਤੀਬਾੜੀ ਬਿੱਲ ਨੂੰ ਮਨਜ਼ੂਰੀ ਦੇਣ ਦੀ ਅਪੀਲ ਵੀ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀਆਂ ਦੇ American Dream ਨੂੰ ਵੱਡਾ ਝਟਕਾ! ਗ੍ਰੀਨ ਕਾਰਡ ਦੇ ਰਸਤੇ ਨੂੰ ਖਤਮ ਕਰਨ ਲਈ ਬਿੱਲ ਪੇਸ਼
ਦੂਜੇ ਪਾਸੇ ਖੇਤੀਬਾੜੀ ਸਕੱਤਰ ਬਰੂਕ ਰੋਲਿੰਸ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਵਿਰਾਸਤ ਵਿੱਚ ਇੱਕ ਵੱਡਾ ਖੇਤੀਬਾੜੀ ਵਪਾਰ ਅਸੰਤੁਲਨ ਮਿਲਿਆ ਸੀ। ਸਾਨੂੰ ਲਗਭਗ 50 ਬਿਲੀਅਨ ਡਾਲਰ ਦਾ ਖੇਤੀਬਾੜੀ ਵਪਾਰ ਘਾਟਾ ਵਿਰਾਸਤ ਵਿੱਚ ਮਿਲਿਆ ਪਰ ਉਦੋਂ ਤੋਂ ਉਨ੍ਹਾਂ ਨੇ ਅਮਰੀਕੀ ਖੇਤੀ ਉਤਪਾਦਾਂ ਲਈ ਨਵੇਂ ਬਾਜ਼ਾਰ ਖੋਲ੍ਹੇ ਹਨ। ਇੱਕ ਸਾਲ ਤੋਂ ਥੋੜ੍ਹੇ ਸਮੇਂ ਵਿੱਚ, 19 ਨਵੇਂ ਵਪਾਰਕ ਸੌਦੇ ਕੀਤੇ ਗਏ ਹਨ।
ਖੇਤੀਬਾੜੀ ਅਮਰੀਕੀ ਅਰਥਵਿਵਸਥਾ ਦਾ ਇੱਕ ਮਹੱਤਵਪੂਰਨ ਖੇਤਰ ਅਤੇ ਇੱਕ ਪ੍ਰਮੁੱਖ ਨਿਰਯਾਤ ਉਦਯੋਗ ਬਣਿਆ ਹੋਇਆ ਹੈ। ਅਮਰੀਕੀ ਕਿਸਾਨਾਂ ਨੂੰ ਹਾਲ ਹੀ ਦੇ ਸਾਲਾਂ ਵਿੱਚ ਉੱਚ ਬਾਲਣ, ਖਾਦ ਅਤੇ ਉਧਾਰ ਲੈਣ ਦੀਆਂ ਲਾਗਤਾਂ ਦੇ ਨਾਲ-ਨਾਲ ਵਿਸ਼ਵਵਿਆਪੀ ਵਸਤੂ ਬਾਜ਼ਾਰਾਂ ਵਿੱਚ ਅਨਿਸ਼ਚਿਤਤਾ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ 'ਚ ਚੱਲਿਆ Project JetSetter ! ਪੰਜਾਬੀਆਂ ਸਣੇ 46 ਗ੍ਰਿਫ਼ਤਾਰ, 164 ਫਰਾਰ
NEXT STORY