ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਦੂਜੀ ਵਾਰ ਵ੍ਹਾਈਟ ਹਾਊਸ ਲਈ ਚੁਣੇ ਜਾਂਦੇ ਹਨ ਤਾਂ ਉਹ ਕੁਝ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਦੇ ਲੋਕਾਂ 'ਤੇ ਅਤੀਤ ਵਿਚ ਲਗਾਈ ਗਈ ਵਿਵਾਦਤ ਯਾਤਰਾ ਪਾਬੰਦੀ ਨੂੰ ਬਹਾਲ ਕਰ ਦੇਣਗੇ। ਸ਼ਨੀਵਾਰ ਨੂੰ 'ਰਿਪਬਲਿਕਨ ਯਹੂਦੀ ਗੱਠਜੋੜ' ਦੇ ਸਾਲਾਨਾ ਸੰਮੇਲਨ 'ਚ ਟਰੰਪ (77) ਨੇ ਕਿਹਾ, ''ਤੁਹਾਨੂੰ ਯਾਤਰਾ ਪਾਬੰਦੀ ਯਾਦ ਹੈ? ਇੱਕ ਦਿਨ ਮੈਂ ਯਾਤਰਾ ਪਾਬੰਦੀ ਨੂੰ ਬਹਾਲ ਕਰਾਂਗਾ। ਅਸੀਂ ਯਾਤਰਾ ਪਾਬੰਦੀ ਲਗਾਈ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਸਾਡੇ ਦੇਸ਼ ਵਿਚ ਅਜਿਹੇ ਲੋਕ ਆਉਣ ਜੋ ਇਸ ਨੂੰ ਨੁਕਸਾਨ ਪਹੁੰਚਾਉਣ ਦੇ ਵਿਚਾਰ ਨੂੰ ਪਸੰਦ ਕਰਦੇ ਹਨ।
ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੌਰਾਨ ਲਗਾਈ ਗਈ ਯਾਤਰਾ ਪਾਬੰਦੀ ਕਾਫੀ ਸਫਲ ਰਹੀ। ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਦੌੜ ਵਿੱਚ ਸ਼ਾਮਲ ਟਰੰਪ ਨੇ ਕਿਹਾ, "ਸਾਡੇ ਦੇਸ਼ ਵਿੱਚ ਚਾਰ ਸਾਲਾਂ ਵਿੱਚ ਇੱਕ ਵੀ ਘਟਨਾ ਨਹੀਂ ਵਾਪਰੀ, ਕਿਉਂਕਿ ਅਸੀਂ ਬੁਰੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਰੱਖਿਆ।" ਅਸੀਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। ਸਾਡੇ ਦੇਸ਼ ਵਿਚ ਇਕ ਵੀ ਘਟਨਾ ਨਹੀਂ ਵਾਪਰੀ।'' ਟਰੰਪ ਨੇ 2017 ਵਿਚ ਆਪਣੇ ਰਾਸ਼ਟਰਪਤੀ ਕਾਰਜਕਾਲ ਦੀ ਸ਼ੁਰੂਆਤ ਦੌਰਾਨ ਈਰਾਨ, ਲੀਬੀਆ, ਸੋਮਾਲੀਆ, ਸੀਰੀਆ, ਯਮਨ, ਇਰਾਕ ਅਤੇ ਸੂਡਾਨ ਦੇ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨਾਂ ਪ੍ਰਤੀ ਭਾਰਤ ਦਾ ਰਵੱਈਆ ਸਖ਼ਤ, ਇਹਨਾਂ ਲੋਕਾਂ ਨੂੰ ਵੀਜ਼ੇ ਲਈ ਕਰਨਾ ਪਵੇਗਾ ਇੰਤਜ਼ਾਰ
ਵ੍ਹਾਈਟ ਹਾਊਸ ਨੇ ਕੀਤੀ ਆਲੋਚਨਾ
ਵ੍ਹਾਈਟ ਹਾਊਸ ਨੇ ਇਸ ਬਿਆਨ ਲਈ ਸਾਬਕਾ ਰਾਸ਼ਟਰਪਤੀ ਦੀ ਆਲੋਚਨਾ ਕੀਤੀ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਐਂਡਰਿਊ ਬੇਟਸ ਨੇ ਕਿਹਾ, "2020 ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸਲਾਮੋਫੋਬੀਆ ਵਿੱਚ 'ਬਹੁਤ ਜ਼ਿਆਦਾ' ਵਾਧੇ ਦੀ ਨਿੰਦਾ ਕੀਤੀ, ਜਿਸ ਨੂੰ ਉਸਨੇ 'ਹਾਨੀਕਾਰਕ ਬਿਮਾਰੀ' ਦੱਸਿਆ ਅਤੇ ਗੈਰ-ਅਮਰੀਕੀ ਮੁਸਲਮਾਨਾਂ 'ਤੇ ਆਪਣੇ ਤੋਂ ਪਹਿਲਾਂ ਆਗੂ ਦੁਆਰਾ ਲਗਾਈ ਪਾਬੰਦੀ' ਨੂੰ ਹਟਾ ਦਿੱਤਾ ਸੀ। ਬੈਟਸ ਨੇ ਕਿਹਾ,"ਹੁਣ ਪਹਿਲਾਂ ਨਾਲੋਂ ਕਿਤੇ ਵੱਧ ਸਾਨੂੰ ਨਫ਼ਰਤ ਵਿਰੁੱਧ ਇੱਕਜੁੱਟ ਹੋਣ ਦੀ ਲੋੜ ਹੈ ਕਿਉਂਕਿ ਅਮਰੀਕੀ ਮੁਸਲਮਾਨ ਅਤੇ ਅਰਬ ਅਮਰੀਕੀ ਲਗਾਤਾਰ ਭਿਆਨਕ ਅਤੇ ਦਿਲ ਦਹਿਲਾਉਣ ਵਾਲੀ ਹਿੰਸਾ ਦਾ ਨਿਸ਼ਾਨਾ ਬਣੇ ਹੋਏ ਹਨ, ਜਿਸ ਵਿੱਚ ਛੇ ਸਾਲ ਦੀ ਉਮਰ ਦੇ ਬੱਚੇ ਵੀ ਸ਼ਾਮਲ ਹਨ।”
ਉਸਨੇ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਨੇ ਇਸਲਾਮੋਫੋਬੀਆ (ਮੁਸਲਮਾਨਾਂ ਪ੍ਰਤੀ ਨਫ਼ਰਤ) ਵਿਰੁੱਧ ਬੇਮਿਸਾਲ ਕਾਰਵਾਈ ਕੀਤੀ ਹੈ । ਸੈਂਕੜੇ ਸਮਰਥਕਾਂ ਦੇ ਉਤਸ਼ਾਹ ਨਾਲ ਟਰੰਪ ਨੇ ਹਮਾਸ ਨੂੰ ਤਬਾਹ ਕਰਨ ਦੀ ਇਜ਼ਰਾਈਲ ਦੀ ਮੁਹਿੰਮ ਨਾਲ ਇਕਜੁੱਟ ਰਹਿਣ, ਵਹਿਸ਼ੀ ਅੱਤਵਾਦੀਆਂ ਤੋਂ ਅਮਰੀਕਾ ਅਤੇ ਇਜ਼ਰਾਈਲ ਨੂੰ ਬਚਾਉਣ ਅਤੇ ਬਾਈਡੇਨ ਪ੍ਰਸ਼ਾਸਨ ਦੀ ਈਰਾਨ ਤੁਸ਼ਟੀਕਰਨ ਨੀਤੀ ਨੂੰ ਉਲਟਾਉਣ ਲਈ ਇਜ਼ਰਾਈਲ ਦੀ ਮੁਹਿੰਮ ਨਾਲ ਇਕਜੁੱਟ ਹੋਣ ਦਾ ਵਾਅਦਾ ਵੀ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਊਯਾਰਕ : ਜੰਗਬੰਦੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ, ਪੁਲਸ ਨੇ 200 ਲੋਕ ਹਿਰਾਸਤ ’ਚ ਲਏ
NEXT STORY