ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸੁਝਾਅ ਦਿੱਤਾ ਕਿ ਉੱਤਰ ਕੋਰੀਆ ਨੇਤਾ ਕਿਮ ਜੋਂਗ ਓਨ ਨਾਲ ਉਨ੍ਹਾਂ ਦੀ ਮੁਲਾਕਾਤ ਉਸ ਸ਼ਾਂਤੀ ਪਿੰਡ 'ਚ ਹੋਵੇ, ਜਿਹੜਾ ਸਰਹੱਦ 'ਤੇ ਦੋਹਾਂ ਕੋਰੀਆਈ ਦੇਸ਼ਾਂ ਨੂੰ ਵੱਖਰਾ ਕਰਦਾ ਹੈ। ਟਰੰਪ ਨੇ ਇਸ ਤੋਂ ਪਹਿਲਾਂ ਇਸ ਇਤਿਹਾਸਕ ਮੁਲਾਕਾਤ ਲਈ ਕਈ ਥਾਂਵਾਂ ਦੇ ਨਾਂ ਦੀ ਲਿਸਟ ਬਣਾਈ ਸੀ। ਅਮਰੀਕਾ ਦੇ ਰਾਸ਼ਟਰਪਤੀ ਅਤੇ ਉੱਤਰ ਕੋਰੀਆ ਦੇ ਨੇਤਾ ਵਿਚਾਲੇ ਇਹ ਪਹਿਲੀ ਮੁਲਾਕਾਤ ਅਤੇ ਗੱਲਬਾਤ ਹੋਵੇਗੀ। ਸੰਭਾਵਿਤ ਥਾਂ ਨੂੰ ਲੈ ਕੇ ਇਹ ਪਹਿਲੀ ਜਨਤਕ ਟਿੱਪਣੀ ਹੈ।
ਟਰੰਪ ਨੇ ਟਵੀਟ ਕਰਕੇ ਸਵਾਲ ਕੀਤਾ ਕਿ ਬੈਠਕ ਲਈ ਦੋਹਾਂ ਦੇਸ਼ਾਂ ਦੇ ਨਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਤੀਜੇ ਦੇਸ਼ ਦੀ ਬਜਾਏ ਉੱਤਰ ਅਤੇ ਦੱਖਣੀ ਕੋਰੀਆ ਦੀ ਸਰਹੱਦ 'ਤੇ ਸ਼ਾਂਤੀ ਸਦਨ ਜਾਂ ਆਜ਼ਾਦ ਸਦਨ (ਪੀਸ ਹਾਊਸ, ਫ੍ਰੀਡਮ ਹਾਊਸ) ਜ਼ਿਆਗਾ ਬਿਹਤਰ, ਮਹੱਤਵਪੂਰਣ ਅਤੇ ਹਮੇਸ਼ਾ ਲਈ ਯਾਦਗਾਰ ਥਾਂ ਹੋਵੇਗੀ। ਸਿਰਫ ਪੁੱਛ ਰਿਹਾ ਹਾਂ।'
ਦੋਹਾਂ ਕੋਰੀਆਈ ਦੇਸ਼ਾਂ ਨੂੰ ਵੱਖ ਕਰਨ ਵਾਲੇ ਸਿਵਲ ਖੇਤਰ 'ਚ ਸ਼ਾਂਤੀ ਪਿੰਡ ਪੰਮੁਨਜੋਮ 'ਚ 'ਪੀਸ ਹਾਊਸ' ਉਹ ਥਾਂ ਹੈ ਜਿੱਥੇ ਕਿਮ ਅਤੇ ਦੱਖਣੀ ਕੋਰੀਆ ਰਾਸ਼ਟਰਪਤੀ ਮੂਨ ਜੇਈ ਇਨ ਨੇ ਸ਼ੁੱਕਰਵਾਰ ਨੂੰ ਮੁਲਾਕਾਤ ਕੀਤੀ ਸੀ। ਸਾਲ 1953 ਤੋਂ ਬਾਅਦ ਦੱਖਣੀ ਕੋਰੀਆ ਧਰਤੀ 'ਤੇ ਕਦਮ ਰੱਖਣ ਵਾਲੇ ਉੱਤਰ ਕੋਰੀਆ ਦੇ ਪਹਿਲਾਂ ਨੇਤਾ ਕਿਮ ਬੈਠਕ ਲਈ ਮੂਨ ਨਾਲ ਪੀਸ ਹਾਊਸ ਗਏ ਸਨ। ਇਸ ਸੰਮੇਲਨ ਤੋਂ ਬਾਅਦ ਟਰੰਪ ਅਤੇ ਕਿਮ ਵਿਚਾਲੇ ਗੱਲਬਾਤ ਦੀਆਂ ਤਿਆਰੀਆਂ ਨੇ ਹੋਰ ਤੇਜ਼ ਹੋ ਗਈਆਂ ਹਨ।
ਪਾਕਿਸਤਾਨ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣ ਦਾ ਇਮਰਾਨ ਨੇ ਲਿਆ ਸੰਕਲਪ
NEXT STORY