ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਦੀ ਵਕਾਲਤ ਕਰਦੇ ਹੋਏ ਕਿਹਾ ਕਿ 'ਚੰਗੇ ਰਿਕਾਰਡ' ਵਾਲੇ ਲੋਕਾਂ ਨੂੰ ਹੀ ਅਮਰੀਕਾ ਵਿਚ ਆਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿਚ ਸੰਸਦ ਮੈਂਬਰਾਂ ਦੇ ਇਕ ਸਮੂਹ ਨਾਲ ਬੈਠਕ ਦੌਰਾਨ ਕਿਹਾ, 'ਮੈਂ ਪੇਸ਼ ਕੀਤੇ ਗਏ ਕਿਸੇ ਵੀ ਬਿੱਲ ਵਿਚ 'ਯੋਗਤਾ' (ਮੈਰਿਟ) ਸ਼ਬਦ ਨੂੰ ਸ਼ਾਮਲ ਕਰਨਾ ਚਹਾਂਗਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਅਪਣਾਉਣਾ ਚਾਹੀਦਾ ਹੈ, ਜਿਵੇਂ ਕਿ ਕੈਨੇਡਾ ਵਿਚ ਹੈ, ਜਿਵੇਂ ਕਿ ਆਸਟ੍ਰੇਲੀਆ ਵਿਚ ਹੈ।' ਉਨ੍ਹਾਂ ਕਿਹਾ ਕਿ ਈਮਾਨਦਾਰੀ ਨਾਲ ਕਹਾਂ ਤਾਂ ਅਜਿਹਾ ਕਰਨ ਨਾਲ ਦੇਸ਼ ਵਿਚ ਚੰਗੇ ਰਿਕਾਰਡ ਵਾਲੇ ਲੋਕ ਆਉਣਗੇ ਜੋ ਅਜੇ ਨਹੀਂ ਹੋ ਰਿਹਾ ਹੈ। ਟਰੰਪ ਦੇ ਇਸ ਬਿਆਨ ਦਾ ਕਈ ਸੰਸਦ ਮੈਂਬਰਾਂ ਨੇ ਸਮਰਥਨ ਕੀਤਾ। ਸੈਨੇਟਰ ਲਿੰਡਸੇ ਗ੍ਰਾਹਮ ਨੇ ਕਿਹਾ, 'ਮੈਂ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਚਾਹੁੰਦਾ ਹਾਂ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਅਸੀਂ 21ਵੀਂ ਸਦੀ ਵਿਚ ਸਫਲਤਾ ਵੱਲ ਵਧੇ।'
ਪ੍ਰਤੀਨਿਧੀ ਸਭਾ ਦੇ ਬਹੁਮਤ ਦਲ ਦੇ ਨੇਤਾ ਕੇਵਿਨ ਮੈਕਾਰਥੀ ਨੇ ਜਦੋਂ 3 ਸਤੰਭਾਂ-'ਡੇਫਰਡ ਐਕਸ਼ਨ ਆਫ ਚਾਈਲਡਹੁੱਡ ਅਰਾਈਵਲ' ਜਾਂ ਡੀ. ਏ. ਸੀ. ਏ., ਸਰਹੱਦੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਲੜੀ ਨੂੰ ਸਮਾਪਤ ਕਰਨ 'ਤੇ ਸੁਧਾਰ ਦੇ ਕੇਂਦਰਿਤ ਹੋਣ ਦੀ ਗੱਲ ਕਹੀ ਤਾਂ ਟਰੰਪ ਨੇ ਉਨ੍ਹਾਂ ਨੂੰ ਟੋਕਦੇ ਹੋਏ ਕਿਹਾ ਕਿ ਇਮੀਗ੍ਰੇਸ਼ਨ ਬਿੱਲ ਵਿਚ 'ਯੋਗਤਾ ਨੂੰ ਜੋੜਿਆ' ਜਾਵੇ। ਟਰੰਪ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਤੁਹਾਨੂੰ ਯੋਗਤਾ ਜੋੜਨੀ ਚਾਹੀਦੀ ਹੈ। ਮੈਨੂੰ ਨਹੀਂ ਲੱਗਦਾ, ਮੈਨੂੰ ਨਹੀਂ ਪਤਾ ਕਿ ਯੋਗਤਾ ਆਧਾਰਿਤ ਪ੍ਰਣਾਲੀ ਨੂੰ ਲੈ ਕੇ ਕੌਣ ਬਹਿਸ ਕਰੇਗਾ?' ਇਸ ਸਬੰਧ ਵਿਚ ਇਕ ਬਿੱਲ ਅਗਲੇ ਕੁੱਝ ਦਿਨਾਂ ਵਿਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।
2 ਸਾਲਾਂ ਬਾਅਦ ਇਨ੍ਹਾਂ ਦੋ ਦੇਸ਼ਾਂ ਨੇ ਕੀਤੀ ਗੱਲਬਾਤ, ਕਈ ਬਦਲਾਅ ਹੋਣ ਦੀ ਆਸ
NEXT STORY