ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਮੁੱਖ ਧਾਰਾ ਦੀ ਮੀਡੀਆ ਨੂੰ 'ਬੇਈਮਾਨੀ ਅਤੇ ਖਰਾਬ ਰਿਪੋਟਿੰਗ' ਲਈ ਆਪਣਾ ਬਹੁਪ੍ਰਚਾਰਿਤ 'ਫੇਕ ਨਿਊਜ਼ ਅਵਾਰਡਸ' ਹੁਣ 17 ਜਨਵਰੀ ਨੂੰ ਦੇਣਗੇ। ਇਹ ਅਵਾਰਡਸ ਅੱਜ ਦਿੱਤੇ ਜਾਣੇ ਸਨ ਪਰ ਇਨ੍ਹਾਂ ਨੂੰ ਟਾਲ ਦਿੱਤਾ ਗਿਆ ਹੈ ਅਤੇ ਹੁਣ ਇਹ 17 ਜਨਵਰੀ ਨੂੰ ਦਿੱਤੇ ਜਾਣਗੇ। ਕੈਂਪ ਡੈਵਿਡ ਦੇ ਪ੍ਰੈਸੀਡੈਂਸ਼ੀਅਲ ਰੀਟਰੀਟ ਤੋਂ ਵਾਪਸੀ 'ਤੇ ਟਰੰਪ ਨੇ ਕੱਲ ਭਾਵ ਐਤਵਾਰ ਨੂੰ ਟਵੀਟ ਜ਼ਰੀਏ ਅਵਾਰਡਸ ਦੀ ਨਵੀਂ ਤਰੀਕ ਦੀ ਜਾਣਕਾਰੀ ਦਿੱਤੀ। ਇਹ ਮੀਡੀਆ ਸੰਸਥਾਨਾਂ ਨੂੰ ਦਿੱਤਾ ਜਾਣ ਵਾਲਾ ਆਪਣੀ ਤਰ੍ਹਾਂ ਦਾ ਅਨੋਖਾ ਪੁਰਸਕਾਰ ਹੈ।
ਰਾਸ਼ਟਰਪਤੀ ਨੇ ਟਵੀਟ ਕੀਤਾ, 'ਮੁੱਖ ਧਾਰਾ ਦੀ ਮੀਡੀਆ ਦੇ ਸਭ ਤੋਂ ਭ੍ਰਿਸ਼ਟ ਅਤੇ ਪੱਖਪਾਤੀ ਸੰਸਥਾ ਨੂੰ ਦਿੱਤਾ ਜਾਣ ਵਾਲਾ 'ਦਿ ਫੇਕ ਨਿਊਜ਼ ਅਵਾਰਡਸ' ਇਸ ਸੋਮਵਾਰ ਦੀ ਬਜਾਏ ਹੁਣ ਬੁੱਧਵਾਰ 17 ਜਨਵਰੀ ਨੂੰ ਦਿੱਤਾ ਜਾਵੇਗਾ।' ਉਨ੍ਹਾਂ ਲਿਖਿਆ ਹੈ, ਇਨ੍ਹਾਂ ਅਵਾਰਡਸ ਵਿਚ ਲੋਕਾਂ ਦੀ ਦਿਲਚਸਪੀ ਅਤੇ ਇਸ ਦਾ ਮਹੱਤਵ ਲੋਕਾਂ ਦੇ ਪਹਿਲਾਂ ਤੋਂ ਲਗਾਏ ਗਏ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਹੋਵੇਗਾ। ਟਰੰਪ ਨੇ 2 ਜਨਵਰੀ ਨੂੰ ਕਿਹਾ ਸੀ ਕਿ ਉਹ 'ਬੇਈਮਾਨੀ ਅਤੇ ਖਰਾਬ ਰਿਪੋਰਟਿੰਗ' ਲਈ ਮੀਡੀਆ ਸੰਸਥਾਨਾਂ ਨੂੰ ਪੁਰਸਕਾਰ ਦੇਣਗੇ। ਉਨ੍ਹਾਂ ਨੇ 'ਫੇਕ ਨਿਊਜ਼' ਸ਼ਬਦਾਵਲੀ ਦਾ ਈਜਾਦ ਰਾਸ਼ਟਰਪਤੀ ਅਹੁਦੇ ਦੇ ਚੋਣ ਪ੍ਰਚਾਰ ਦੌਰਾਨ ਕੀਤਾ ਸੀ।
ਭਾਰਤੀ ਅਫਸਰਾਂ ਦੇ ਗੁਰੂ ਘਰਾਂ 'ਚ ਜਾਣ 'ਤੇ ਅਜੇ ਕੋਈ ਪਾਬੰਦੀ ਨਹੀਂ-ਸਿੱਖ ਫੈਡਰੇਸ਼ਨ UK
NEXT STORY