ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਖ਼ਿਲਾਫ਼ ਜਾਰੀ ਜੰਗ ਹੁਣ 6 ਹਫ਼ਤੇ 'ਚ ਦਾਖਲ ਹੋ ਚੁੱਕੀ ਹੈ ਤੇ ਫਿਲਹਾਲ ਇਸ ਦੇ ਖ਼ਤਮ ਹੋਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਇਸੇ ਦੌਰਾਨ ਇਹ ਜੰਗ ਹੋਰ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਤਾਜ਼ਾ ਰਿਪੋਰਟਾਂ ਅਨੁਸਾਰ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਹੋਰਮੁਜ਼ ਦੀ ਖਾੜੀ ਖੋਲ੍ਹਣ ਲਈ ਜੋ ਡੈੱਡਲਾਈਨ ਦਿੱਤੀ ਸੀ, ਉਹ ਖ਼ਤਮ ਹੋ ਗਈ ਹੈ, ਜਿਸ ਕਾਰਨ ਇਰਾਨ 'ਤੇ ਭਿਆਨਕ ਅਮਰੀਕੀ ਹਮਲੇ ਹੋਣ ਦਾ ਖ਼ਤਰਾ ਹੋਰ ਵਧ ਗਿਆ ਹੈ।
ਰਾਸ਼ਟਰਪਤੀ ਟਰੰਪ ਨੇ ਅੱਜ ਫਿਰ ਦੁਹਰਾਇਆ ਕਿ ਜੇਕਰ ਇਰਾਨ ਨੇ ਸਮੁੰਦਰੀ ਰਸਤਾ ਨਾ ਖੋਲ੍ਹਿਆ ਤਾਂ ਪੂਰਾ ਇਰਾਨ ਇੱਕੋ ਰਾਤ ਵਿੱਚ ਨਕਸ਼ੇ ਤੋਂ ਮਿਟਾਇਆ ਜਾ ਸਕਦਾ ਹੈ। ਉਨ੍ਹਾਂ ਨੇ ਅੱਜ ਦੇ ਦਿਨ ਨੂੰ 'ਪਾਵਰ ਪਲਾਂਟ ਅਤੇ ਬ੍ਰਿਜ ਡੇ' ਕਰਾਰ ਦਿੰਦਿਆਂ ਇਰਾਨ ਦੇ ਬਿਜਲੀ ਘਰਾਂ ਅਤੇ ਪੁਲਾਂ ਨੂੰ ਤਬਾਹ ਕਰਨ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ- 'ਗੁਆਚ ਗਈਆਂ ਹੋਰਮੁਜ਼ ਦੀਆਂ ਚਾਬੀਆਂ..!', ਟਰੰਪ ਦੀ ਧਮਕੀ ਦਾ ਇਰਾਨ ਨੇ ਦਿੱਤਾ ਕਰਾਰਾ ਜਵਾਬ
ਟਰੰਪ ਦੀ ਧਮਕੀ ਮਗਰੋਂ ਤਹਿਰਾਨ ਵਾਸੀਆਂ ਲਈ ਅੱਜ ਦੀ ਰਾਤ "ਹੁਣ ਤੱਕ ਦੀ ਸਭ ਤੋਂ ਭਿਆਨਕ ਰਾਤ" ਦੱਸੀ ਜਾ ਰਹੀ ਹੈ। ਹੋਰਮੁਜ਼ ਬੰਦ ਹੋਣ ਕਾਰਨ ਅਮਰੀਕਾ ਵਿੱਚ ਪੈਟਰੋਲ ਦੀਆਂ ਕੀਮਤਾਂ 4 ਡਾਲਰ ਪ੍ਰਤੀ ਗੈਲਨ ਨੂੰ ਪਾਰ ਕਰ ਗਈਆਂ ਹਨ, ਜਿਸ ਨਾਲ ਟਰੰਪ ਦੀ ਲੋਕਪ੍ਰਿਯਤਾ ਵਿੱਚ ਗਿਰਾਵਟ ਆਈ ਹੈ ਤੇ ਦੇਸ਼ 'ਚ ਜਨਤਾ ਮਹਿੰਗਾਈ ਦੀ ਮਾਰ ਨਾਲ ਜੂਝ ਰਹੀ ਹੈ।
ਰਿਪੋਰਟਾਂ ਅਨੁਸਾਰ, ਇੱਕ 45-ਦਿਨਾਂ ਦੀ ਜੰਗਬੰਦੀ ਦਾ ਪ੍ਰਸਤਾਵ ਅਮਰੀਕਾ ਅਤੇ ਇਰਾਨ ਨੂੰ ਸੌਂਪਿਆ ਗਿਆ ਹੈ, ਪਰ ਟਰੰਪ ਨੇ ਅਜੇ ਤੱਕ ਇਸ 'ਤੇ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਦਿੱਤਾ ਤੇ ਉੱਥੇ ਹੀ ਇਰਾਨ ਨੇ ਵੀ ਦੁਬਾਰਾ ਹਮਲੇ ਦੀ ਗਾਰੰਟੀ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਜੰਗਬੰਦੀ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਜਿਹੇ 'ਚ ਇਹ ਜੰਗ ਤੀਜੀ ਵਿਸ਼ਵ ਜੰਗ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੰਗ ਵਿਚਾਲੇ ਬਿਮਾਰ ਹੋ ਗਏ ਈਰਾਨੀ ਸੁਪਰੀਮ ਲੀਡਰ ! ਹਾਲਤ ਬੇਹੱਦ ਨਾਜ਼ੁਕ, ਖੁਫੀਆ ਰਿਪੋਰਟ 'ਚ ਵੱਡਾ ਖੁਲਾਸਾ
NEXT STORY