ਵਾਸ਼ਿੰਗਟਨ : ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਤੋਂ ਹਾਰ ਗਏ ਤਾਂ ਇਸ ਦੇ ਲਈ ਯਹੂਦੀ ਅਮਰੀਕੀ ਵੋਟਰ ਜ਼ਿੰਮੇਦਾਰ ਹੋਣਗੇ। ਵਾਸ਼ਿੰਗਟਨ ਵਿਚ ਇਜ਼ਰਾਇਲ ਅਮਰੀਕੀ ਕਾਊਂਸਲ ਦੇ ਰਾਸ਼ਟਰੀ ਸਿਖਰ ਸੰਮੇਲਨ ਵਿਚ ਸਾਬਕਾ ਰਾਸ਼ਟਰਪਤੀ ਨੇ ਅਫਸੋਸ ਜਤਾਇਆ ਕਿ ਉਹ ਅਮਰੀਕੀ ਯਹੂਦੀਆਂ ਦੇ ਵਿਚਾਲੇ ਕਮਲਾ ਹੈਰਿਸ ਤੋਂ ਪਿੱਛੇ ਚੱਲ ਰਹੇ ਹਨ। ਟਰੰਪ ਨੇ ਕਿਹਾ ਕਿ ਜੇਕਰ ਕਮਲਾ ਹੈਰਿਸ ਚੋਣਾਂ ਜਿੱਤ ਜਾਂਦੀ ਹੈ ਤਾਂ ਦੋ ਸਾਲਾਂ ਦੇ ਅੰਦਰ ਇਜ਼ਰਾਈਲ ਦੀ ਹੋਂਦ ਖਤਮ ਹੋ ਜਾਵੇਗੀ ਤੇ ਯਹੂਦੀਆਂ ਨੂੰ ਇਸ ਨਤੀਜੇ ਦੇ ਲਈ ਜ਼ਿੰਮੇਦਾਰ ਠਹਿਰਾਇਆ ਜਾਵੇਗਾ ਕਿਉਂਕਿ ਉਹ ਡੈਮੋਕ੍ਰੇਟ ਨੂੰ ਵੋਟ ਦੇ ਰਹੇ ਹਨ।
ਡੋਨਾਲਡ ਟਰੰਪ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਜੇਕਰ ਮੈਂ ਚੋਣਾਂ ਨਹੀਂ ਜਿੱਤਦਾ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਵਿਚ ਯਹੂਦੀ ਲੋਕਾਂ ਦਾ ਬਹੁਤ ਵੱਡਾ ਹੱਥ ਹੋਵੇਗਾ ਕਿਉਂਕਿ 60 ਫੀਸਦੀ ਲੋਕ ਦੁਸ਼ਮਨ ਨੂੰ ਵੋਟ ਦਿੰਦੇ ਹਨ ਤਾਂ ਮੇਰੀ ਰਾਇ ਵਿਚ ਦੋ ਸਾਲ ਦੇ ਅੰਦਰ ਇਜ਼ਰਾਈਲ ਦੀ ਹੋਂਦ ਖਤਮ ਹੋ ਜਾਵੇਗੀ। ਟਰੰਪ ਇਕ ਸਰਵੇ ਦਾ ਹਵਾਲਾ ਦੇ ਰਹੇ ਸਨ, ਜਿਸ ਦੇ ਮੁਤਾਬਕ ਕਮਲਾ ਹੈਰਿਸ ਨੂੰ ਅਮਰੀਕੀ ਯਹੂਦੀਆਂ ਦੇ ਵਿਚਾਲੇ 60 ਫੀਸਦੀ ਵੋਟ ਮਿਲੇ ਸਨ। ਉਨ੍ਹਾਂ ਨੇ 2016 ਚੋਣਾਂ ਵਿਚ ਅਮਰੀਕੀ ਯਹੂਦੀਆਂ ਦੇ ਵਿਚਾਲੇ 30 ਫੀਸਦੀ ਤੋਂ ਘੱਟ ਵੋਟ ਮਿਲਣ 'ਤੇ ਦੁਖ ਪ੍ਰਗਟਾਇਆ।
ਟਰੰਪ 'ਤੇ ਯਹੂਦੀ ਵਿਰੋਧੀ ਹੋਣ ਦਾ ਦੋਸ਼
ਹਾਲਾਂਕਿ ਇਹ ਸਪੱਸ਼ਟ ਨਹੀਂ ਸੀ ਕਿ ਸਾਬਕਾ ਰਾਸ਼ਟਰਪਤੀ ਕਿਸ ਸਰਵੇ ਦਾ ਹਵਾਲਾ ਦੇ ਰਹੇ ਸਨ ਪਰ ਹਾਲ ਹੀ ਵਿਚ ਪਿਊ ਰਿਸਰਚ ਸਰਵੇ ਤੋਂ ਪਤਾ ਲੱਗਿਆ ਕਿ ਅਮਰੀਕੀ ਯਹੂਦੀ ਟਰੰਪ ਦੇ ਮੁਕਾਬਲੇ ਕਮਲਾ ਹੈਰਿਸ ਨੂੰ 34 ਫੀਸਦੀ ਤੋਂ 65 ਫੀਸਦੀ ਵਧੇਰੇ ਪਸੰਦ ਕਰਦੇ ਹਨ। ਟਰੰਪ ਨੇ ਬਾਅਦ ਵਿਚ ਵਾਸ਼ਿੰਗਟਨ ਦੇ ਇਕ ਸਿਖਰ ਸੰਮੇਲਨ ਵਿਚ ਵੀ ਇਸੇ ਤਰ੍ਹਾਂ ਦੀ ਟਿੱਪਣੀ ਕੀਤੀ ਜੋ ਅਮਰੀਕਾ ਵਿਚ ਯਹੂਦੀ ਵਿਰੋਧੀ ਭਾਵਨਾ ਨਾਲ ਲੜਨ ਵੱਲ ਇਸ਼ਾਰਾ ਕਰਦੀ ਸੀ। ਉਥੇ ਹੀ ਭਾਸ਼ਣ ਤੋਂ ਪਹਿਲਾਂ ਇਕ ਬਿਆਨ ਵਿਚ ਹੈਰਿਸ ਦੀ ਚੋਣ ਮੁਹਿੰਮ ਦੇ ਬੁਲਾਰੇ ਮਾਰਗਨ ਫਿੰਕੇਲਸਟੀਨ ਨੇ ਟਰੰਪ ਦੀ ਨਿੰਦਾ ਕੀਤੀ ਸੀ ਕਿ ਉਹ ਯਹੂਦੀ ਵਿਰੋਧੀ ਲੋਕਾਂ ਨਾਲ ਜੁੜੇ ਹੋਏ ਹਨ। ਟਰੰਪ ਨੇ ਯਹੂਦੀ ਵਿਰੋਧੀ ਹੋਣ ਦੇ ਦੋਸ਼ਾਂ ਨੂੰ ਕਈ ਵਾਰ ਖਾਰਿਜ ਕੀਤਾ ਹੈ।
ਯਹੂਦੀ ਵੋਟ ਕਿਉਂ ਹੈ ਅਹਿਮ
ਟਰੰਪ ਨੇ ਚੋਣ ਮੁਹਿੰਮ ਨੇ ਪ੍ਰਮੁੱਖ ਸੂਬਿਆਂ ਵਿਚ ਯਹੂਦੀ ਵੋਟਰਾਂ ਦਾ ਵੋਟ ਜਿੱਤਣ ਨੂੰ ਤਰਜੀਹ ਬਣਾਇਆ ਹੈ। ਅਮਰੀਕੀ ਯਹੂਦੀ ਦਹਾਕਿਆਂ ਤੋਂ ਚੋਣਾਂ ਵਿਚ ਡੈਮੋਕ੍ਰੇਟਿਕ ਵੱਲ ਝੁਕੇ ਹੋਏ ਹਨ ਤੇ ਅਜਿਹਾ ਕਰਨਾ ਜਾਰੀ ਰੱਖਦੇ ਹਨ। ਯਹੂਦੀ ਵੋਟ ਬੈਂਕ ਵਿਚ ਬਦਲਾਅ ਨਵੰਬਰ ਵਿਚ ਜੇਤੂ ਦਾ ਫੈਸਲਾ ਕਰਨ ਵਿਚ ਬੇਹੱਦ ਅਹਿਮ ਭੂਮਿਕਾ ਨਿਭਾਏਗਾ। ਉਦਾਹਰਣ ਵਜੋਂ ਪੇਂਸਿਲਵੇਨੀਆ ਵਿਚ ਚਾਰ ਲੱਖ ਤੋਂ ਵਧੇਰੇ ਯਹੂਦੀ ਰਹਿੰਦੇ ਹਨ। ਇਥੇ ਬਾਈਡੇਨ ਨੇ 2020 ਵਿਚ 81000 ਵੋਟਾਂ ਨਾਲ ਜਿੱਤ ਦਰਜ ਕੀਤੀ ਸੀ।
ਕੁਰਸਕ ’ਚ ਮੁਹਿੰਮ ਦੌਰਾਨ ਯੂਕਰੇਨ ਨੇ ਗੁਆਏ 15,300 ਤੋਂ ਵੱਧ ਫੌਜੀ
NEXT STORY