ਪਾਮ ਬੀਚ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਵਿਰੁੱਧ ਹੋਰ ਪਾਬੰਦੀਆਂ ਲਾਊਣ ਦੀ ਅਜੇ ਲੋੜ ਨਹੀਂ। ਉਨ੍ਹਾਂ ਨੇ ਇਹ ਹੱਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਹੀ।
ਫਲੋਰਿਡਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉੱਤਰੀ ਕੋਰੀਆ ਪਹਿਲਾਂ ਤੋਂ ਹੀ ਕਈ ਮੁਸ਼ਕਲਾਂ 'ਚ ਘਿਰਿਆ ਹੋਇਆ ਹੈ। ਉਸ ਦੇ ਆਗੂ ਕਿਮ ਅਮਰੀਕਾ ਨਾਲ ਚੰਗੇ ਸਬੰਧਾਂ ਨੂੰ ਅਹਿਮੀਅਤ ਦਿੰਦੇ ਹਨ। ਅਸੀਂ ਦੋਵੇਂ ਦੇਸ਼ ਇਕ-ਦੂਜੇ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਾਂ ਇਸ ਲਈ ਅਮਰੀਕਾ ਵਲੋਂ ਉੱਤਰੀ ਕੋਰੀਆ 'ਤੇ ਹੋਰ ਕਿਸੇ ਤਰ੍ਹਾਂ ਦੀ ਕੋਈ ਸਖਤੀ ਨਹੀਂ ਕੀਤੀ ਜਾਏਗੀ।
ਪਾਕਿ 'ਚ ਧੂਮਧਾਮ ਨਾਲ ਮਨਾਈ ਗਈ ਹੋਲੀ, ਵੀਡੀਓ ਵਾਇਰਲ
NEXT STORY