ਵਾਸ਼ਿੰਗਟਨ : ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੂੰ ਕੋਰੋਨਾ ਮਹਾਮਾਰੀ ਦੇ "ਹਰ ਪਹਿਲੂ" ਨੂੰ ਗਲਤ ਦੱਸਣ ਦਾ ਦੋਸ਼ੀ ਠਹਿਰਾਇਆ ਤੇ ਫੰਡਿੰਗ ਰੋਕਣ ਦੀ ਧਮਕੀ ਦਿੱਤੀ। ਵ੍ਹਾਈਟ ਹਾਊਸ ਵਿਚ ਇਕ ਪੱਤਰਕਾਰ ਸੰਮੇਲਨ ਦੌਰਾਨ ਡਬਲਿਊ. ਐੱਚ. ਓ. ਦੀ ਫੰਡਿੰਗ ਰੋਕਣ ਦੀ ਧਮਕੀ ਦਿੰਦੇ ਉਨ੍ਹਾਂ ਨੇ ਡਬਲਿਊ. ਐੱਚ. ਓ. 'ਤੇ ਮਹਾਮਾਰੀ ਨਾਲ ਨਜਿੱਠਣ ਵਿਚ ਚੀਨ ਦੇ ਪੱਖਪਾਤੀ ਹੋਣ ਦਾ ਦੋਸ਼ ਲਗਾਇਆ।
ਪੱਤਰਕਾਰ ਸੰਮੇਲਨ ਦੌਰਾਨ ਟਰੰਪ ਨੇ ਪਹਿਲਾਂ ਕਿਹਾ ਕਿ ਅਮਰੀਕਾ ਡਬਲਿਊ. ਐੱਚ. ਓ. ਨੂੰ ਦਿੱਤੀ ਜਾਣ ਵਾਲੀ ਫੰਡਿੰਗ ਨੂੰ ਲੈ ਕੇ ਸਖਤ ਕਦਮ ਚੁੱਕੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਵਿਸ਼ਵ ਸਿਹਤ ਸੰਗਠਨ ਨੇ ਮਹਾਮਾਰੀ ਨੂੰ ਲੈ ਕੇ ਸਹੀ ਸਮੇਂ 'ਤੇ ਜਾਣਕਾਰੀ ਨਹੀਂ ਦਿੱਤੀ।
ਹਾਲਾਂਕਿ, ਜਦੋਂ ਬਾਅਦ ਵਿਚ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਵਿਸ਼ਵ ਸਿਹਤ ਸੰਗਠਨ ਦੀ ਫੰਡਿੰਗ ਰੋਕਣਾ ਸਹੀ ਕਦਮ ਹੋਵੇਗਾ ਤਾਂ ਟਰੰਪ ਪਲਟ ਗਏ ਅਤੇ ਕਿਹਾ ਕਿ ਉਹ ਫਿਲਹਾਲ ਇਸ ਬਾਰੇ ਵਿਚਾਰ ਕਰਨਗੇ। ਉਨ੍ਹਾਂ ਕਿਹਾ, "ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਅਜਿਹਾ ਕਰਨ ਜਾ ਰਿਹਾ ਹਾਂ ਪਰ ਅਸੀਂ ਫੰਡਿੰਗ ਖਤਮ ਕਰਨ 'ਤੇ ਵਿਚਾਰ ਕਰਾਂਗੇ।"
ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਟਰੰਪ ਨੇ ਡਬਲਿਊ. ਐੱਚ. ਓ. 'ਤੇ ਟਵੀਟ ਜ਼ਰੀਏ ਵੀ ਨਿਸ਼ਾਨਾ ਵਿੰਨ੍ਹਿਆ । ਉਨ੍ਹਾਂ ਕਿਹਾ ਕਿ ਡਬਲਿਊ. ਐੱਚ. ਓ. ਨੇ ਗਲਤ ਸਿਫਾਰਸ਼ਾਂ ਦਿੱਤੀਆਂ। ਉਹ ਤਾਂ ਕਿਸਮਤ ਨਾਲ ਹੀ ਮੈਂ ਚੀਨ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਜਲਦੀ ਖੋਲ੍ਹਣ ਦੀ ਉਨ੍ਹਾਂ ਦੀ ਸਲਾਹ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਗਲਤ ਸਿਫਾਰਸ਼ਾਂ ਕਿਉਂ ਦਿੱਤੀਆਂ।
ਕੋਰੋਨਾ ਵਾਇਰਸ ਦੇ 1 ਤੋਂ 11 ਲੱਖ ਲੋਕਾਂ ਨੂੰ ਇਨਫੈਕਟਿਡ ਹੋਣ ਦਾ ਸਫਰ
NEXT STORY