ਵਾਸ਼ਿੰਗਟਨ - ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2020 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਯੁੱਧ ਗ੍ਰਸਤ ਦੇਸ਼ ਅਫਗਾਨਿਸਤਾਨ 'ਚ ਅਮਰੀਕੀ ਫੌਜੀਆਂ ਦੀ ਗਿਣਤੀ ਘੱਟ ਕਰਨ ਦਾ ਆਦੇਸ਼ ਦਿੱਤਾ ਹੈ।
ਵਿਦੇਸ਼ ਮੰਤਰੀ ਪੋਂਪੀਓ ਨੇ ਇਕਨਾਮਿਕ ਕਲੱਬ ਆਫ ਵਾਸ਼ਿੰਗਟਨ ਡੀ. ਸੀ. 'ਚ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੇ ਇਹ ਨਿਰਦੇਸ਼ ਉਨ੍ਹਾਂ ਦਿੱਤਾ ਹੈ। ਟਰੰਪ ਨੇ 2016 'ਚ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਅਤੇ ਅਮਰੀਕਾ ਦੀ ਸਭ ਤੋਂ ਲੰਬੀ ਲੜਾਈ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ। ਟਰੰਪ ਪ੍ਰਸ਼ਾਸਨ ਨੇ ਅਫਗਾਨਿਸਤਾਨ 'ਚ ਸਬੰਧਿਤ ਪੱਖਾਂ ਦੇ ਨਾਲ ਗੱਲਬਾਤ ਤੇਜ਼ ਕੀਤੀ ਹੋਈ ਹੈ। ਅਫਗਾਨਿਸਤਾਨ ਸਮਝੌਤੇ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਜ਼ਲਮੀ ਖਲੀਲਜ਼ਾਦ ਤਾਲਿਬਾਨ ਦੇ ਨਾਲ ਵਾਰਤਾ ਕਰ ਰਹੇ ਹਨ।
ਅਮਰੀਕਾ 'ਚ 16 ਸਾਲ ਦੇ ਮੁੰਡੇ ਨੇ ਵੀਡੀਓ ਗੇਮ ਖੇਡ ਕੇ ਇੰਨੇ ਕਰੋੜ ਕੀਤੇ ਆਪਣੇ ਨਾਂ
NEXT STORY