ਇੰਟਰਨੈਸ਼ਨਲ ਡੈਸਕ - ਅਮਰੀਕਾ ਵੈਨੇਜ਼ੁਏਲਾ ਦੇ ਅੰਦਰ ਜ਼ਮੀਨੀ ਹਮਲੇ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ’ਚ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮੁਦਰੋ ਨੂੰ ਫੋਨ ਕਾਲ ਦੌਰਾਨ ਸਖ਼ਤ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਤੁਸੀਂ ਖੁਦ ਨੂੰ ਅਤੇ ਆਪਣੇ ਸਭ ਤੋਂ ਕਰੀਬੀਆਂ ਨੂੰ ਬਚਾ ਸਕਦੇ ਹੋ ਪਰ ਤੁਹਾਨੂੰ ਹੁਣ ਹੀ ਦੇਸ਼ ਛੱਡਣਾ ਪਵੇਗਾ। ਨਿਊਯਾਰਕ ਟਾਈਮਜ਼ ਦੀ ਖਬਰ ਅਨੁਸਾਰ ਇਹ ਗੱਲ ਪਿਛਲੇ ਹਫ਼ਤੇ ਹੋਈ ਸੀ ਪਰ ਗੱਲਬਾਤ ਜਲਦੀ ਹੀ ਡੈੱਡਲਾਕ ’ਤੇ ਪਹੁੰਚ ਗਈ ਕਿਉਂਕਿ ਦੋਵਾਂ ਧਿਰਾਂ ਦੀਆਂ ਮੰਗਾਂ ਇਕ-ਦੂਜੇ ਤੋਂ ਬਹੁਤ ਵੱਖਰੀਆਂ ਸਨ। ਅਮਰੀਕਾ ਨੇ ਮੰਗ ਕੀਤੀ ਕਿ ਮੁਦਰੋ ਅਤੇ ਉਸ ਦੇ ਚੋਟੀ ਦੇ ਸਹਿਯੋਗੀ ਤੁਰੰਤ ਦੇਸ਼ ਛੱਡ ਦੇਣ ਤਾਂ ਕਿ ਲੋਕਤੰਤਰੀ ਸ਼ਾਸਨ ਵਾਪਸ ਬਹਾਲ ਕੀਤਾ ਜਾ ਸਕੇ, ਜਦਕਿ ਮੁਦਰੋ ਸਰਕਾਰ ਨੇ ਪ੍ਰਸਤਾਵ ਦਿੱਤਾ ਕਿ ਸਿਆਸੀ ਕੰਟਰੋਲ ਵਿਰੋਧੀ ਧਿਰ ਨੂੰ ਦੇ ਦੇਣਗੇ ਪਰ ਫੌਜ ਦੀ ਕਮਾਨ ਬਰਕਰਾਰ ਰੱਖਾਂਗੇ। ਸੂਤਰਾਂ ਅਨੁਸਾਰ ਅਮਰੀਕਾ ਦਾ ਸੁਨੇਹਾ ਸਿੱਧਾ ਸੀ-ਮੁਦਰੋ, ਉਸ ਦੀ ਪਤਨੀ ਸਿਸਿਲੀਆ ਫਲੋਰੇਸ ਅਤੇ ਉਨ੍ਹਾਂ ਦੇ ਬੇਟੇ ਲਈ ਸੁਰੱਖਿਅਤ ਰਸਤਾ ਉਦੋਂ ਮਿਲੇਗਾ, ਜਦੋਂ ਉਹ ਤੁਰੰਤ ਅਸਤੀਫਾ ਦੇ ਦੇਣਗੇ। ਅਮਰੀਕਾ ਅਤੇ ਵੈਨੇਜ਼ੁਏਲਾ ਦੀ ਇਸ ਕਾਲ ’ਤੇ ਮੁਦਰੋ ਜਾਂ ਚੋਟੀ ਦੇ ਅਧਿਕਾਰੀਆਂ ਨੇ ਕੋਈ ਟਿੱਪਣੀ ਨਹੀਂ ਕੀਤੀ।
ਪਾਕਿਸਤਾਨ ਦੇ ਝੂਠੇ ਦਾਅਵੇ ਫੇਲ੍ਹ, ਭਾਰਤ ਨੇ 4 ਘੰਟਿਆਂ 'ਚ ਮਨਜ਼ੂਰ ਕੀਤੀ ਸ੍ਰੀਲੰਕਾ ਲਈ PAK ਦੀ ਰਾਹਤ ਉਡਾਣ
NEXT STORY