ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਾਰਮਿਕ ਨੇਤਾਵਾਂ ਨੂੰ ਆਗਾਹ ਕੀਤਾ ਹੈ ਕਿ ਮਿਡਟਰਮ ਦੀਆਂ ਚੋਣਾਂ (ਨਵੰਬਰ 'ਚ ਹੋਣ ਵਾਲੀਆਂ ਚੋਣਾਂ) 'ਚ ਜੇਕਰ ਰਿਪਬਲਿਕਨ ਪਾਰਟੀ ਕਾਂਗਰਸ 'ਚ ਆਪਣਾ ਕੰਟਰੋਲ ਖੋਹ ਦਿੰਦੀ ਹੈ ਤਾਂ ਡੈਮੋਕ੍ਰੇਟ ਹਰ ਕੰਮ ਨੂੰ ਜਲਦ ਅਤੇ ਜਬਰਦਸ਼ਤ ਤਰੀਕੇ ਨਾਲ ਬਦਲ ਦੇਣਗੇ। ਵ੍ਹਾਈਟ ਹਾਊਸ 'ਚ ਸੋਮਵਾਰ ਨੂੰ ਹੋਈ ਬੈਠਕ 'ਚ ਹਾਜ਼ਰ ਨੇਤਾਵਾਂ ਨੂੰ ਟਰੰਪ ਨੇ ਆਖਿਆ ਕਿ ਉਨ੍ਹਾਂ ਦੇ ਰਵਾਇਤੀ ਏਜੰਡੇ ਦਾ ਭਵਿੱਖ ਨਵੰਬਰ 'ਚ ਹੋਣ ਵਾਲੀਆਂ ਚੋਣਾਂ ਦੇ ਨਤੀਜਿਆਂ 'ਤੇ ਟਿੱਕਿਆ ਹੋਇਆ ਹੈ।
ਇਕ ਅੰਗ੍ਰੇਜ਼ੀ ਅਖਬਾਰ ਨੂੰ ਉਸ ਬੈਠਕ ਦਾ ਇਕ ਆਡੀਓ ਟੇਪ ਹਾਸਲ ਹੋਇਆ ਹੈ। ਟਰੰਪ ਨੇ ਆਖਿਆ ਕਿ ਡੈਮੋਕ੍ਰੇਟ ਸਾਡੇ ਵੱਲੋਂ ਕੀਤੇ ਗਏ ਸਾਰੇ ਕੰਮਾਂ ਨੂੰ ਜਲਦ ਹੀ ਬਦਲ ਅਤੇ ਸਭ ਕੁਝ ਖਤਮ ਕਰ ਸਕਦੇ ਹਨ। ਅੱਤਵਾਦੀ ਸਮੂਹਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਤੁਸੀਂ ਅੰਟੀਫਾ ਅਤੇ ਅਜਿਹੇ ਕੁਝ ਹੋਰ ਸਮੂਹਾਂ ਨੂੰ ਦੇਖਦੇ ਹੋ, ਇਹ ਹਿੰਸਕ ਲੋਕ ਹਨ।
ਅਮਰੀਕੀ ਨਿਊਜ਼ ਚੈਨਲ ਮੁਤਾਬਕ ਵ੍ਹਾਈਟ ਹਾਊਸ ਦੇ ਬੁਲਾਰੇ ਹੋਗਨ ਗਿਡਲੀ ਨੇ ਇਹ ਸਪੱਸ਼ਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਰਾਸ਼ਟਰਪਤੀ ਦਾ ਅਰਥ ਕੀ ਸੀ। ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਟਰੰਪ ਨੇ ਚੀਜ਼ਾਂ ਦੇ ਉਨ੍ਹਾਂ ਮੁਤਾਬਕ ਨਾ ਚੱਲਣ 'ਤੇ ਹਿੰਸਾ ਦੀ ਚਿਤਾਵਨੀ ਦਿੱਤੀ ਹੈ।
ਮਿਸਰ: ਫੌਜ ਦੇ ਆਪ੍ਰੇਸ਼ਨਾਂ 'ਚ 20 ਜਿਹਾਦੀ ਹਲਾਕ
NEXT STORY