ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਟਰੰਪ ਨੇ ਕੈਨੇਡਾ ਨੂੰ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਉਹ ਚੀਨ ਨਾਲ ਕਿਸੇ ਵੀ ਤਰ੍ਹਾਂ ਦਾ ਵਪਾਰਕ ਸਮਝੌਤਾ ਕਰਦਾ ਹੈ, ਤਾਂ ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਸਾਰੇ ਸਾਮਾਨ ਅਤੇ ਉਤਪਾਦਾਂ 'ਤੇ ਤੁਰੰਤ 100% ਟੈਰਿਫ ਲਗਾ ਦੇਵੇਗਾ।
'ਡਰਾਪ ਆਫ ਪੋਰਟ' ਬਣਨ ਦੀ ਗਲਤੀ ਨਾ ਕਰੇ ਕੈਨੇਡਾ: ਟਰੰਪ
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਲਿਖਿਆ ਕਿ ਜੇਕਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਲੱਗਦਾ ਹੈ ਕਿ ਉਹ ਕੈਨੇਡਾ ਨੂੰ ਚੀਨੀ ਉਤਪਾਦਾਂ ਲਈ 'ਡਰਾਪ ਆਫ ਪੋਰਟ' ਬਣਾ ਸਕਦੇ ਹਨ, ਜਿੱਥੋਂ ਚੀਨ ਆਪਣਾ ਸਾਮਾਨ ਅਮਰੀਕਾ ਭੇਜੇਗਾ, ਤਾਂ ਉਹ ਬਹੁਤ ਵੱਡੀ ਗਲਤੀ ਕਰ ਰਹੇ ਹਨ।
ਸੁਰੱਖਿਆ ਨੂੰ ਲੈ ਕੇ ਵੀ ਕੈਨੇਡਾ 'ਤੇ ਨਿਸ਼ਾਨਾ
ਸਿਰਫ਼ ਵਪਾਰ ਹੀ ਨਹੀਂ, ਸੁਰੱਖਿਆ ਮੁੱਦਿਆਂ 'ਤੇ ਵੀ ਟਰੰਪ ਨੇ ਕੈਨੇਡਾ ਨੂੰ ਘੇਰਿਆ ਹੈ। ਟਰੰਪ ਨੇ ਗ੍ਰੀਨਲੈਂਡ ਵਿੱਚ ਪ੍ਰਸਤਾਵਿਤ 'ਗੋਲਡਨ ਡੋਮ' ਮਿਜ਼ਾਈਲ ਡਿਫੈਂਸ ਪ੍ਰੋਜੈਕਟ ਨੂੰ ਰੱਦ ਕਰਨ 'ਤੇ ਕੈਨੇਡਾ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਅਮਰੀਕਾ ਦੀ ਸੁਰੱਖਿਆ ਛਤਰੀ ਦੇ ਬਜਾਏ ਚੀਨ ਨਾਲ ਸਬੰਧ ਗੂੜ੍ਹੇ ਕਰਨ ਵਿੱਚ ਜੁਟਿਆ ਹੋਇਆ ਹੈ। ਟਰੰਪ ਮੁਤਾਬਕ ਜੇਕਰ ਅਜਿਹਾ ਹੀ ਰਿਹਾ ਤਾਂ ਚੀਨ ਇੱਕ ਸਾਲ ਦੇ ਅੰਦਰ ਹੀ ਕੈਨੇਡਾ ਨੂੰ 'ਨਿਗਲ' ਜਾਵੇਗਾ।
ਕਿਉਂ ਭੜਕੇ ਹੋਏ ਹਨ ਡੋਨਾਲਡ ਟਰੰਪ?
ਟਰੰਪ ਦੀ ਇਸ ਨਾਰਾਜ਼ਗੀ ਦੇ ਪਿੱਛੇ ਕੈਨੇਡੀਅਨ ਪੀਐਮ ਮਾਰਕ ਕਾਰਨੀ ਦਾ ਦਾਵੋਸ (ਵਰਲਡ ਇਕਨਾਮਿਕ ਫੋਰਮ) ਵਿੱਚ ਦਿੱਤਾ ਗਿਆ ਭਾਸ਼ਣ ਹੈ। ਕਾਰਨੀ ਨੇ ਅਮਰੀਕਾ ਦੀ ਅਗਵਾਈ ਵਾਲੀ ਵਿਸ਼ਵ ਵਿਵਸਥਾ 'ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਦੁਨੀਆ ਹੁਣ ਵਿਨਾਸ਼ਕਾਰੀ ਦਰਾਰ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਉਨ੍ਹਾਂ ਅਮਰੀਕਾ ਵੱਲੋਂ ਆਪਣੀ ਮਨਮਰਜ਼ੀ ਥੋਪਣ ਦਾ ਵਿਰੋਧ ਕਰਦਿਆਂ ਕਿਹਾ ਸੀ, "ਜੇਕਰ ਅਸੀਂ ਟੇਬਲ 'ਤੇ ਨਹੀਂ ਹੋਵਾਂਗੇ, ਤਾਂ ਮੇਨੂ ਵਿੱਚ ਹੋਵਾਂਗੇ"। ਇਸ ਬਿਆਨ ਤੋਂ ਬਾਅਦ ਹੀ ਟਰੰਪ ਨੇ ਕੈਨੇਡਾ ਖ਼ਿਲਾਫ਼ ਸਖ਼ਤ ਤੇਵਰ ਅਪਣਾ ਲਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਨਿਆਂ ਦਾ ਪੱਖ ਲੈਣ ਲਈ ਸ਼ੁਕਰੀਆ', UNHRC 'ਚ ਭਾਰਤ ਦੇ ਸਾਥ ਮਗਰੋਂ ਈਰਾਨ ਨੇ ਕੀਤਾ ਧੰਨਵਾਦ
NEXT STORY