ਇੰਟਰਨੈਸ਼ਨਲ ਡੈਸਕ- ਇਰਾਨ 'ਚ ਚੱਲ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ, ਸਗੋਂ ਹੋਰ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸੇ ਦੌਰਾਨ ਖਾਮੇਨੇਈ ਦੀ ਮੌਤ ਮਗਰੋਂ ਉਨ੍ਹਾਂ ਦੀ ਮੌਤ ਲਈ ਜ਼ਿੰਮੇਵਾਰ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਖ਼ਤਮ ਕਰਨ ਦੀ ਇਰਾਨ ਦੀ 'ਰੈਵੋਲਿਊਸ਼ਨਰੀ ਗਾਰਡਜ਼' (IRGC) ਨੇ ਸਹੁੰ ਖਾਧੀ ਹੋਈ ਹੈ।
ਇਰਾਨੀ ਗਾਰਡਜ਼ ਦੇ ਅਧਿਕਾਰੀਆਂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਸੁਪਰੀਮ ਲੀਡਰ ਦੀ ਮੌਤ ਅਤੇ ਇਰਾਨੀ ਟਿਕਾਣਿਆਂ 'ਤੇ ਹੋਏ ਹਮਲਿਆਂ ਦਾ ਬਦਲਾ ਲੈਣ ਲਈ ਨੇਤਨਯਾਹੂ ਦਾ ਪਿੱਛਾ ਕਰਨਗੇ ਅਤੇ ਉਨ੍ਹਾਂ ਲੱਭ ਕੇ ਮਾਰਨਗੇ। ਇਰਾਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਕੀਤੇ ਗਏ 'ਆਪਰੇਸ਼ਨ ਰੋਰਿੰਗ ਲਾਇਨ' ਨੂੰ ਕਦੇ ਨਹੀਂ ਭੁੱਲਣਗੇ। ਉਨ੍ਹਾਂ ਨੇ ਇਜ਼ਰਾਈਲ ਦੇ ਸਿਆਸੀ ਅਤੇ ਫੌਜੀ ਲੀਡਰਾਂ ਨੂੰ ਨਿਸ਼ਾਨਾ ਬਣਾਉਣ ਲਈ ਵਿਸ਼ੇਸ਼ ਯੋਜਨਾ ਬਣਾਉਣ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ- 'ਛੇਤੀ ਖ਼ਾਲੀ ਕਰ ਦਿਓ ਦੁਬਈ ਦੇ ਇਹ ਇਲਾਕੇ..!', ਜੰਗ ਵਿਚਾਲੇ ਇਰਾਨ ਨੇ ਦੇ'ਤੀ ਵੱਡੇ ਹਮਲੇ ਦੀ ਚਿਤਾਵਨੀ
ਇਰਾਨ ਦੀ ਇਸ ਧਮਕੀ ਤੋਂ ਬਾਅਦ ਇਜ਼ਰਾਈਲ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਇਜ਼ਰਾਈਲੀ ਖੁਫੀਆ ਏਜੰਸੀਆਂ ਹਾਈ ਅਲਰਟ 'ਤੇ ਹਨ ਤਾਂ ਜੋ ਕਿਸੇ ਵੀ ਸੰਭਾਵੀ ਹਮਲੇ ਨੂੰ ਰੋਕਿਆ ਜਾ ਸਕੇ। ਇਰਾਨੀ ਗਾਰਡਜ਼ ਦਾ ਇਹ ਤਾਜ਼ਾ ਬਿਆਨ ਦਰਸਾਉਂਦਾ ਹੈ ਕਿ ਜੰਗ ਹੁਣ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਦੇ ਪੜਾਅ ਵਿੱਚ ਦਾਖਲ ਹੋ ਗਈ ਹੈ।
ਅੰਤਰਰਾਸ਼ਟਰੀ ਭਾਈਚਾਰਾ ਇਸ ਗੱਲੋਂ ਚਿੰਤਤ ਹੈ ਕਿ ਅਜਿਹੇ ਬਿਆਨਾਂ ਅਤੇ ਜਵਾਬੀ ਹਮਲਿਆਂ ਨਾਲ ਪੂਰਾ ਮੱਧ-ਪੂਰਬ ਇੱਕ ਅਜਿਹੀ ਜੰਗ ਦੀ ਲਪੇਟ ਵਿੱਚ ਆ ਸਕਦਾ ਹੈ ਜਿਸ ਨੂੰ ਰੋਕਣਾ ਮੁਸ਼ਕਿਲ ਹੋਵੇਗਾ। ਇਸ ਦਾ ਸਿੱਧਾ ਅਸਰ ਦੁਨੀਆ ਭਰ ਦੀ ਆਰਥਿਕਤਾ ਅਤੇ ਤੇਲ ਦੀ ਸਪਲਾਈ 'ਤੇ ਪੈ ਰਿਹਾ ਹੈ।
ਇਹ ਵੀ ਪੜ੍ਹੋ- PM ਨੇਤਨਯਾਹੂ ਦੀ ਮੌਤ ਦੀਆਂ ਖ਼ਬਰਾਂ ਵਿਚਾਲੇ ਇਜ਼ਰਾਈਲੀ ਸਰਕਾਰ ਨੇ ਜਾਰੀ ਕੀਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਈਰਾਨ 'ਚ ਸ਼ਾਸਨ ਤਬਦੀਲੀ ਦੀਆਂ ਉਮੀਦਾਂ ਮੱਧਮ; ਨੇਤਨਯਾਹੂ ਸਾਹਮਣੇ ਨਵੀਂ ਚੁਣੌਤੀ
NEXT STORY