ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ 'ਰਿਪਬਲਿਕਨ ਨੈਸ਼ਨਲ ਕਨਵੈਨਸ਼ਨ' ਤੋਂ ਪਹਿਲਾਂ ਐਤਵਾਰ ਨੂੰ ਮਿਲਵਾਕੀ ਜਾਣਗੇ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਲਿਖਿਆ ਕਿ ਸ਼ਨੀਵਾਰ ਨੂੰ ਉਨ੍ਹਾਂ 'ਤੇ ਹੋਏ ਹਮਲੇ ਤੋਂ ਬਾਅਦ ਉਹ ਸ਼ੁਰੂ ਵਿਚ ਆਪਣੀ ਯਾਤਰਾ ਨੂੰ ਮੁਲਤਵੀ ਕਰਨ ਜਾ ਰਹੇ ਸਨ, ਪਰ ਬਾਅਦ ਵਿਚ ਫੈਸਲਾ ਕੀਤਾ ਕਿ ਉਹ ਇਕ ਹਮਲਾਵਰ ਜਾਂ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਨੂੰ ਆਪਣਾ ਪ੍ਰੋਗਰਾਮ ਨਹੀਂ ਬਦਲਣ ਦੇ ਸਕਦੇ।
ਇਸ ਤੋਂ ਪਹਿਲਾਂ ਇਕ ਰੈਲੀ 'ਚ ਉਨ੍ਹਾਂ 'ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਇਕਜੁੱਟ ਰਹਿਣਾ ਚਾਹੀਦਾ ਹੈ ਅਤੇ ਦੇਸ਼ ਦੇ ਨਾਗਰਿਕਾਂ ਨੂੰ ਅਮਰੀਕੀਆਂ ਦੇ ਰੂਪ 'ਚ ਆਪਣਾ ਅਸਲੀ ਕਿਰਦਾਰ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਮਜ਼ਬੂਤ ਅਤੇ ਦ੍ਰਿੜ੍ਹ ਰਹਿਣ ਬਾਰੇ ਵੀ ਗੱਲ ਕੀਤੀ।
ਇਹ ਵੀ ਪੜ੍ਹੋ : ਟਰੰਪ ਦੀ ਰੈਲੀ 'ਚ ਗੋਲੀਬਾਰੀ ਕਰਨ ਵਾਲੇ ਸ਼ੂਟਰ ਦੀ ਕਾਰ 'ਚੋਂ ਮਿਲੀ ਬੰਬ ਬਣਾਉਣ ਦੀ ਸਮੱਗਰੀ
ਸ਼ਨੀਵਾਰ ਨੂੰ ਪੈਨਸਿਲਵੇਨੀਆ 'ਚ ਇਕ ਰੈਲੀ 'ਚ 78 ਸਾਲਾ ਟਰੰਪ ਉਸ ਸਮੇਂ ਬਚ ਨਿਕਲੇ, ਜਦੋਂ 20 ਸਾਲਾ ਹਮਲਾਵਰ ਨੇ ਉਨ੍ਹਾਂ 'ਤੇ ਕਈ ਗੋਲੀਆਂ ਚਲਾਈਆਂ। ਇਸ ਹਮਲੇ 'ਚ ਉਹ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਕੰਨ 'ਤੇ ਸੱਟ ਲੱਗ ਗਈ। ਇਸ ਗੋਲੀਬਾਰੀ ਦੀ ਘਟਨਾ ਵਿਚ ਟਰੰਪ ਦੀ ਰੈਲੀ ਵਿਚ ਮੌਜੂਦ ਇਕ ਵਿਅਕਤੀ ਦੀ ਜਾਨ ਚਲੀ ਗਈ ਅਤੇ ਦੋ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਸੀਕ੍ਰੇਟ ਸਰਵਿਸ ਦੇ ਜਵਾਨਾਂ ਨੇ ਹਮਲਾਵਰ ਨੂੰ ਮਾਰ ਦਿੱਤਾ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਲਿਖਿਆ, "ਭਗਵਾਨ ਨੇ ਉਹ ਸਭ ਕੁਝ ਹੋਣ ਤੋਂ ਰੋਕਿਆ, ਜਿਸ ਦੇ ਬਾਰੇ ਵਿਚ ਸੋਚਿਆ ਵੀ ਨਹੀਂ ਸੀ। ਟਰੰਪ ਦੀ ਪੋਸਟ ਦੇ ਮੁਤਾਬਕ, "ਇਸ ਤਰ੍ਹਾਂ ਦੇ ਸਮੇਂ 'ਤੇ ਇਹ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਇਕਜੁੱਟ ਰਹੀਏ ਅਤੇ ਅਮਰੀਕੀਆਂ ਵਜੋਂ ਆਪਣਾ ਅਸਲ ਚਰਿੱਤਰ ਬਣਾਈ ਰੱਖੀਏ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਲੀਬਾਰੀ ਤੋਂ ਬਾਅਦ ਟਰੰਪ ਦੇ ਸਮਰਥਕਾਂ ਜੋ ਬਾਈਡਨ 'ਤੇ ਲਗਾਏ ਦੋਸ਼, ਕਿਹਾ- ''ਇਹ ਸਿੱਧੇ ਤੌਰ 'ਤੇ ਕਤਲ ਦੀ ਕੋਸ਼ਿਸ਼''
NEXT STORY