ਨਵੀਂ ਦਿੱਲੀ (ਵਿਸ਼ੇਸ਼)- ਪੈਨਸਿਲਵੇਨੀਆ ਵਿਖੇ ਹੋਈ ਇਕ ਚੋਣ ਰੈਲੀ ’ਚ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਹਮਲਾਵਰ ਥਾਮਸ ਮੈਥਿਊ ਕਰੂਕਸ ਦੀ ਗੱਡੀ ਅਤੇ ਘਰ ’ਚੋਂ ਬੰਬ ਬਣਾਉਣ ਵਾਲੀ ਸਮੱਗਰੀ ਮਿਲੀ ਹੈ।
ਇਸ ਦੌਰਾਨ ਰਿਪਬਲਿਕਨ ਨੇਤਾਵਾਂ ਨੇ ਟਰੰਪ ’ਤੇ ਹੋਈ ਹੱਤਿਆ ਦੀ ਕੋਸ਼ਿਸ਼ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ’ਤੇ ਦੋਸ਼ ਲਾਏ। ਰਿਪਬਲਿਕਨ ਸੀਨੇਟਰ ਜੇ.ਡੀ. ਵੇਂਸ ਨੇ ‘ਐਕਸ’ ’ਤੇ ਕਿਹਾ, “ਬਾਈਡੇਨ ਦੀ ਪ੍ਰਚਾਰ ਮੁਹਿੰਮ ਦਾ ਮੁੱਖ ਆਧਾਰ ਇਹ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਤਾਨਾਸ਼ਾਹੀ ਫਾਸੀਵਾਦੀ ਹਨ, ਜਿਨ੍ਹਾਂ ਨੂੰ ਹਰ ਕੀਮਤ ’ਤੇ ਰੋਕਿਆ ਜਾਣਾ ਚਾਹੀਦਾ ਹੈ। ਇਸ ਬਿਆਨਬਾਜ਼ੀ ਦੇ ਕਾਰਨ ਸਿੱਧੇ ਤੌਰ ’ਤੇ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ।’’
ਇਹ ਵੀ ਪੜ੍ਹੋ- ਸਵਾਰੀ ਨੂੰ ਲੈ ਕੇ ਹੋਈ ਬਹਿਸ ਨੇ ਧਾਰਿਆ ਖ਼ੂਨੀ ਰੂਪ, ਆਟੋ ਚਾਲਕ ਦੇ ਮੁੱਕਿਆਂ ਨਾਲ ਈ-ਰਿਕਸ਼ਾ ਚਾਲਕ ਦੀ ਹੋਈ ਮੌਤ
ਇਸ ਤੋਂ ਇਲਾਵਾ ਰਿਪਬਲਿਕਨ ਨੇਤਾ ਅਤੇ ਸੰਸਦ ਮੈਂਬਰ ਮਾਰਜੋਰੀ ਟੇਲਰ ਗ੍ਰੀਨ ਨੇ ਦੋਸ਼ ਲਾਇਆ ਕਿ ਡੈਮੋਕ੍ਰਟਸ ਚਾਹੁੰਦੇ ਹਨ ਕਿ ਟਰੰਪ ਅਤੇ ਉਨ੍ਹਾਂ ਦੇ ਸਮਰਥਕ ਮਰ ਜਾਣ। ਉਨ੍ਹਾਂ ਕਿਹਾ ਕਿ ਜੋ ਬਾਈਡੇਨ ਨੇ ਦਾਨੀਆਂ ਨੂੰ ਕਿਹਾ ਸੀ ਕਿ ਟਰੰਪ ਨੂੰ ਨਿਸ਼ਾਨਾ ਬਣਾਉਣ ਦਾ ਸਮਾਂ ਆ ਗਿਆ ਹੈ ਅਤੇ ਬਿਲਕੁਲ ਅਜਿਹਾ ਹੀ ਹੋਇਆ।
ਟਰੰਪ ’ਤੇ ਖੁਦ ’ਤੇ ਹਮਲਾ ਕਰਵਾਉਣ ਦਾ ਵੀ ਦੋਸ਼
ਇਕ ਪਾਸੇ ਟਰੰਪ ਦੀ ਪਾਰਟੀ ਬਾਈਡੇਨ ਅਤੇ ਡੈਮੋਕ੍ਰੇਟਸ ’ਤੇ ਹਮਲਾ ਕਰਵਾਉਣ ਦਾ ਦੋਸ਼ ਲਾ ਰਹੀ ਹੈ ਤੇ ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਹਮਲਾ ਖੁਦ ਟਰੰਪ ਨੇ ਕਰਵਾਇਆ ਹੈ ਤਾਂ ਕਿ ਉਹ ਰਾਸ਼ਟਰਪਤੀ ਚੋਣਾਂ ’ਚ ਜਿੱਤ ਜਾਣ।
ਇਹ ਵੀ ਪੜ੍ਹੋ- ਰੈਲੀ 'ਚ ਹੋਏ ਜਾਨਲੇਵਾ ਹਮਲੇ ਨੇ ਵਧਾਈ ਟਰੰਪ ਦੇ ਜਿੱਤਣ ਦੀ ਉਮੀਦ, ਬਿਟਕੁਆਇਨ ਤੇ ਬਾਜ਼ਾਰ 'ਚ ਵੀ ਆਈ ਤੇਜ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੈਲੀ 'ਚ ਹੋਏ ਜਾਨਲੇਵਾ ਹਮਲੇ ਨੇ ਵਧਾਈ ਟਰੰਪ ਦੇ ਜਿੱਤਣ ਦੀ ਉਮੀਦ, ਬਿਟਕੁਆਇਨ ਤੇ ਬਾਜ਼ਾਰ 'ਚ ਵੀ ਆਈ ਤੇਜ਼ੀ
NEXT STORY