ਪੇਸ਼ਾਵਰ (ਭਾਸ਼ਾ)- ਤਾਲਿਬਾਨ ਨਾਲ ਸਬੰਧਤ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਅਫਗਾਨਿਸਤਾਨ ਸਰਹੱਦ ਨੇੜੇ ਸਥਿਤ ਇਕ ਪਾਕਿਸਤਾਨੀ ਚੌਕੀ ’ਤੇ ਕਬਜ਼ਾ ਕਰਨ ਦੀ ਇਕ ਵੀਡੀਓ ਜਾਰੀ ਕੀਤੀ ਹੈ। ਟੀ. ਟੀ. ਪੀ. ਨੂੰ ਪਾਕਿਸਤਾਨ ਤਾਲਿਬਾਨ ਵੀ ਕਹਿੰਦੇ ਹਨ। ਟੀ. ਟੀ. ਪੀ. ਦੇ ਸੂਤਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸੋਮਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ਦੇ ਕਬਾਇਲੀ ਜ਼ਿਲੇ ਬਾਜੌਰ ’ਚ ਚੌਕੀ ’ਤੇ ਕਬਜ਼ਾ ਕਰ ਲਿਆ ਹੈ।
ਪਾਕਿਸਤਾਨ ਦੇ ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਸ ਚੌਕੀ ਨੂੰ ਖਾਲੀ ਕਰਵਾਇਆ ਗਿਆ ਸੀ ਅਤੇ ਇੱਥੋਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਕਿਸੇ ਹੋਰ ਥਾਂ ’ਤੇ ਤਬਦੀਲ ਕਰ ਦਿੱਤਾ ਗਿਆ ਸੀ। ਚੌਕੀ ਖਾਲੀ ਕਰਵਾਉਣ ਦੀ ਪ੍ਰਕਿਰਿਆ ਸਿਰਫ਼ ਬਾਜੌਰ ਤੱਕ ਹੀ ਸੀਮਤ ਨਹੀਂ ਸੀ, ਸਗੋਂ ਉੱਤਰੀ ਅਤੇ ਦੱਖਣੀ ਵਜ਼ੀਰਿਸਤਾਨ ਜ਼ਿਲਿਆਂ ’ਚ ਵੀ ਕੀਤੀ ਗਈ ਸੀ।
ਸਿੰਗਾਪੁਰ 'ਚ ਨਸਲੀ ਟਿੱਪਣੀ ਕਰਨ 'ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਸੁਣਾਈ ਗਈ ਸਜ਼ਾ
NEXT STORY