ਬਰੇਸ਼ੀਆ, (ਕੈਂਥ)- ਇਟਲੀ ਦੇ ਪ੍ਰਸਿੱਧ ਸ਼ਨੀ ਮੰਦਰ (ਬਰੇਸ਼ੀਆ) ਵਿਖੇ ਤਿਵਾਰੀ ਪਰਿਵਾਰ ਵਲੋ ਭਗਵਾਨ ਸ਼ਾਲੀਗਰਾਮ ਅਤੇ ਤੁਲਸੀ ਮਾਤਾ ਜੀ ਦਾ ਸਲਾਨਾ 16ਵਾਂ 2 ਰੋਜ਼ਾ ਵਿਆਹ ਧੂਮ-ਧਾਮ ਨਾਲ ਕਰਵਾਇਆ ਗਿਆ।
ਪਹਿਲੇ ਦਿਨ ਸਗਾਈ ਦੀ ਰਸਮ ਹੋਈ। ਜਿਸ ਵਿਚ ਸ਼ਾਲੀਗਰਾਮ ਠਾਕੁਰ ਜੀ ਨੂੰ ਛੁਬਾਰਾ ਅਤੇ ਲਡੂ ਦਾ ਭੋਗ ਲਗਾਇਆ ਗਿਆ। ਇਸ ਦਿਨ ਭਗਤਾ ਨੂੰ ਖੂਬ ਭੰਗੜਾ ਪਾਇਆ। ਦੂਸਰੇ ਦਿਨ ਤੁਲਸੀ ਮਾਤਾ ਅਤੇ ਸ਼ਾਲੀਗਰਾਮ ਠਾਕੁਰ ਜੀ ਦੇ ਵਿਆਹ ਦੀਆਂ ਰਸਮਾ ਹੋਈਆਂ। ਸਵੇਰੇ ਬਰਾਤ ਨਚਦੀ ਹੋਈ ਪੁਜੀ, ਫਿਰ ਪੰ. ਪਵਨ ਵਲੋ ਤੁਲਸੀ ਮਾਤਾ ਅਤੇ ਸ਼ਾਲੀਗਰਾਮ ਦੀਆਂ ਧਾਰਮਿਕ ਰਸਮਾ ਹੋਇਆ।
ਵਿਆਹ ਤੋ ਬਾਅਦ ਵਿਦਾਈ ਦੀ ਰਸਮ ਹੋਈ। ਦੋਵੇਂ ਦਿਨ ਅਟੁਟ ਲੰਗਰ ਵਰਤਾਇਆ ਗਿਆ। ਸ਼ਾਲੀਗਰਾਮ ਪਰਿਵਾਰ ਵਲੋਂ ਬਰਾਤੀ ਤਿਵਾਰੀ ਪਰਿਵਾਰ, ਜਿਸ ਵਿਚ ਰਵਿੰਦਰ ਤਿਵਾਰੀ, ਦਰਸ਼ਨਾ ਕੁਮਾਰੀ ਅਤੇ ਤੁਲਸੀ ਪਰਿਵਾਰ ਵਲੋ ਗੁਰਮੁਖ ਸਿੰਘ, ਅਮਨ ਕੌਰ ਪਰਿਵਾਰ ਸ਼ਾਮਲ ਰਿਹਾ।
ਤਿਵਾਰੀ ਨੇ ਦੱਸਿਆ ਕੀ ਇਹ ਵਿਆਹ ਉਹ ਪਿਛਲੇ 15 ਸਾਲਾਂ ਤੋ ਕਰਵਾਉਂਦੇ ਹੋਏ ਆ ਰਹੇ ਹਨ। ਇਸ ਨਾਲ ਉਹ ਅਪਣੇ ਭਾਰਤੀ ਤਿਉਹਾਰਾਂ ਅਤੇ ਅਪਣੀ ਸਭਿਅਤਾ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸਾਨੂੰ ਅਪਣੇ ਭਾਰਤੀ ਪਰਿਵਾਰਾਂ ਨੂੰ ਮਿਲਣ ਦਾ ਵੀ ਮੌਕਾ ਮਿਲਦਾ ਹੈ। ਤੁਲਸੀ ਨੂੰ ਹਿੰਦੋਸਤਾਨ ਇਕ ਬੂਟਾ ਨਹੀਂ ਇਕ ਮਾਤਾ ਮੰਨਿਆ ਗਿਆ ਹੈ। ਉਨ੍ਹਾਂ ਕਿਹਾ ਕੀ ਤੁਲਸੀ ਇਕ ਔਸ਼ਧੀ ਵੀ ਹੈ, ਜਿਸ ਨਾਲ ਅਨੇਕਾ ਬੀਮਾਰੀਆਂ ਵੀ ਠੀਕ ਹੁੰਦੀਆ ਹਨ। ਇਸ ਮੌਕੇ ਚਰਨਜੀਤ, ਮਮਤਾ, ਕੌਸ਼ਲ, ਰਾਮ, ਤੀਰਥ, ਪੰਮੀ, ਅਸ਼ਵਨੀ ਕੁਮਾਰ, ਰਜਨੀ, ਨੀਲਮ ਕੁਮਾਰੀ, ਰਣਜੀਤ, ਬਲਵੀਰ ਆਦਿ ਹਾਜ਼ਰ ਰਹੇ।
ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ 35 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
NEXT STORY