ਇਸਤਾਨਬੁਲ (ਸ਼ਿਨਹੁਆ)- ਤੁਰਕੀ ਸਰਕਾਰ ਨੇ ਤਖ਼ਤਾਪਲਟ ਦੀ ਅਸਫਲ ਸਾਜ਼ਿਸ਼ ਰਚਣ ਦੇ ਮਾਮਲੇ ਵਿਚ 31 ਫੌਜੀਆਂ ਸਣੇ 54 ਫੌਜੀਆਂ ਨੂੰ ਮੰਗਲਵਾਰ ਨੂੰ ਹਿਰਾਸਤ ਵਿਚ ਲੈਣ ਦਾ ਹੁਕਮ ਦਿੱਤਾ। ਸਰਕਾਰੀ ਨਿਊਜ਼ ਏਜੰਸੀ ਅਨਾਦੋਲੁ ਨੇ ਦੱਸਿਆ ਕਿ ਇਸਤਾਨਬੁਲ ਵਿਚ ਮੁੱਖ ਲੋਕ ਇਸਤਗਾਸਾ ਦਫਤਰ ਦੇ ਹੁਕਮ 'ਤੇ ਪੁਲਸ ਨੇ ਸ਼ੱਕੀਆਂ ਨੂੰ ਫੜਣ ਲਈ ਪੂਰੇ ਦੇਸ਼ ਦੇ 16 ਸੂਬਿਆਂ ਵਿਚ ਮੁਹਿੰਮ ਚਲਾਈ। ਇਸ ਸਬੰਧ ਵਿਚ ਅਜੇ ਤੱਕ 34 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਹੋਰ ਸ਼ੱਕੀਆਂ ਦੀ ਭਾਲ ਜਾਰੀ ਸੀ।
ਅਨਾਦੋਲੁ ਨੇ ਦੱਸਿਆ ਕਿ ਅਨਾਤੋਲੀਆ ਦੇ ਮੱਧਵਰਤੀ ਸੂਬੇ ਕੋਨਿਆ ਵਿਚ ਵਕੀਲਾਂ ਵਲੋਂ ਕੀਤੀ ਗਈ ਜਾਂਚ ਵਿਚ ਪੁਲਸ ਨੇ 23 ਸੂਬਿਆਂ ਵਿਚ ਛਾਪੇਮਾਰੀ ਕੀਤੀ, ਜਿਸ ਵਿਚ 23 ਸ਼ੱਕੀ ਫੌਜੀਆਂ ਸਣੇ ਕੁਲ 30 ਸ਼ੱਕੀਆਂ ਨੂੰ ਫੜਿਆ ਗਿਆ। ਏਜੰਸੀ ਮੁਤਾਬਕ, ਸ਼ੱਕੀਆਂ 'ਤੇ ਅਮਰੀਕਾ ਸਥਿਤ ਤੁਰਕੀ ਦੇ ਧਾਰਮਿਕ ਨੇਤਾ ਫਤੇਹਉੱਲਾ ਗੁਲੇਨ ਦੀ ਅਗਵਾਈ ਵਾਲੇ ਸਮੂਹ ਲਈ ਗੁਪਤ ਇਮਾਮ ਦੇ ਰੂਪ ਵਿਚ ਸੇਵਾ ਦਾਣ ਦਾ ਦੋਸ਼ ਲਗਾਇਆ ਗਿਆ ਸੀ। ਤੁਰਕੀ ਨੇ ਜੁਲਾਈ 2016 ਵਿਚ ਗੁਲੇਨ ਅਤੇ ਉਨ੍ਹਾਂ ਦੇ ਨੈਟਵਰਕ ਨੂੰ ਤਖ਼ਤਾਪਲਟ ਲਈ ਜ਼ਿੰਮੇਵਾਰ ਦੱਸਿਆ ਜਿਸ ਵਿਚ 250 ਲੋਕ ਮਾਰੇ ਗਏ ਸਨ।
ਕ੍ਰਿਸਮਸ ਦੇ ਜਸ਼ਨ ਲਈ ਤਿਆਰ ਹੈ ਈਸਾ ਮਸੀਹ ਦਾ ਜਨਮ ਸਥਾਨ 'ਬੇਥਲਹਿਮ'
NEXT STORY