ਅੰਕਾਰਾ (ਏ.ਐੱਨ.ਆਈ.): ਦੱਖਣੀ-ਪੂਰਬੀ ਤੁਰਕੀ 'ਚ ਸ਼ਨੀਵਾਰ ਨੂੰ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ। ਦੱਖਣ-ਪੂਰਬੀ ਪ੍ਰਾਂਤ ਗਾਜ਼ੀਅਨਟੇਪ ਦੇ ਗਵਰਨਰ ਦਾਵਤ ਗੁਲ ਨੇ ਕਿਹਾ ਕਿ ਜਦੋਂ ਸੰਕਟਕਾਲੀਨ ਬਚਾਅ ਕਰਮਚਾਰੀ ਬੱਸ ਹਾਦਸੇ ਤੋਂ ਬਾਅਦ ਲੋਕਾਂ ਦੀ ਮਦਦ ਲਈ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇਕ ਹੋਰ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੀ ਲਪੇਟ 'ਚ ਬਚਾਅ ਕਰਮਚਾਰੀਆਂ ਦੇ ਨਾਲ-ਨਾਲ ਮੌਕੇ 'ਤੇ ਪਹੁੰਚੇ ਕਈ ਪੱਤਰਕਾਰ ਵੀ ਆ ਗਏ। ਅਲ ਜਜ਼ੀਰਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਕ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ 20 ਹੋਰ ਜ਼ਖ਼ਮੀ ਹੋ ਗਏ ਸਨ।
ਇਕ ਸਮਾਚਾਰ ਏਜੰਸੀ ਰਾਇਟਰਸ ਦੀ ਖਬਰ ਦੇ ਅਨੁਸਾਰ ਗੁਲ ਨੇ ਗਾਜ਼ੀਅਨਟੇਪ ਦੇ ਪੂਰਬ ਵਿਚ ਸੜਕ ਹਾਦਸੇ ਵਾਲੀ ਥਾਂ ਤੋਂ ਕਿਹਾ ਕਿ 'ਅੱਜ ਸਵੇਰੇ ਇੱਥੇ ਇਕ ਯਾਤਰੀ ਬੱਸ ਹਾਦਸਾਗ੍ਰਸਤ ਹੋ ਗਈ। ਜਦੋਂ ਫਾਇਰ ਬ੍ਰਿਗੇਡ, ਮੈਡੀਕਲ ਟੀਮਾਂ ਅਤੇ ਹੋਰ ਸਹਾਇਕ ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜਾਂ 'ਚ ਲੱਗੇ ਹੋਏ ਸਨ ਤਾਂ ਇਕ ਦੂਜੀ ਬੱਸ 200 ਮੀਟਰ ਪਿੱਛੇ ਜਾ ਕੇ ਹਾਦਸਾਗ੍ਰਸਤ ਹੋ ਗਈ। ਦੂਜੀ ਬੱਸ ਹਾਦਸੇ ਵਾਲੀ ਥਾਂ 'ਤੇ ਤਿਲਕ ਗਈ ਅਤੇ ਪਹਿਲਾਂ ਤੋਂ ਬਚਾਅ 'ਚ ਲੱਗੇ ਲੋਕਾਂ ਅਤੇ ਜ਼ਖਮੀਆਂ ਨੂੰ ਟੱਕਰ ਮਾਰ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਮੀਂਹ ਕਾਰਨ ਆਇਆ ਹੜ੍ਹ, 36 ਲੋਕਾਂ ਦੀ ਮੌਤ ਤੇ 145 ਜ਼ਖਮੀ
ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਟਵਿੱਟਰ 'ਤੇ ਕਿਹਾ ਕਿ ਗਾਜ਼ੀਅਨਟੇਪ ਤੇ ਨਿਜਿਪ ਵਿਚਕਾਰ ਹਾਈਵੇਅ 'ਤੇ ਮਾਰੇ ਗਏ ਲੋਕਾਂ ਵਿਚ ਤਿੰਨ ਦਮਕਲ ਕਰਮੀ, ਦੋ ਪੈਰਾਮੈਡੀਕਲ ਅਧਿਕਾਰੀ ਅਤੇ ਦੋ ਪੱਤਰਕਾਰ ਸ਼ਾਮਲ ਹਨ। ਉਹਨਾਂ ਨੇ ਅੱਗੇ ਕਿਹਾ ਕਿ ਹੋਰ 8 ਮੌਤਾਂ ਬੱਸ ਵਿਚ ਹੋਈਆਂ ਸਨ।ਇੱਕ ਵੱਖਰੇ ਹਾਦਸੇ ਵਿੱਚ ਇੱਕ ਟਰੱਕ ਨੇ ਮਾਰਡਿਨ ਖੇਤਰ ਦੇ ਡੇਰਿਕ ਜ਼ਿਲ੍ਹੇ ਵਿੱਚ ਇੱਕ ਅਜਿਹੀ ਥਾਂ 'ਤੇ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿੱਥੇ ਇੱਕ ਹਾਦਸੇ ਤੋਂ ਬਾਅਦ ਬਚਾਅ ਕਰਮਚਾਰੀ ਕੰਮ ਕਰ ਰਹੇ ਸਨ। ਤੁਰਕੀ ਦੇ ਸਿਹਤ ਮੰਤਰੀ ਫਹਰਤਿਨ ਕੋਕਾ ਨੇ ਕਿਹਾ ਕਿ ਮਾਰਡਿਨ ਵਿੱਚ ਹੋਈ ਇਸ ਘਟਨਾ ਵਿੱਚ 16 ਲੋਕਾਂ ਦੀ ਮੌਤ ਹੋ ਗਈ ਅਤੇ 29 ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਅੱਠ ਦੀ ਹਾਲਤ ਗੰਭੀਰ ਹੈ।ਅਲ ਜਜ਼ੀਰਾ ਨੇ ਅਨਾਦੋਲੂ ਨਿਊਜ਼ ਏਜੰਸੀ ਦੇ ਹਵਾਲੇ ਨਾਲ ਦੱਸਿਆ ਕਿ ਹਾਦਸੇ ਵਿਚ ਤਿੰਨ ਵਾਹਨ ਸ਼ਾਮਲ ਹਨ, ਜੋ ਕੁਝ ਦੇਰ ਪਹਿਲਾਂ ਉਸੇ ਜਗ੍ਹਾ 'ਤੇ ਵਾਪਰੇ ਸਨ।ਸੜਕ ਸੁਰੱਖਿਆ ਦੇ ਮਾਮਲੇ ਵਿਚ ਤੁਰਕੀ ਦਾ ਰਿਕਾਰਡ ਖਰਾਬ ਰਿਹਾ ਹੈ। ਸਰਕਾਰ ਦੇ ਅਨੁਸਾਰ, ਪਿਛਲੇ ਸਾਲ ਟ੍ਰੈਫਿਕ ਹਾਦਸਿਆਂ ਵਿੱਚ ਲਗਭਗ 5,362 ਲੋਕ ਮਾਰੇ ਗਏ ਸਨ।
ਚੰਗੀ ਖ਼ਬਰ: ਨਿਊਜ਼ੀਲੈਂਡ ਨੇ ਵੀਜ਼ਾ ਨਿਯਮਾਂ 'ਚ ਕੀਤਾ ਬਦਲਾਅ
NEXT STORY