ਇਸਤਾਂਬੁਲ-ਤੁਰਕੀ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ 'ਚ ਸਥਿਤ ਆਪਣਾ ਦੂਤਘਰ ਸ਼ੁੱਕਰਵਾਰ ਨੂੰ ਖਾਲੀ ਕਰ ਦਿੱਤਾ। ਵਿਦੇਸ਼ ਮੰਤਰਲਾ ਦੇ ਬੁਲਾਰੇ ਤੰਜੂ ਬਿਲਜਿਕ ਨੇ ਇਹ ਜਾਣਕਾਰੀ ਦਿੱਤੀ। ਬਿਲਜਿਕ ਨੇ ਕਿਹਾ ਕਿ ਦੂਤਘਰ ਦੇ ਕਰਮਚਾਰੀਆਂ ਨੂੰ ਸੁਰੱਖਿਆ ਕਾਰਨਾਂ ਦੇ ਚੱਲਦੇ ਰੋਮਾਨੀਆ ਸਰਹੱਦ ਨੇੜੇ ਚੇਨਰੀਵਿਸਤੀ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਨਾਟੋ ਤੇ ਰੂਸ 'ਚ ਹੋਈ ਸਿੱਧੀ ਜੰਗ ਤਾਂ ਹੋਵੇਗਾ ਤੀਸਰਾ ਵਿਸ਼ਵ ਯੁੱਧ : ਬਾਈਡੇਨ
ਸਰਕਾਰ ਵੱਲੋਂ ਸੰਚਾਲਿਤ ਸਮਾਚਾਰ ਏਜੰਸੀ ਅਨਾਦੋਲੁ ਨੇ ਇਹ ਖ਼ਬਰ ਦਿੱਤੀ। ਰੂਸ ਦੀ ਫੌਜ ਨੇ ਕੀਵ ਸ਼ਹਿਰ ਨੂੰ ਘੇਰ ਲਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਅਗੇ ਰੂਸ ਦੇ ਹਮਲੇ ਹੋਰ ਤੇਜ਼ ਹੋਣਗੇ, ਜਿਸ ਦੇ ਮੱਦੇਨਜ਼ਰ ਤੁਰਕੀ ਨੇ ਇਹ ਫੈਸਲਾ ਕੀਤਾ ਹੈ। ਕਈ ਦੇਸ਼ਾਂ ਨੇ 24 ਫਰਵਰੀ ਨੂੰ ਕੀਵ 'ਤੇ ਰੂਸ ਦੇ ਹਮਲੇ ਤੋਂ ਪਹਿਲਾਂ ਹੀ ਆਪਣੇ-ਆਪਣੇ ਦੂਤਘਰ ਨੂੰ ਖਾਲੀ ਕਰਨ ਦਾ ਹੁਕਮ ਦੇ ਦਿੱਤਾ ਸੀ।
ਇਹ ਵੀ ਪੜ੍ਹੋ : ਚੀਨ ਦੇ PM ਨੇ ਯੂਕ੍ਰੇਨ ਦੀ ਸਥਿਤੀ 'ਤੇ ਚਿੰਤਾ ਕੀਤੀ ਜ਼ਾਹਰ, ਰੂਸ 'ਤੇ ਪਾਬੰਦੀਆਂ ਨੂੰ ਦੱਸਿਆ ਗਲਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਨਾਟੋ ਤੇ ਰੂਸ 'ਚ ਹੋਈ ਸਿੱਧੀ ਜੰਗ ਤਾਂ ਹੋਵੇਗਾ ਤੀਸਰਾ ਵਿਸ਼ਵ ਯੁੱਧ : ਬਾਈਡੇਨ
NEXT STORY