ਅੰਕਾਰਾ (ਰਾਇਟਰ)- ਤੁਰਕੀ ਨੇ ਆਪਣੀ ਕੈਦ ਵਿਚ ਮੌਜੂਦ ਇਸਲਾਮਿਕ ਸਟੇਟ (ਆਈ.ਐਸ.) ਦੇ ਵਿਦੇਸ਼ੀ ਅੱਤਵਾਦੀਆਂ ਨੂੰ ਦੇਸ਼ ਤੋਂ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਕ ਅਮਰੀਕੀ ਅਤੇ ਜਰਮਨ ਨਾਗਰਿਕ ਦੇ ਨਾਲ ਉਸ ਨੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ ਪਰ ਇਨ੍ਹਾਂ ਲੋਕਾਂ ਨੂੰ ਕਿਥੇ ਭੇਜਿਆ ਜਾ ਰਿਹਾ ਹੈ ਇਹ ਨਹੀਂ ਦੱਸਿਆ ਗਿਆ ਹੈ। ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਲਿਯੂ ਨੇ ਪਿਛਲੇ ਹਫਤੇ ਚਿਤਾਵਨੀ ਦਿੱਤੀ ਸੀ ਕਿ ਤੁਰਕੀ ਆਈ.ਐਸ. ਨਾਲ ਸਬੰਧ ਰੱਖਣ ਵਾਲੇ ਵਿਦੇਸ਼ੀ ਲੜਕਿਆਂ ਨੂੰ ਸੋਮਵਾਰ ਨੂੰ ਉਨ੍ਹਾਂ ਦੇ ਮੂਲ ਦੇਸ਼ ਭੇਜਣਾ ਸ਼ੁਰੂ ਕਰੇਗਾ, ਭਾਵੇਂ ਹੀ ਉਨ੍ਹਾਂ ਦੇ ਦੇਸ਼ ਨੇ ਉਨ੍ਹਾਂ ਦੀ ਨਾਗਰਿਕਤਾ ਖਤਮ ਕਰ ਦਿੱਤੀ ਹੋਵੇ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਆਈ.ਐਸ. ਦੇ ਵਿਦੇਸ਼ੀ ਲੜਾਕਿਆਂ ਲਈ ਤੁਰਕੀ ਕੋਈ ਹੋਟਲ ਨਹੀਂ ਹੈ।
ਸਰਕਾਰੀ ਨਿਊਜ਼ ਏਜੰਸੀ ਅਨਾਦੋਲੂ ਨੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਇਸਮਾਈਲ ਕਤਾਕਲੀ ਦੇ ਹਵਾਲੇ ਤੋਂ ਕਿਹਾ ਹੈ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸੋਮਵਾਰ ਨੂੰ ਇਕ ਅਮਰੀਕੀ ਅਤੇ ਇਕ ਜਰਮਨ ਅੱਤਵਾਦੀ ਨੂੰ ਵਾਪਸ ਭੇਜਿਆ ਗਿਆ। ਆਉਣ ਵਾਲੇ ਦਿਨਾਂ ਵਿਚ 23 ਹੋਰ ਵਿਦੇਸ਼ੀ ਅੱਤਵਾਦੀਆਂ ਨੂੰ ਵਾਪਸ ਭੇਜਿਆ ਜਾਵੇਗਾ। ਇਨ੍ਹਾਂ ਵਿਚੋਂ ਫਰਾਂਸ ਦੇ ਗਿਆਰਾਂ, ਜਰਮਨੀ ਦੇ 9 ਅਤੇ ਆਇਰਲੈਂਡ ਦੇ ਦੋ ਨਾਗਰਿਕ ਸ਼ਾਮਲ ਹਨ। ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਵਿਦੇਸ਼ੀ ਅੱਤਵਾਦੀਆਂ ਨੂੰ ਵਾਪਸ ਭੇਜਿਆ ਜਾਣਾ ਹੈ, ਉਨ੍ਹਾਂ ਦੀ ਨਾਗਰਿਕਤਾ ਪਤਾ ਲਗਾਉਣ ਸਬੰਧੀ ਕੰਮ ਲਗਭਗ ਪੂਰਾ ਕਰ ਲਿਆ ਗਿਆ ਹੈ ਅਤੇ ਸਬੰਧਿਤ ਦੇਸ਼ਾਂ ਨੂੰ ਇਸ ਬਾਰੇ ਵਿਚ ਸੂਚਿਤ ਕਰ ਦਿੱਤਾ ਗਿਆ ਹੈ।
ਸਰਕਾਰੀ ਨਿਊਜ਼ ਚੈਨਲ ਟੀ.ਆਰ.ਟੀ. ਹੈਬਰ ਮੁਤਾਬਕ ਤੁਰਕੀ ਦਾ ਟੀਚਾ ਲਗਭਗ 2500 ਵਿਦੇਸ਼ੀ ਅੱਤਵਾਦੀਆਂ ਨੂੰ ਦੇਸ਼ ਤੋਂ ਬਾਹਰ ਭੇਜਣਾ ਹੈ। ਇਨ੍ਹਾਂ ਵਿਚ ਜ਼ਿਆਦਾਤਰ ਯੂਰਪੀ ਯੂਨੀਅਨ ਦੇ ਦੇਸ਼ਾਂ ਦੇ ਲੋਕ ਹਨ। ਮੌਜੂਦਾ ਸਮੇਂ ਵਿਚ ਤੁਰਕੀ ਦੇ 12 ਚੋਣ ਕੇਂਦਰਾਂ ਵਿਚ 813 ਅੱਤਵਾਦੀ ਕੈਦ ਹਨ। ਤੁਰਕੀ ਨੇ ਫਰਾਂਸ ਸਣੇ ਯੂਰਪੀ ਯੂਨੀਅਨ ਦੇ ਦੇਸ਼ਾਂ ਤੋਂ ਕਈ ਵਾਰ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਡੈਨਮਾਰਕ ਜਰਮਨੀ ਅਤੇ ਬ੍ਰਿਟੇਨ ਨੇ ਆਈ.ਐਸ. ਨਾਲ ਜੁੜੇ ਕੁਝ ਅੱਤਵਾਦੀਆਂ ਦੀ ਨਾਗਰਿਕਤਾ ਖਤਮ ਕਰ ਦਿੱਤੀ ਹੈ।
ਸੀਰੀਆ ਨੇ ਉੱਤਰ-ਪੂਰਬੀ ਇਲਾਕੇ ਵਿਚ ਫਸੇ ਹਜ਼ਾਰਾਂ ਬੱਚੇ ਆਪਣੇ ਦੇਸ਼ ਪਰਤਣ ਦੀ ਉਡੀਕ ਕਰ ਰਹੇ ਹਨ। ਇਸ ਇਲਾਕੇ ਵਿਚ ਮੌਜੂਦ ਯੂਨੀਸੇਫ ਦੇ ਪ੍ਰਤੀਨਿਧੀ ਨੇ ਸੋਮਵਾਰ ਨੂੰ ਕਿਹਾ ਕਿ ਅਸੀਂ ਕਈ ਮਹੀਨਿਆਂ ਤੋਂ ਇਨ੍ਹਾਂ ਬੱਚਿਆਂ ਦੇ ਨਾਲ ਹਾਂ। ਇਸ ਮਸਲੇ ਨੂੰ ਹਲ ਕਰਨ ਵਿਚ ਪਹਿਲਾਂ ਹੀ ਦੇਰ ਹੋ ਚੁਕੀ ਹੈ ਅਤੇ ਇਕ-ਇਕ ਦਿਨ ਦੀ ਦੇਰੀ ਇਸ ਮਾਮਲੇ ਨੂੰ ਮੁਸ਼ਕਲ ਬਣਾ ਰਹੀ ਹੈ। ਯੂਨੀਸੇਫ ਦੇ ਪ੍ਰਤੀਨਿਧੀ ਫ੍ਰੈਨ ਇਕਵਿਜ਼ਾ ਨੇ ਦੱਸਿਆ ਕਿ 60 ਤੋਂ ਜ਼ਿਆਦਾ ਦੇਸ਼ਾਂ ਦੇ ਅੱਤਵਾਦੀਆਂ ਦੇ 28 ਹਜ਼ਾਰ ਬੱਚੇ ਸੀਰੀਆ ਦੇ ਉੱਤਰ-ਪੂਰਬੀ ਇਲਾਕੇ ਵਿਚ ਫਸੇ ਹਨ। ਇਨ੍ਹਾਂ ਵਿਚੋਂ 80 ਫੀਸਦੀ ਤੋਂ ਜ਼ਿਆਦਾ 12 ਸਾਲ ਤੋਂ ਘੱਟ ਉਮਰ ਹੈ ਜਦੋਂ ਕਿ ਪੰਜ ਸਾਲ ਤੋਂ ਘੱਟ ਉਮਰ ਦੇ 50 ਫੀਸਦੀ ਹੈ। ਜਿਨ੍ਹਾਂ ਕੈਂਪਾਂ ਵਿਚ ਇਨ੍ਹਾਂ ਬੱਚਿਆਂ ਨੂੰ ਰੱਖਿਆ ਗਿਆ ਹੈ ਕਿ ਉਹ ਕੁਰਦ ਅਧਿਕਾਰੀਆਂ ਅਤੇ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ ਦੇ ਕੰਟਰੋਲ ਵਿਚ ਹੈ।
2015 ਦੇ ਪ੍ਰਮਾਣੂ ਸਮਝੌਤੇ ਨੂੰ ਬਚਾਉਣ ਲਈ ਈਰਾਨ ਦੀ ਨਵੀਂ ਪੇਸ਼ਕਸ਼
NEXT STORY