ਇਸਲਾਮਾਬਾਦ- ਭਾਰਤ ਨਾਲ ਜੰਗ ਦੀ ਸਥਿਤੀ ’ਚ ਤੁਰਕੀ ਦਾ ਪਾਕਿਸਤਾਨ ਨੂੰ ਲੈ ਕੇ ਪਿਆਰ ਨਜ਼ ਰ ਆ ਰਿਹਾ ਹੈ। ਪਿਛਲੇ ਹਫ਼ਤੇ ਹਵਾਈ ਫੌਜ ਦੇ ਉੱਚ ਅਧਿਕਾਰੀਆਂ ਨੂੰ ਭੇਜਣ ਤੋਂ ਬਾਅਦ ਹੁਣ ਤੁਰਕੀ ਨੇ ਪਾਕਿਸਤਾਨ ’ਚ ਆਪਣਾ ਜੰਗੀ ਬੇੜਾ ਭੇਜਿਆ ਹੈ।
ਭਾਵੇਂ ਤੁਰਕੀ ਇਸ ਨੂੰ ਭਾਰਤ ਨਾਲ ਤਣਾਅ ਵਿਚਾਲੇ ਚੁੱਕਿਆ ਗਿਆ ਕਦਮ ਨਹੀਂ ਦੱਸ ਰਿਹਾ ਹੈ ਪਰ ਪਾਕਿਸਤਾਨ ਅਜਿਹਾ ਹੀ ਸੰਦੇਸ਼ ਦੇ ਰਿਹਾ ਹੈ। ਤੁਰਕੀ ਦੇ ਇਸ ਜੰਗੀ ਬੇੜੇ ਦੇ ਪਾਕਿਸਤਾਨ ਪਹੁੰਚਣ ਦੇ ਸਮੇਂ ਅਤੇ ਉਦੇਸ਼ ਬਾਰੇ ਗੰਭੀਰ ਸਵਾਲ ਉੱਠ ਰਹੇ ਹਨ। ਤੁਰਕੀ ਦੇ ਜੰਗੀ ਬੇੜੇ ਦੇ ਕਰਾਚੀ ਦੌਰੇ ਨੂੰ ਪਾਕਿਸਤਾਨ ਦੋਵਾਂ ਦੇਸ਼ਾਂ ਵਿਚਾਲੇ ਸਮੁੰਦਰੀ ਸਹਿਯੋਗ ਵਧਾਉਣ ਲਈ ਇਕ ਸਦਭਾਵਨਾ ਦੌਰਾ ਦੱਸ ਰਿਹਾ ਹੈ।
ਜ਼ਾਹਿਰ ਤੌਰ ’ਤੇ ਉਹ ਭਾਰਤ ਨੂੰ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਤੁਰਕੀ ਉਸ ਦੇ ਨਾਲ ਹੈ ਤੇ ਤੁਰਕੀ ਵੀ ਇਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 1965 ਦੀ ਜੰਗ ’ਚ ਵੀ ਇਕ ਇਸਲਾਮਿਕ ਦੇਸ਼ ਅਜਿਹਾ ਕਰ ਚੁੱਕਾ ਹੈ। ਉਸ ਸਮੇਂ ਇੰਡੋਨੇਸ਼ੀਆ ਨੇ ਪਾਕਿਸਤਾਨ ਦੀ ਮਦਦ ਲਈ 2 ਪਣਡੁੱਬੀਆਂ ਅਤੇ 4 ਕੋਮਾਰ ਸ਼੍ਰੇਣੀ ਦੀਆਂ ਮਿਜ਼ਾਈਲ ਕਿਸ਼ਤੀਆਂ ਭੇਜੀਆਂ ਸਨ ਅਤੇ ਹੁਣ 60 ਸਾਲਾਂ ਬਾਅਦ ਤੁਰਕੀ ਨੇ ਵੀ ਅਜਿਹਾ ਹੀ ਕੀਤਾ ਹੈ।
ਪਾਕਿਸਤਾਨ ਨੂੰ ਲੈ ਕੇ ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ ! ਸੱਚ ਹੁੰਦੀ ਆ ਰਹੀ ਨਜ਼ਰ
NEXT STORY