ਅੰਕਾਰਾ (ਬਿਊਰੋ): ਤੁਰਕੀ ਨੇ ਇਕ ਵਾਰ ਫਿਰ ਪਾਕਿਸਤਾਨੀ ਤਰਜ 'ਤੇ ਆਧਾਰਿਤ ਕਸ਼ਮੀਰ 'ਤੇ ਭਾਰਤ ਵਿਰੋਧ ਰਵੱਈਆ ਅਪਨਾਇਆ ਹੈ। ਤੁਰਕੀ ਮੀਡੀਆ ਨੇ ਜੰਮੂ ਅਤੇ ਕਸ਼ਮੀਰ ਦੇ ਲਈ 5 ਅਗਸਤ ਤੋਂ ਨਵੀਂ ਸ਼ਬਦਾਵਲੀ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਸ ਨੇ 'Indian Illegally Occupied Jammu and Kashmir (IIOJK)' ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਉਹੀ ਸ਼ਬਦ ਹੈ ਜੋ ਪਾਕਿਸਤਾਨ ਵੱਲੋਂ ਪ੍ਰਸਤਾਵਿਤ ਕੀਤਾ ਗਿਆ ਸੀ।
370 ਅਤੇ 35-ਏ ਦੇ ਆਰਟੀਕਲਾਂ ਦੀ ਪਹਿਲੀ ਵਰ੍ਹੇਗੰਢ ਤੋਂ ਠੀਕ ਇਕ ਦਿਨ ਪਹਿਲਾਂ ਚਾਰ ਅਗਸਤ ਨੂੰ ਪਾਕਿਸਤਾਨ ਨੇ ਆਪਣੇ ਲੋਕਾਂ ਨੂੰ ਇਸ ਸ਼ਬਦ ਦੀ ਵਰਤੋਂ ਸ਼ੁਰੂ ਕਰਨ ਲਈ ਕਿਹਾ ਸੀ। ਭਾਵੇਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਤੁਰਕੀ ਨੇ ਪਾਕਿਸਤਾਨ ਦਾ ਨਾਮ ਦਰਸਾਇਆ ਹੈ। ਪਹਿਲਾਂ ਤੁਰਕੀ ਮੀਡੀਆ ਜੰਮੂ ਅਤੇ ਕਸ਼ਮੀਰ ਦੇ ਲਈ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ (IOK) ਸ਼ਬਦ ਦੀ ਵਰਤੋਂ ਕਰ ਰਿਹਾ ਸੀ ਅਤੇ ਬਾਅਦ ਵਿਚ ਪਾਕਿਸਤਾਨੀ ਦਬਾਅ ਵਿਚ ਉਸ ਨੇ ਭਾਰਤ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ (IOJK) ਅਤੇ ਆਜ਼ਾਦ ਕਸ਼ਮੀਰ ਜਿਹੇ ਸਬਦਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ।ਇਸ ਕਦਮ ਦਾ ਭਾਰਤ ਨੇ ਵਿਰੋਧ ਕੀਤਾ ਅਤੇ ਉਹਨਾਂ ਨੇ ਤੁਰਕੀ ਦੀ ਰਾਸ਼ਟਰੀ ਸਮਾਚਾਰ ਏਜੰਸੀ ਅਨਾਦੋਲੁ ਏਜੰਸੀ, ਤੁਰਕੀ ਸਰਕਾਰ ਵੱਲੋਂ ਸੰਚਾਲਿਤ ਇਕ ਏਜੰਸੀ ਦੇ ਨਾਲ ਆਪਣਾ ਵਿਰੋਧ ਦਰਜ ਕਰਵਾਇਆ।
ਨਤੀਜੇ ਵਜੋਂ ਏਜੰਸੀ ਨੇ ਭਾਰਤ ਪ੍ਰਸ਼ਾਸਿਤ ਕਸ਼ਮੀਰ ਅਤੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਨੂੰ ਅੰਤਰਰਾਸ਼ਟਰੀ ਰੂਪ ਨਾਲ ਮਨਜ਼ੂਰਸ਼ੁਦਾ ਸ਼ਬਦਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਪਾਕਿਸਤਾਨ ਆਪਣੇ ਦੋਸਤ ਦੇ ਕੋਲ ਪਹੁੰਚਿਆ ਅਤੇ ਉਸ ਨੇ ਤੁਰਕੀ ਨੂੰ ਦੋਹਾਂ ਨਾਵਾਂ ਦੀ ਵਰਤੋਂ ਕਰਨ ਲਈ ਮਨਾ ਲਿਆ।ਤੁਰਕੀ ਵੱਲੋਂ ਨਵੇਂ ਸ਼ਬਦ ਦੀ ਵਰਤੋਂ, ਦੋਹਾਂ ਦੇਸ਼ਾਂ ਵਿਚਾਲੇ ਮਜ਼ਬੂਤ ਤਾਲਮੇਲ ਨੂੰ ਦਰਸਾਉਂਦੀ ਹੈ। ਇਹ ਅਸਲ ਵਿਚ ਤੁਰੰਤ ਚੁੱਕਿਆ ਗਿਆ ਕਦਮ ਨਹੀਂ ਸੀ ਸਗੋਂ ਇਕ ਪਹਿਲਾਂ ਤੋਂ ਬਣਾਈ ਯੋਜਨਾ ਸੀ।
ਪੜ੍ਹੋ ਇਹ ਅਹਿਮ ਖਬਰ- ਸਵਿਟਜ਼ਰਲੈਂਡ ਦੇ ਇਸ ਸ਼ਹਿਰ 'ਚ ਪਿਆ ਚਾਕਲੇਟ ਦਾ ਮੀਂਹ, ਲੋਕ ਹੋਏ ਹੈਰਾਨ
ਜਦੋਂ ਹੋਰ ਇਸਲਾਮੀ ਦੇਸ਼ਾਂ ਨੇ ਰੱਦ ਕਰਨ ਦੇ ਮੁੱਦੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਤੁਰਕੀ ਪਾਕਿਸਤਾਨ ਦਾ ਸਮਰਥਨ ਕਰਨ ਅਤੇ ਭਾਰਤ ਦੇ ਕਦਮ ਦਾ ਵਿਰੋਧ ਕਰਨ ਲਈ ਖੁੱਲ੍ਹ ਕੇ ਸਾਹਮਣੇ ਆਇਆ। ਇਹ ਦਰਸਾਉਂਦਾ ਹੈ ਕਿ ਇਸਲਾਮੀ ਦੇਸ਼ਾਂ ਦੇ ਵਿਚ ਵੰਡ ਸਭ ਤੋਂ ਜ਼ਿਆਦਾ ਹੈ। ਭਾਰਤ ਦੇ ਇਸ ਰਵੱਈਏ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦਾ ਕਹਿਣਾ ਹੈ ਕਿ ਜੰਮੂ ਅਤੇ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦੇ ਵਿਚ ਇਕ ਦੋ-ਪੱਖੀ ਮੁੱਦਾ ਹੈ ਅਤੇ ਹੋਰ ਅੰਤਰਰਾਸ਼ਟਰੀ ਆਗੂਆਂ ਨੂੰ ਇਸ ਵਿਚ ਦਖਲ ਦੇਣ ਤੋਂ ਬਚਣਾ ਚਾਹੀਦਾ ਹੈ।
ਪਾਕਿਸਤਾਨ ਨਾਲ ਮਿਲ ਕੇ ਜੰਮੂ-ਕਸ਼ਮੀਰ 'ਤੇ ਨਵੀਂ ਸ਼ਬਦਾਵਲੀ ਦੀ ਵਰਤੋਂ ਨਿਸ਼ਚਿਤ ਰੂਪ ਨਾਲ ਤੁਰਕੀ ਵੱਲੋਂ ਪਾਕਿਸਤਾਨ ਨੂੰ ਦਿੱਤੇ ਗਏ ਪੁਰਸਕਾਰਾਂ ਵਿਚੋਂ ਇਕ ਹੈ। ਜਿਸ ਦੇ ਬਦਲੇ ਅਰਦੌਣ ਦੀ ਮੁਸਿਲਮ ਉਮਾਹ ਦਾ ਖਲੀਫਾ ਬਣਨ ਦੀ ਇੱਛਾ ਨੂੰ ਸਮਰਥਨ ਮਿਲਿਆ। ਪਾਕਿਸਤਾਨੀ ਸ਼ਬਦਾਵਲੀ 'ਤੇ ਧਿਆਨ ਕੇਂਦਰਿਤ ਕਰਨਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਨਜ਼ੂਰਸ਼ੁਦਾ ਸ਼ਰਤਾਂ ਦੀ ਵਰਤੋਂ ਕਰਨਾ ਭਾਰਤ ਦੀ ਪ੍ਰਭੂਸੱਤਾ 'ਤੇ ਸਿੱਧਾ ਹਮਲਾ ਹੋਣ ਦੇ ਇਲਾਵਾ ਤੁਰਕੀ ਦੀ ਕੂਟਨੀਤੀ 'ਤੇ ਇਕ ਦਾਗ ਹੈ। ਇਹ ਸਪਸ਼ੱਟ ਸੰਦੇਸ਼ ਦੇਣ ਦਾ ਇਕ ਕਦਮ ਹੈ ਕਿ ਤੁਰਕੀ ਨੇ ਪਾਕਿਸਤਾਨ ਨੂੰ ਬਿਨਾਂ ਸ਼ਰਤ ਸ਼ਰਤ ਸਮਰਥਨ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਹ ਭਾਰਤ ਵਿਰੋਧੀ ਕਦਮ ਚੁੱਕਦਾ ਰਹੇਗਾ।
ਕੈਨੇਡਾ-ਅਮਰੀਕਾ ਦੀ ਸਰਹੱਦ 'ਤੇ ਲਾਈ ਜਾ ਰਹੀ ਹੈ ਕੰਡਿਆਲੀ ਤਾਰ
NEXT STORY