ਅੰਕਾਰਾ (ਏਜੰਸੀ)- ਤੁਰਕੀ ਦੀ ਪੌਪ ਸਟਾਰ ਗੁਲਸੇਨ ਦੀ ਤੁਰਕੀ ਦੇ ਧਾਰਮਿਕ ਸਕੂਲਾਂ ਦਾ ਮਜ਼ਾਕ ਉਡਾਕੇ ‘ਨਫ਼ਰਤ ਅਤੇ ਦੁਸ਼ਮਣੀ ਭੜਕਾਉਣ’ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗਾਇਕਾ ਅਤੇ ਗੀਤਕਾਰ ਗੁਲਸੇਨ ਕੋਲਾਗੋਗਲੂ ਨੂੰ ਪੁੱਛਗਿੱਛ ਲਈ ਇਸਤਾਂਬੁਲ ਸਥਿਤ ਉਸ ਦੇ ਘਰ ਤੋਂ ਲਿਜਾਇਆ ਗਿਆ ਅਤੇ ਵੀਰਵਾਰ ਦੇਰ ਰਾਤ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਉਸ ਨੂੰ ਜੇਲ੍ਹ ਲਿਜਾਇਆ ਗਿਆ। ਗੁਲਸੇਨ ਦੀ ਗ੍ਰਿਫ਼ਤਾਰੀ ਨੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ। ਸਰਕਾਰ ਦੇ ਆਲੋਚਕਾਂ ਨੇ ਕਿਹਾ ਹੈ ਕਿ ਇਹ ਕਦਮ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਵੱਲੋਂ ਅਗਲੇ 10 ਮਹੀਨਿਆਂ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਆਪਣੀ ਧਾਰਮਿਕ ਕੱਟੜਤਾ ਅਤੇ ਕੱਟੜਪੰਥੀ ਨਾਲ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ।
ਇਹ ਵੀ ਪੜ੍ਹੋ: ਉਡਾਣ ਭਰਦੇ ਹੀ ਜਹਾਜ਼ ਦੇ ਇੰਜਣ 'ਚੋਂ ਉੱਠਣ ਲੱਗੀਆਂ ਅੱਗ ਦੀਆਂ ਲਪਟਾਂ, ਰੋਣ ਲੱਗੇ ਯਾਤਰੀ (ਵੀਡੀਓ)
ਗਾਇਕਾ ਦੀ ਟਿੱਪਣੀ ਦੀ ਇੱਕ ਵੀਡੀਓ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਵਿੱਚ ਹੈਸ਼ਟੈਗ ਨਾਲ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਸੀ। ਗੁਲਸੇਨ ਨੇ ਆਪਣੀ ਗ਼ਲਤੀ ਲਈ ਮੁਆਫੀ ਵੀ ਮੰਗੀ, ਨਾਲ ਹੀ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਦੇਸ਼ ਵਿਚ ਧਰੁਵੀਕਰਨ ਚਾਹੁੰਣ ਵਾਲੇ ਲੋਕਾਂ ਵੱਲੋਂ ਹੱਥੋਂ-ਹੱਥ ਲਿਆ ਗਿਆ। ਸਰਕਾਰੀ ਏਜੰਸੀ ਅਨਾਦੋਲੂ ਏਜੰਸੀ ਨੇ ਕਿਹਾ ਕਿ ਗੁਲਸੇਨ ਨੇ ਨਫ਼ਰਤ ਅਤੇ ਦੁਸ਼ਮਣੀ ਭੜਕਾਉਣ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਹਾਲਾਂਕਿ ਅਦਾਲਤ ਨੇ ਮੁਕੱਦਮੇ ਦਾ ਨਤੀਜਾ ਆਉਣ ਤੱਕ ਉਨ੍ਹਾਂ ਨੂੰ ਹਿਰਾਸਤ ਤੋਂ ਰਿਹਾਅ ਕਰਨ ਦੀ ਉਨ੍ਹਾਂ ਦੀ ਬੇਨਤੀ ਨੂੰ ਰੱਦ ਕਰ ਦਿੱਤਾ। ਤੁਰਕੀ ਦੀ ਮੁੱਖ ਵਿਰੋਧੀ ਪਾਰਟੀ ਦੇ ਨੇਤਾ ਕੇਮਾਲ ਕਿਲਿਕਦਾਰੋਗਲੂ ਨੇ ਤੁਰਕੀ ਦੇ ਜੱਜਾਂ ਅਤੇ ਸਰਕਾਰੀ ਵਕੀਲਾਂ ਨੂੰ ਗੁਲਸੇਨ ਨੂੰ ਰਿਹਾਅ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਟਵੀਟ ਕੀਤਾ, 'ਕਾਨੂੰਨ ਅਤੇ ਨਿਆਂ ਨਾਲ ਧੋਖਾ ਨਾ ਕਰੋ; ਕਲਾਕਾਰ ਨੂੰ ਹੁਣੇ ਰਿਹਾਅ ਕਰੋ!'
ਇਹ ਵੀ ਪੜ੍ਹੋ: ਪਾਕਿ ਦੇ ਹਾਲਾਤ ਹੜ੍ਹ ਕਾਰਨ ਹੋਏ ਬਦਤਰ, 343 ਬੱਚਿਆਂ ਸਮੇਤ 937 ਲੋਕਾਂ ਦੀ ਮੌਤ, ਰਾਸ਼ਟਰੀ ਐਮਰਜੈਂਸੀ ਦਾ ਐਲਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਨੂੰ ਲੜਾਈ ਤੇ ਸਿੰਚਾਈ ਤੋਂ ਬਾਅਦ ਹੁਣ ਪੜ੍ਹਾਈ ਵੀ ਸਿਖਾਏਗਾ ਇਜ਼ਰਾਈਲ, ਜਾਣੋ ਕੇਂਦਰ ਸਰਕਾਰ ਦੀ ਯੋਜਨਾ
NEXT STORY