ਅਸ਼ਗਾਬਾਤ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਕਿ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ। ਪਸ਼ੂਆਂ ਦੀ ਮੂਰਤੀ ਨਾਲ ਪਿਆਰ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਹੈ। ਤੁਰਕਮੇਨਿਸਤਾਨ ਦੇ ਸ਼ਾਸਕ ਨੇ ਆਪਣੇ ਪਸੰਦੀਦਾ ਕੁੱਤੇ ਦੀ 50 ਫੁੱਟ ਦੀ 'ਸੋਨੇ' ਦੀ ਮੂਰਤੀ ਬਣਵਾਈ ਹੈ। ਇਹ ਮੂਰਤੀ ਰਾਜਧਾਨੀ ਅਸ਼ਗਾਬਾਤ ਦੇ ਨਵੇਂ ਬਣੇ ਇਲਾਕੇ ਦੇ ਮੱਧ ਵਿਚ ਬਣਾਈ ਗਈ ਹੈ। ਸਾਲ 2007 ਤੋਂ ਸ਼ਾਸਨ ਕਰ ਰਹੇ ਗੁਰਬਾਂਗੁਲੀ ਬੇਰਦੇਯਮੁਖਮੇਦੋਵ ਨੇ ਬੁੱਧਵਾਰ ਨੂੰ ਤੁਰਕਮੇਨ ਅਲਬੀ ਪ੍ਰਜਾਤੀ ਦੇ ਇਸ ਕੁੱਤੇ ਦੀ ਵਿਸ਼ਾਲ ਮੂਰਤੀ ਦਾ ਉਦਘਾਟਨ ਕੀਤਾ।
ਲਿਖੀਆਂ ਕਿਤਾਬਾਂ ਅਤੇ ਕਵਿਤਾਵਾਂ
ਗੁਰਬਾਂਗੁਲੀ ਬੇਰਦੇਯਮੁਖਮੇਦੋਵ ਲੰਬੇ ਸਮੇਂ ਤੋਂ ਇਸ ਪ੍ਰਜਾਤੀ ਦੇ ਕੁੱਤੇ ਨੂੰ ਕਾਫੀ ਪਸੰਦ ਕਰਦੇ ਹਨ, ਜੋ ਦੇਸ਼ ਵਿਚ ਹੀ ਪੈਦਾ ਹੁੰਦੀ ਹੈ ਅਤੇ ਇਸ ਨੂੰ ਤੁਰਕਮੇਨਿਸਤਾਨ ਦੀ ਰਾਸ਼ਟਰੀ ਪਛਾਣ ਦਾ ਹਿੱਸਾ ਮੰਨਿਆ ਜਾਂਦਾ ਹੈ। ਗੁਰਬਾਂਗੁਲੀ ਨੇ ਕੁੱਤੇ ਦੀ ਇਸ ਪ੍ਰਜਾਤੀ ਨੂੰ ਸਮਰਪਿਤ ਕਰਦਿਆਂ ਕਈ ਕਿਤਾਬਾਂ ਅਤੇ ਕਵਿਤਾਵਾਂ ਲਿਖੀਆਂ ਹਨ। ਉਹ ਇਸ ਕੁੱਤੇ ਨੂੰ ਉਪਲਬਧੀ ਅਤੇ ਜਿੱਤ ਦਾ ਪ੍ਰਤੀਕ ਮੰਨਦੇ ਹਨ। ਇਕ ਵਾਰ ਤਾਂ ਉਹਨਾਂ ਨੇ ਅਲਬੀ ਪ੍ਰਜਾਤੀ ਦੇ ਇਕ ਕੁੱਤੇ ਨੂੰ ਰੂਸ ਦੇ ਰਾਸ਼ਟਰਪਤੀ ਨੂੰ ਤੋਹਫੇ ਦੇ ਤੌਰ 'ਤੇ ਵੀ ਦਿੱਤਾ ਸੀ।
ਚੜ੍ਹਾਈ 24 ਕੈਰਟ ਸੋਨੇ ਦੀ ਪਰਤ
ਤੁਰਕਮੇਨਿਸਤਾਨ ਦੀ ਸਰਕਾਰ ਨੇ ਦੱਸਿਆ ਕਿ ਇਹ ਮੂਰਤੀ ਕਾਂਸੇ ਦੀ ਬਣੀ ਹੈ ਅਤੇ ਇਸ 'ਤੇ 24 ਕੈਰਟ ਸੋਨੇ ਦੀ ਪਰਤ ਚੜ੍ਹਾਈ ਗਈ ਹੈ। ਇਹ ਮੂਰਤੀ 20 ਫੁੱਟ ਉੱਚੀ ਹੈ।ਕੁੱਤੇ ਦੀ ਇਹ ਮੂਰਤੀ ਅਸ਼ਗਾਬਾਤ ਦੇ ਜਿਹੜੇ ਇਲਾਕੇ ਵਿਚ ਬਣਾਈ ਗਈ ਹੈ, ਉਹ ਸਰਕਾਰੀ ਅਧਿਕਾਰੀਆਂ ਦੇ ਰਹਿਣ ਦੇ ਲਈ ਬਣਾਇਆ ਗਿਆ ਹੈ। ਇਸ ਇਲਾਕੇ ਵਿਚ ਕਈ ਸੰਗਮਰਮਰ ਦੀਆਂ ਬਣੀਆਂ ਇਮਾਰਤਾਂ, ਸਕੂਲ, ਪਾਰਕ, ਦੁਕਾਨਾਂ, ਸਿਨੇਮਾ ਅਤੇ ਖੇਡ ਮੈਦਾਨ ਸਥਿਤ ਹਨ।
ਇਕ ਪਾਸੇ ਤੁਰਕਮੇਨਿਸਤਾਨ ਦੇ ਸ਼ਾਸਕ ਨੇ ਕੁੱਤੇ ਦੇ ਲਈ ਖਜ਼ਾਨਾ ਖੋਲ੍ਹ ਦਿੱਤਾ ਹੈ, ਉੱਥੇ ਦੇਸ਼ ਦੀ ਜਨਤਾ ਗਰੀਬੀ ਵਿਚ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਦੇਸ਼ ਵਿਚ ਸੁਤੰਤਰ ਪ੍ਰੈੱਸ ਦੀ ਹਾਲਤ ਉੱਤਰੀ ਕੋਰੀਆ ਨਾਲੋਂ ਵੀ ਖਰਾਬ ਹੈ।
ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਕੋਰੋਨਾ ਖ਼ਿਲਾਫ਼ ਚੱਲ ਰਹੀ ਜੰਗ 'ਚ ਹੁਣ ਤੱਕ 188 ਡਾਕਟਰ ਕੁਰਬਾਨ
ਦੇਸ਼ ਦੀ ਅਰਥਵਿਵਸਥਾ ਤੇਲ ਅਤੇ ਕੁਦਰਤੀ ਗੈਸ ਦੇ ਕਾਰਨ ਤੇਜ਼ੀ ਨਾਲ ਵੱਧ ਰਹੀ ਹੈ ਪਰ ਇਸ ਦਾ ਫਾਇਦਾ ਸਿਰਫ ਅਮੀਰਾਂ ਨੂੰ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2015 ਵਿਚ ਤੁਰਕਮੇਨਿਸਤਾਨ ਦੇ ਇਸ ਸਨਕੀ ਤਾਨਾਸ਼ਾਹ ਨੇ ਆਪਣੀ ਸੋਨੇ ਦੀ ਮੂਰਤੀ ਬਣਵਾਈ ਸੀ।
ਸ਼ਰਮਨਾਕ, ਮਾਂ ਅਤੇ ਉਸ ਦੀ 4 ਸਾਲਾ ਧੀ ਨਾਲ ਕੀਤਾ ਗੈਂਗਰੇਪ, ਮਨ ਨਾ ਭਰਿਆ ਤਾਂ ਦੋਵਾਂ ਨੂੰ ਵੇਚਿਆ
NEXT STORY