ਕਾਬੁਲ- ਕਾਬੁਲ 'ਚ ਆਈਨਾ ਟੀ. ਵੀ. ਚੈਨਲ ਦੇ ਇਕ ਪੱਤਰਕਾਰ ਅਹਿਮਦ ਬਸ਼ੀਰ ਅਹਿਮਦ ਨੇ ਉਸ 'ਤੇ ਕੁਝ ਅਣਪਛਾਤੇ ਹਥਿਆਰਬੰਦ ਪੁਰਸ਼ਾਂ ਵਲੋਂ ਕੁੱਟਮਾਰ ਕਰਨ ਬਾਰੇ ਦੱਸਿਆ ਹੈ। ਟੋਲੋ ਨਿਊਜ਼ ਦੀ ਰਿਪਰਟ ਮੁਤਾਬਕ ਅਹਿਮਦੀ ਜਦੋਂ ਆਪਣੇ ਘਰ ਜਾ ਰਹੇ ਸਨ ਤਾਂ ਰਸਤੇ 'ਚ ਉਸ 'ਤੇ ਹਮਲਾ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਉਨ੍ਹਾਂ ਹਮਲਾਵਾਰਾਂ ਨੇ ਬੰਦੂਕ ਨਾਲ ਮੇਰੇ ਸਿਰ 'ਤੇ ਵਾਰ ਕੀਤੇ ਜਿਸ ਕਾਰਨ ਮੈਨੂੰ ਸੱਟਾਂ ਵੀ ਲੱਗੀਆਂ।
ਉਸ ਨੇ ਅੱਗੇ ਕਿਹਾ ਕਿ ਪੱਤਰਕਾਰ ਤੇ ਮੀਡੀਆ ਕਰਮਚਾਰੀ ਖ਼ੌਫ਼ ਦੇ ਸਾਏ ਹੇਠ ਜੀ ਰਹੇ ਹਨ। ਜੋ ਲੋਕ ਇਹ ਕਹਿ ਰਹੇ ਹਨ ਕਿ ਪੱਤਰਕਾਰ ਅਫ਼ਗਾਨਿਸਤਾਨ 'ਚ ਸੁਰੱਖਿਅਤ ਹਨ, ਉਹ ਲੋਕ ਜਾਂ ਤਾਂ ਦੇਸ਼ ਛੱਡ ਗਏ ਹਨ ਜਾਂ ਅਫਗਾਨਿਸਤਾਨ ਤੋਂ ਬਾਹਰ ਰਹਿ ਰਹੇ ਹਨ। ਇਕ ਚਸ਼ਮਦੀਦ ਮੁਹੰਮਦ ਨਾਦਿਰ ਨੇ ਕਿਹਾ ਕਿ ਦੋਸ਼ੀਆਂ ਨੇ ਗੋਲੀਆਂ ਚਲਾਈਆਂ। ਇਕ ਗੋਲੀ ਕੰਧ ਨੂੰ ਲੱਗੀ ਤੇ ਇਕ ਜ਼ਮੀਨ 'ਤੇ ਲੱਗੀ। ਉਨ੍ਹਾਂ ਨੇ ਪੀੜਤ ਵਿਅਕਤੀ ਦੇ ਸਿਰ 'ਤੇ ਬੰਦੂਕ ਨਾਲ ਵਾਰ ਕੀਤੇ ਤੇ ਉਸ ਦੇ ਦੰਦ ਤੋੜ ਦਿੱਤੇ। ਇਸ ਦੌਰਾਨ ਟੋਲੋ ਨਿਊਜ਼ ਮੁਤਾਬਕ ਪੱਤਰਕਾਰਾਂ ਨੇ ਇਸਲਾਮਿਕ ਐਮਰੀਟੇਸ ਨੂੰ ਮੀਡੀਆ ਕਰਮਚਾਰੀਆਂ 'ਤੇ ਹਮਲੇ ਦੀ ਜਾਂਚ ਲਈ ਸੱਦਾ ਦਿੱਤਾ ਹੈ। ਹਾਲ ਹੀ ਦੇ ਕੁਝ ਸਮੇਂ ਤੋਂ ਅਫਗਾਨਿਸਤਾਨੀ ਪੱਤਰਕਾਰਾਂ ਨੂੰ ਕਾਫੀ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ।
ਨੇਪਾਲ 'ਚ ਵਾਪਰਿਆ ਜੀਪ ਹਾਦਸਾ, ਛੇ ਲੋਕਾਂ ਦੀ ਮੌਤ
NEXT STORY