ਗੁਰਦਾਸਪੁਰ/ਇਸਲਾਮਾਬਾਦ (ਜ. ਬ.) - ਪਾਕਿਸਤਾਨ ਸਰਕਾਰ ਦਾ ਹਿੰਦੂ ਵਿਰੋਧੀ ਚਿਹਰਾ ਇਕ ਵਾਰ ਫਿਰ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਖੈਬਰ ਪਖਤੂਨਵਾਂ ਰਾਜ ਦੇ ਜ਼ਿਲਾ ਕਰਕ ਦੇ ਪਿੰਡ ਟੇਰੀ ’ਚ 30 ਦਸੰਬਰ 2020 ਨੂੰ ਮੰਦਰ ਨੂੰ ਅੱਗ ਲਗਾਉਣ ਸਬੰਧੀ ਪਾਕਿਸਤਾਨ ਸਰਕਾਰ ਨੇ ਜਿਨ੍ਹਾਂ 12 ਪੁਲਸ ਅਧਿਕਾਰੀਆਂ ਨੂੰ ਮੰਦਰ ਦੀ ਸੁਰੱਖਿਆ ਕਰਨ ’ਚ ਅਸਫ਼ਲ ਰਹਿਣ ’ਤੇ ਨੌਕਰੀ ਤੋਂ ਹਟਾ ਦਿੱਤਾ ਸੀ, ਨੂੰ ਚੁੱਪਚਾਪ ਨੌਕਰੀ ’ਤੇ ਵਾਪਸ ਲੈ ਲਿਆ ਹੈ।
ਸਰਹੱਦ ਪਾਰ ਸੂਤਰਾਂ ਅਨੁਸਾਰ 30 ਦਸੰਬਰ ਨੂੰ ਪਿੰਡ ਟੇਰੀ ’ਚ ਜਮਾਤ-ਏ-ਉਲੇਮਾ-ਏ ਇਨਸਾਫ ਦੀ ਇਕ ਧਾਰਮਿਕ ਰੈਲੀ ਸੀ, ਜਿਥੋਂ ਮੰਦਰ ਲਗਭਗ ਇਕ ਕਿਲੋਮੀਟਰ ਦੀ ਦੂਰੀ ’ਤੇ ਸੀ। ਰੈਲੀ ’ਚ ਗਰਮ ਭਾਸ਼ਣਾਂ ਅਤੇ ਹਿੰਦੂ ਵਿਰੋਧੀ ਗੱਲਾਂ ਕਾਰਨ ਰੈਲੀ ਦੇ ਸਮਾਪਤ ਹੋਣ ’ਤੇ ਭੀੜ ਨੇ ਟੇਰੀ ਦੇ ਮੰਦਰ ’ਤੇ ਪਥਰਾਅ ਕਰਨ ਤੋਂ ਬਾਅਦ ਮੰਦਰ ਨੂੰ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਮੰਦਰ ਨੂੰ ਬਚਾਉਣ ’ਚ ਅਸਫਲ ਰਹਿਣ ਵਾਲੇ 12 ਉੱਚ ਪੁਲਸ ਅਧਿਕਾਰੀਆਂ ਨੂੰ ਪਾਕਿਸਤਾਨ ਸਰਕਾਰ ਨੇ ਨੌਕਰੀ ਤੋਂ ਡਿਸਮਿਸ ਕਰ ਕੇ ਝੂਠੀ ਵਾਹ-ਵਾਹ ਲੁੱਟੀ ਸੀ ਪਰ ਹੁਣ ਨੌਕਰੀ ਤੋਂ ਡਿਸਮਿਸ ਕੀਤੇ 12 ਉੱਚ ਪੁਲਸ ਅਧਿਕਾਰੀਆਂ ਨੂੰ ਚੁੱਪਚਾਪ ਨੌਕਰੀ ’ਤੇ ਬਹਾਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 1 ਸਤੰਬਰ ਤੋਂ ਬਦਲੇਗਾ PF ਦਾ ਇਹ ਨਿਯਮ, ਗ਼ਲਤੀ ਹੋਈ ਤਾਂ ਰੁਕ ਸਕਦੈ EPF ਦਾ ਪੈਸਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਫਗਾਨ ਵਿਰੋਧੀਆਂ ਦੇ ਜਵਾਬੀ ਹਮਲੇ ਵਜੋਂ ਕਪਿਸਾ 'ਚ ਤਾਲਿਬਾਨ ਨੂੰ ਭਾਰੀ ਨੁਕਸਾਨ
NEXT STORY