ਸੇਨ ਫ੍ਰਾਂਸਿਸਕੋ (ਇੰਟ.) – ਐਲਨ ਮਸਕ ਨੇ ਜਦੋਂ ਤੋਂ ਟਵਿਟਰ ਖਰੀਦਿਆ ਹੈ, ਵਿਵਾਦ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੇ ਹਨ। ਹੁਣ ਖਬਰ ਆਈ ਹੈ ਕਿ ਸੈਂਕੜੇ ਟਵਿਟਰ ਕਰਮਚਾਰੀਆਂ ਨੇ ਵੱਡੇ ਪੈਮਾਨੇ ’ਤੇ ਸਮੂਹਿਕ ਅਸਤੀਫਾ ਦੇ ਦਿੱਤਾ ਹੈ। ਦਿ ਵਰਜ਼ ਅਤੇ ਨਿਊਯਾਰਕ ਟਾਈਮਸ ਦੀ ਰਿਪੋਰਟ ਦੀ ਮੰਨੀਏ ਤਾਂ ਟਵਿਟਰ ਦੇ ਕਰਮਚਾਰੀਆਂ ਨੂੰ ਵੀਰਵਾਰ ਦੁਪਹਿਰ 2 ਵਜੇ ਤੱਕ ਇਕ ਗੂਗਲ ਫਾਰਮ ਦਿੱਤਾ ਗਿਆ ਸੀ, ਜਿਸ ’ਚ ਸਵਾਲ ਸੀ ਕਿ ਕੀ ਉਹ ਟਵਿਟਰ ’ਚ ਬਣੇ ਰਹਿਣਾ ਚਾਹੁੰਦੇ ਹਨ। ਇਸ ’ਤੇ ਗੂਗਲ ਫਾਰਮ ’ਤੇ ਕਰਮਚਾਰੀਆਂ ਨੂੰ ‘ਹਾਂ’ ਚੁਣਨਾ ਸੀ ਪਰ ਇਸ ਦੀ ਥਾਂ ਕਰਮਚਾਰੀਆਂ ਨੇ ਵਿਦਾਈ ਸੰਦੇਸ਼ ਪੋਸਟ ਕਰਨੇ ਸ਼ੁਰੂ ਕਰ ਦਿੱਤੇ। ਟਵਿਟਰ ਕਰਮਚਾਰੀਆਂ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਉਹ ਟਵਿਟਰ ਦੀ ‘ਰੋਮਾਂਚਕ ਯਾਤਰਾ’ ਲਈ ਸਾਈਨ ਆਨ ਕਰ ਸਕਦੇ ਹਨ ਜਾਂ ਕੰਪਨੀ ਤੋਂ ਵੱਖ ਹੋ ਸਕਦੇ ਹਨ। ਜਿਵੇਂ ਹੀ ਸਮੂਹਿਕ ਅਸਤੀਫੇ ਸਾਹਮਣੇ ਆਏ ਟੈੱਕ ਜਨਰਲਿਸਟ ਜੋਏ ਸ਼ਿਫਰ ਨੇ ਦੱਸਿਆ ਕਿ ਟਵਿਰ ਨੇ ਆਪਣੇ ਸਾਰੇ ਆਫਿਸ ਬੰਦ ਕਰ ਦਿੱਤੇ ਹਨ ਅਤੇ ਬੈਜ ਅਕਸੈੱਸ ਨੂੰ ਵੀ ਸਸਪੈਂਡ ਕਰ ਦਿੱਤਾ ਹੈ। ਸ਼ਿਫਰ ਦੀ ਰਿਪੋਰਟ ਕਹਿੰਦੀ ਹੈ ਕਿ ਮਸਕ ਅਤੇ ਉਨ੍ਹਾਂ ਦੀ ਟੀਮ ਡਰੀ ਹੋਈ ਹੈ ਕਿ ਕਰਮਚਾਰੀ ਕੰਪਨੀ ’ਚ ਤੋੜ-ਭੰਨ ਕਰਨ ਦੀ ਕੋਸ਼ਿਸ਼ ਕਰਨਗੇ। ਮਸਕ ਦੀ ਟੀਮ ਹਾਲੇ ਵੀ ਇਸ ਕੰਮ ’ਚ ਜੁਟੀ ਹੈ ਕਿ ਉਨ੍ਹਾਂ ਨੂੰ ਕਿਨ੍ਹਾਂ ਕਰਮਚਾਰੀਆਂ ਨੂੰ ਆਫਿਸ ’ਚ ਅਕਸੈੱਸ ਦੇਣ ਦੀ ਲੋੜ ਹੈ। ਸ਼ਿਫਰ ਮੁਤਾਬਕ ਟਵਿਟਰ ਦੇ ਆਫਿਸ 21 ਨਵੰਬਰ ਨੂੰ ਮੁੜ ਖੁੱਲ੍ਹਣਗੇ।
ਇਹ ਵੀ ਪੜ੍ਹੋ : ਐਮਾਜ਼ੋਨ ਨੇ ਸ਼ੁਰੂ ਕੀਤੀ ਇਤਿਹਾਸ ਦੀ ਸਭ ਤੋਂ ਵੱਡੀ ਛਾਂਟੀ, ਜਾਣੋ ਭਾਰਤ ’ਤੇ ਕੀ ਹੋਵੇਗਾ ਅਸਰ
ਡੈਮੋਕ੍ਰੇਟਿਕ ਸੀਨੇਟਰਾਂ ਨੇ ਟਵਿਟਰ ਨੂੰ ਲਿਖੀ ਚਿੱਠੀ
ਦੱਸ ਦਈਏ ਕਿ ਐਲਨ ਮਸਕ ਨੇ ਕਰੀਬ ਇਕ ਮਹੀਨਾ ਪਹਿਲਾਂ ਕੰਪਨੀ ਨੂੰ ਖਰੀਦਿਆ ਸੀ, ਜਿਸ ਤੋਂ ਬਾਅਦ ਤੋਂ ਹੀ ਟਵਿਟਰ ’ਚ ਛਾਂਟੀ ਦਾ ਦੌਰ ਜਾਰੀ ਹੈ। ਇਸ ਤੋਂ ਇਲਾਵਾ ਕੰਪਨੀ ਦਾ ਨਿਊ ਟਵਿਟਰ ਬਲੂ ਵੈਰੀਫਿਕੇਸ਼ਨ ਸਬਸਕ੍ਰਿਪਸ਼ਨ ਪਲਾਨ ਵੀ ਵਿਨਾਸ਼ਕਾਰੀ ਰੋਲਆਊਟ ਦੱਸਿਆ ਜਾ ਰਿਹਾ ਹੈ, ਜਿਸ ਨੂੰ ਕਈ ਵਾਰ ਅਪਡੇਟ ਅਤੇ ਬਦਲਿਆ ਗਿਆ ਹੈ। ਇਸ ਦਰਮਿਆਨ ਟਵਿਟਰ ਖਤਰਨਾਕ ਤੌਰ ’ਤੇ ਸੰਘੀ ਵਪਾਰ ਕਮਿਸ਼ਨ (ਐੱਫ. ਟੀ. ਸੀ.) ਦੇ ਪਿੱਛੇ ਚੱਲਣ ਦੇ ਕਰੀਬ ਲੱਗ ਰਿਹਾ ਹੈ। ਇਸ ਤੋਂ ਪਹਿਲਾਂ 7 ਡੈਮੋਕ੍ਰੇਟਿਕ ਸੀਨੇਟਰਾਂ ਨੇ ਕੰਪਨੀ ਨੂੰ ਇਕ ਚਿੱਠੀ ਭੇਜ ਕੇ ਇਸ ਗੱਲ ਦੀ ਜਾਂਚ ਕਰਨ ਲਈ ਕਿਹਾ ਹੈ ਕਿ ਕੀ ਟਵਿਟਰ ਨੇ ਆਪਣੇ ਯੂਜ਼ਰਸ ਦੇ ਪ੍ਰਾਇਵੇਸੀ ਸਮਝੌਤੇ ਦੀ ਉਲੰਘਣਾ ਕੀਤੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ : ਸਿਰਫ਼ 20 ਲੱਖ ਰੁਪਏ 'ਚ ਵੇਚੀ ਗਈ ਇਮਰਾਨ ਨੂੰ ਸਾਊਦੀ ਪ੍ਰਿੰਸ ਤੋਂ ਤੋਹਫੇ ਵਜੋਂ ਮਿਲੀ ਦੁਰਲੱਭ ਘੜੀ!
ਟਵਿਟਰ ਦੇ ਅੱਧੇ ਤੋਂ ਵੱਧ ਕਰਮਚਾਰੀਆਂ ਨੇ ਛੱਡਿਆ ਕੰਮ
ਟਵਿਟਰ ਦੇ 7500 ਕਰਮਚਾਰੀਆਂ ’ਚੋਂ ਕਰੀਬ ਅੱਧੇ ਤੋਂ ਵੱਧ ਲੋਕਾਂ ਨੇ ਅਸਤੀਫਾ ਦੇ ਦਿੱਤਾ ਹੈ ਜਾਂ ਉਨ੍ਹਾਂ ਨੂੰ ਕੱਢ ਦਿੱਤਾ ਗਿਆ ਹੈ। ਇਸ ਦਰਮਿਆਨ ਇਹ ਸਪੱਸ਼ਟ ਨਹੀਂ ਹੈ ਕਿ ਅਜਿਹੇ ਦੌਰ ’ਚ ਰਿਕਵਰ ਹੋ ਸਕੇਗਾ ਜਾਂ ਨਹੀਂ। ਦਿ ਵਰਜ਼ ਦੀ ਰਿਪੋਰਟ ਮੁਤਾਬਕ ਇਕ ਕਰਮਚਾਰੀ ਨੇ ਕਿਹਾ ਕਿ ਮੈਂ ਬਟਨ ਨਹੀਂ ਦਬਾ ਰਿਹਾ ਹਾਂ, ਮੇਰਾ ਸਮਾਂ ਟਵਿਟਰ 1.0 ਨਾਲ ਖਤਮ ਹੁੰਦਾ ਹੈ। ਮੈਂ ਟਵਿਟਰ 2.0 ਦਾ ਹਿੱਸਾ ਨਹੀਂ ਬਣਨਾ ਚਾਹੁੰਦਾ।
ਇਹ ਵੀ ਪੜ੍ਹੋ : 8 ਡਾਲਰ ਦੇ ਚੱਕਰ 'ਚ ਕਈ ਕੰਪਨੀਆਂ ਨੂੰ ਹੋਇਆ ਭਾਰੀ ਨੁਕਸਾਨ, ਹੁਣ Twitter ਨੇ ਜਾਰੀ ਕੀਤੇ ਇਹ ਆਦੇਸ਼
ਮਸਕ ਬੋਲੇ-ਫਿਕਰ ਨਹੀਂ, ਜੋ ਬੈਸਟ ਹਨ, ਉਹ ਨਹੀਂ ਗਏ
ਇਨ੍ਹਾਂ ਅਸਤੀਫਿਆਂ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਟਵਿਟਰ ਦੇ ਸੇਨ ਫ੍ਰਾਂਸਸਿਸਕੋ ਹੈੱਡਕੁਆਰਟਰ ਦੇ ਵੀਡੀਓ ਵਾਇਰਲ ਹੋਣ ਲੱਗੇ ਹਨ। ਆਫਿਸ ਦੇ ਇਲੈਕਟ੍ਰਾਨਿਕ ਬਿੱਲ ਬੋਰਡ ’ਤੇ ਐਲਨ ਮਸਕ ਨੂੰ ਤਾਨਾਸ਼ਾਹ, ਪਰਜੀਵੀ, ਪਾਗਲ ਅਤੇ ਹੰਕਾਰੀ ਲਿਖਿਆ ਗਿਆ। ਕਿੰਨੇ ਇੰਪਲਾਇਜ਼ ਨੇ ਅਸਤੀਫਾ ਦਿੱਤਾ ਹੈ, ਇਹ ਹੁਣ ਤੱਕ ਸਪੱਸ਼ਟ ਨਹੀਂ ਹੈ। ਕੁੱਝ ਕਰਮਚਾਰੀਆਂ ਨੇ ਆਪਣੇ ਅਸਤੀਫੇ ਦੇਣ ਦੀ ਗੱਲ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ। ਟਵਿਟਰ ਦੇ ਨਵੇਂ ਬੌਸ ਐਲਨ ਮਸਕ ਨੇ ਇਨ੍ਹਾਂ ਅਸਤੀਫਿਆਂ ’ਤੇ ਕਿਹਾ ਕਿ ਮੈਨੂੰ ਕੋਈ ਫਿਕਰ ਨਹੀਂ ਹੈ ਜੋ ਬੈਸਟ ਇੰਪਲਾਈ ਹਨ, ਉਹ ਨਹੀਂ ਗਏ ਹਨ।
ਇਹ ਵੀ ਪੜ੍ਹੋ : ਵਿਆਹਾਂ ਦਾ ਸ਼ਿੰਗਾਰ ਬਣੀ ਲਗਜ਼ਰੀ ਹੋਟਲਾਂ ਦੀ ਸ਼ਾਨ, ਕੋਰੋਨਾ ਸੰਕਟ ਤੋਂ ਬਾਅਦ ਉਦਯੋਗ ਨੂੰ ਵਧੀਆ ਸੀਜ਼ਨ ਦੀ ਉਮੀਦ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਲੰਮੇ ਸਮੇਂ ਤੋਂ ਬੰਦ Jet Airways ਨੇ 60% ਮੁਲਾਜ਼ਮਾਂ ਨੂੰ ਬਿਨਾਂ ਤਨਖ਼ਾਹ 3 ਮਹੀਨਿਆਂ ਦੀ ਛੁੱਟੀ ’ਤੇ ਭੇਜਿਆ
NEXT STORY