ਇਸਲਾਮਾਬਾਦ (ਆਈ.ਏ.ਐੱਨ.ਐੱਸ.): ਉੱਤਰ-ਪੱਛਮੀ ਪਾਕਿਸਤਾਨ ਦੇ ਸਰਹੱਦੀ ਕਸਬੇ ਤੋਰਖਮ ਨੇੜੇ ਇਕ ਪ੍ਰਮੁੱਖ ਹਾਈਵੇਅ 'ਤੇ ਮੰਗਲਵਾਰ ਸਵੇਰੇ ਇਕ ਵੱਡੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ ਦੋ ਅਫਗਾਨ ਨਾਗਰਿਕਾਂ ਦੀ ਮੌਤ ਹੋ ਗਈ, ਅੱਠ ਹੋਰ ਜ਼ਖਮੀ ਹੋ ਗਏ ਅਤੇ ਲਗਭਗ 20 ਟਰੱਕ ਹੇਠਾਂ ਦੱਬ ਗਏ। 'ਡਾਨ' ਅਖ਼ਬਾਰ ਮੁਤਾਬਕ ਅਫਗਾਨਿਸਤਾਨ ਸਰਹੱਦ ਨੇੜੇ ਖੈਬਰ ਪਖਤੂਨਖਵਾ ਦੇ ਖੈਬਰ ਦੱਰੇ ਤੋਂ ਲੰਘਣ ਵਾਲੀ ਮੁੱਖ ਸੜਕ 'ਤੇ ਮੰਗਲਵਾਰ ਤੜਕੇ ਢਿੱਗਾਂ ਡਿੱਗ ਗਈਆਂ, ਜਿਸ ਨਾਲ ਮਾਲ ਲਿਜਾ ਰਹੇ ਕਈ ਟਰੱਕ ਦੱਬ ਗਏ।

ਬਚਾਅ ਅਧਿਕਾਰੀਆਂ ਮੁਤਾਬਕ ਢਿੱਗਾਂ ਡਿੱਗਣ ਕਾਰਨ ਦੋ ਅਫਗਾਨ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਅਧਿਕਾਰੀ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਖ਼ਬਾਰ ਨੇ ਖੈਬਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਬਦੁਲ ਨਾਸਿਰ ਖਾਨ ਦੇ ਹਵਾਲੇ ਨਾਲ ਕਿਹਾ, ''ਢਿੱਗਾਂ ਡਿੱਗਣ ਕਾਰਨ ਦੋ ਅਫਗਾਨ ਨਾਗਰਿਕ ਮਾਰੇ ਗਏ ਅਤੇ ਅਧਿਕਾਰੀ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਘੱਟੋ-ਘੱਟ ਅੱਠ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ।”

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਪਰਬਤਾਰੋਹੀ ਬਲਜੀਤ ਕੌਰ ਨੇਪਾਲ ਦੇ ਅੰਨਪੂਰਨਾ ਪਰਬਤ ਤੋਂ ਲਾਪਤਾ
ਹੋਰ ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਦਾ ਮਲਬਾ ਬਹੁਤ ਵੱਡਾ ਸੀ ਅਤੇ ਬਚਾਅ ਕਾਰਜ ਵਿਚ ਭਾਰੀ ਮਸ਼ੀਨਰੀ ਦੀ ਮਦਦ ਲਈ ਜਾ ਰਹੀ ਹੈ। ਇਹ ਘਟਨਾ ਪਾਕਿਸਤਾਨ ਨੂੰ ਅਫਗਾਨਿਸਤਾਨ ਨਾਲ ਜੋੜਨ ਵਾਲੀ ਮੁੱਖ ਸੜਕ 'ਤੇ ਵਾਪਰੀ। ਇਸ ਦੌਰਾਨ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਜ਼ਮੀਨ ਖਿਸਕਣ ਤੋਂ ਤੁਰੰਤ ਬਾਅਦ ਅੱਗ ਲੱਗ ਗਈ ਕਿਉਂਕਿ ਟਰੱਕ ਡਰਾਈਵਰ ਗੈਸ ਚੁੱਲ੍ਹੇ 'ਤੇ ਸੇਹਰੀ ਲਈ ਖਾਣਾ ਬਣਾ ਰਹੇ ਸਨ। ਅੱਗ ਹੁਣ ਕਾਬੂ ਹੇਠ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।
ਚੀਨ ਨੂੰ ਇਕ ਲੱਖ ਬਾਂਦਰ ਭੇਜੇਗਾ ਸ਼੍ਰੀਲੰਕਾ, ਜਾਣੋ ਕੀ ਹੈ ਇਸ ਦੇ ਪਿੱਛੇ ਦੀ ਵਜ੍ਹਾ
NEXT STORY