ਝੇਜਕਾਜਗਨ (ਕਜ਼ਾਖਿਸਤਾਨ)— ਅਮਰੀਕਾ, ਇਟਲੀ ਅਤੇ ਰੂਸ ਦੇ 3 ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ 'ਚ ਲਗਭਗ 5 ਮਹੀਨੇ ਗੁਜ਼ਾਰਨ ਮਗਰੋਂ ਅੱਜ ਕਜ਼ਾਖਿਸਤਾਨ 'ਚ ਉਤਰੇ। ਰੂਸੀ ਪੁਲਾੜ ਏਜੰਸੀ ਨੇ ਇਸ ਸਬੰਧੀ ਇਕ ਫੁਟੇਜ ਜਾਰੀ ਕੀਤੀ ਹੈ। ਅਮਰੀਕਾ ਦੇ ਰੇਂਡੀ ਬ੍ਰੇਸਨਿਕ, ਇਟਲੀ ਦੇ ਪਾਓਲੋ ਨੇਸਪੋਲੀ ਅਤੇ ਰੂਸ ਦੇ ਸੇਰਗੇ ਰਯਾਜਨਸਕੀ ਸੋਯੁਜ ਐੱਮ. ਐੱਸ.-05 ਪੁਲਾੜ ਗੱਡੀ 'ਚੋਂ ਸਥਾਨਕ ਸਮੇਂ ਬਾਅਦ ਦੁਪਹਿਰ 2.37 ਮਿੰਟ 'ਤੇ ਉਤਰੇ। 'ਨਾਸਾ' ਨੇ ਪਹਿਲਾਂ ਇਕ ਬਿਆਨ 'ਚ ਕਿਹਾ ਸੀ ਕਿ ਪੁਲਾੜ 'ਚ ਇਨ੍ਹਾਂ ਯਾਤਰੀਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਸੈਂਕੜੇ ਪ੍ਰਯੋਗ ਕੀਤੇ।

ਬੈਂਕ 'ਚ ਬੰਦੂਕ ਦੀ ਨੋਕ 'ਤੇ ਲੁੱਟ-ਖੋਹ ਕਰਨ ਆਏ ਵਿਅਕਤੀ ਨੂੰ ਪੁਲਸ ਨੇ ਕੀਤਾ ਢੇਰ
NEXT STORY