ਇਸਲਾਮਾਬਾਦ/ਨਵੀਂ ਦਿੱਲੀ : ਭਾਰਤ ਦੇ ਰੱਖਿਆ ਮੰਤਰੀ ਅਤੇ ਫੌਜੀ ਲੀਡਰਸ਼ਿਪ ਵੱਲੋਂ ਦਿੱਤੇ ਗਏ ਸਖ਼ਤ ਬਿਆਨਾਂ ਤੋਂ ਬਾਅਦ ਪਾਕਿਸਤਾਨ ਦੀ ਫੌਜ ਘਬਰਾਈ ਹੋਈ ਹੈ। ਭਾਰਤੀ ਫੌਜ ਮੁਖੀ ਦੇ ਬਿਆਨਾਂ 'ਤੇ ਪਾਕਿਸਤਾਨ ਦੀ ਫੌਜ ਬੁਰੀ ਤਰ੍ਹਾਂ ਤਿਲਮਿਲਾ ਉੱਠੀ ਹੈ।
ਭਾਰਤੀ ਫੌਜ ਮੁਖੀ ਦੀ ਸਿੱਧੀ ਚਿਤਾਵਨੀ
ਭਾਰਤੀ ਫੌਜ ਮੁਖੀ ਜਨਰਲ ਉਪੇਂਦਰ ਦ੍ਰਿਵੇਦੀ ਨੇ ਪਾਕਿਸਤਾਨ ਨੂੰ ਸਿੱਧੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਗੁਆਂਢੀ ਦੇਸ਼ ਦੁਨੀਆ ਦੇ ਨਕਸ਼ੇ 'ਤੇ ਆਪਣੀ ਜਗ੍ਹਾ ਬਣਾਈ ਰੱਖਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੀ ਧਰਤੀ 'ਤੇ ਅੱਤਵਾਦ ਨੂੰ ਪਨਾਹ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹਾ ਸੀ ਕਿ ਭਾਰਤ ਆਪਣੇ ਨਾਗਰਿਕਾਂ ਦੀ ਰੱਖਿਆ ਅਤੇ ਦੇਸ਼ ਦੀ ਅਖੰਡਤਾ ਲਈ ਜਦੋਂ ਵੀ ਜ਼ਰੂਰੀ ਹੋਵੇ, ਕਿਸੇ ਵੀ ਸਰਹੱਦ ਨੂੰ ਪਾਰ ਕਰ ਸਕਦਾ ਹੈ।
ਪਾਕਿਸਤਾਨੀ ਫੌਜ ਨੇ ਦਿੱਤੀ 'ਗਿੱਦੜਭਭਕੀ'
ਭਾਰਤੀ ਲੀਡਰਸ਼ਿਪ ਦੇ ਇਨ੍ਹਾਂ ਬਿਆਨਾਂ ਤੋਂ ਘਬਰਾਈ ਪਾਕਿਸਤਾਨੀ ਫੌਜ ਨੇ ਹੁਣ ਭਾਰਤ ਨੂੰ 'ਗਿੱਦੜਭਭਕੀ' ਦਿੱਤੀ ਹੈ। ਪਾਕਿਸਤਾਨੀ ਫੌਜ ਦੀ ਮੀਡੀਆ ਵਿੰਗ ਆਈ. ਐੱਸ. ਪੀ. ਆਰ. (ISPR) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਸੁਰੱਖਿਆ ਸੰਸਥਾ ਦੇ ਚੋਟੀ ਦੇ ਅਹੁਦਿਆਂ ਤੋਂ ਆ ਰਹੇ ਭੜਕਾਊ ਅਤੇ ਰਾਸ਼ਟਰਵਾਦੀ ਬਿਆਨਾਂ 'ਤੇ ਉਹ ਗੰਭੀਰ ਚਿੰਤਾ ਪ੍ਰਗਟ ਕਰਦੇ ਹਨ। ਪਾਕਿਸਤਾਨੀ ਫੌਜ ਨੇ ਚੇਤਾਵਨੀ ਦਿੱਤੀ ਕਿ ਭਵਿੱਖ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਕੋਈ ਵੀ ਸੰਘਰਸ਼ "ਵਿਨਾਸ਼ਕਾਰੀ ਤਬਾਹੀ ਦਾ ਕਾਰਨ" ਬਣ ਸਕਦਾ ਹੈ।
'ਬਿਨਾਂ ਕਿਸੇ ਸੰਜਮ' ਦੇ ਜਵਾਬ ਦੇਣ ਦੀ ਧਮਕੀ
ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਇਹ ਗੈਰ-ਜ਼ਿੰਮੇਵਾਰਾਨਾ ਬਿਆਨ 'ਹਮਲਾਵਰਤਾ ਲਈ ਮਨਮਾਨੇ ਬਹਾਨੇ ਦੀ ਇੱਕ ਨਵੀਂ ਕੋਸ਼ਿਸ਼' ਦਾ ਸੰਕੇਤ ਦਿੰਦੇ ਹਨ, ਜਿਸ ਦੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਗੰਭੀਰ ਨਤੀਜੇ ਹੋ ਸਕਦੇ ਹਨ। ਪਾਕਿਸਤਾਨੀ ਫੌਜ ਨੇ ਭਾਰਤ ਨੂੰ ਖੁੱਲ੍ਹੀ ਧਮਕੀ ਦਿੰਦੇ ਹੋਏ ਕਿਹਾ, "ਜੇਕਰ ਦੁਸ਼ਮਣੀ ਦਾ ਨਵਾਂ ਦੌਰ ਸ਼ੁਰੂ ਹੁੰਦਾ ਹੈ ਤਾਂ ਪਾਕਿਸਤਾਨ ਪਿੱਛੇ ਨਹੀਂ ਹਟੇਗਾ। ਅਸੀਂ ਬਿਨਾਂ ਕਿਸੇ ਝਿਜਕ ਜਾਂ ਸੰਜਮ ਦੇ ਮਜ਼ਬੂਤੀ ਨਾਲ ਜਵਾਬ ਦੇਵਾਂਗੇ"।
'ਨਹੀਂ ਦੁਹਰਾਇਆ ਜਾਵੇਗਾ, ਆਪ੍ਰੇਸ਼ਨ ਸਿੰਦੂਰ' ਦੌਰਾਨ ਵਰਤਿਆ ਸੰਜਮ'
ਜਨਰਲ ਦ੍ਰਿਵੇਦੀ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਇਹ ਵੀ ਕਿਹਾ ਸੀ ਕਿ ਆਪ੍ਰੇਸ਼ਨ ਸਿੰਦੂਰ (Operation Sindoor) ਦੌਰਾਨ ਭਾਰਤ ਨੇ ਜੋ ਸੰਜਮ ਦਿਖਾਇਆ ਸੀ, ਉਹ ਭਵਿੱਖ ਵਿੱਚ ਕਿਸੇ ਵੀ ਸੰਘਰਸ਼ ਦੀ ਸਥਿਤੀ ਵਿੱਚ ਦੁਹਰਾਇਆ ਨਹੀਂ ਜਾਵੇਗਾ। ਉਨ੍ਹਾਂ ਨੇ ਭਾਰਤੀ ਫੌਜੀਆਂ ਨੂੰ ਕਾਰਵਾਈ ਲਈ ਤਿਆਰ ਰਹਿਣ ਦੀ ਅਪੀਲ ਵੀ ਕੀਤੀ ਸੀ।
ਭਾਰਤੀ ਹਵਾਈ ਸੈਨਾ ਮੁਖੀ (Air Chief Marshal) ਏ. ਪੀ. ਸਿੰਘ ਨੇ ਵੀ ਦੱਸਿਆ ਸੀ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਪਾਕਿਸਤਾਨ ਦੇ ਅਮਰੀਕੀ ਐਫ-16 ਸਮੇਤ ਘੱਟੋ-ਘੱਟ ਇੱਕ ਦਰਜਨ ਫੌਜੀ ਜਹਾਜ਼ ਨਸ਼ਟ ਜਾਂ ਨੁਕਸਾਨੇ ਗਏ ਸਨ।
ਪੰਜਾਬ ਵਿੱਚ ਘਟੀ ਗਰੀਬੀ, ਪਿੰਡਾਂ ਵਿੱਚ ਸਿਰਫ 0.6 ਫੀਸਦ ਲੋਕ ਹਨ ਗਰੀਬ
NEXT STORY