ਪੇਸ਼ਾਵਰ (ਏਜੰਸੀ)- ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਵਿੱਚ ਇੱਕ ਮਦਰੱਸੇ ਦੇ ਅੰਦਰ ਮੋਰਟਾਰ ਸ਼ੈੱਲ ਫਟਣ ਨਾਲ 2 ਬੱਚਿਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਸਥਾਨਕ ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਬੁੱਧਵਾਰ ਨੂੰ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਮਿਰਲੀ ਤਹਿਸੀਲ ਦੇ ਏਸੂਰੀ ਖੇਤਰ ਵਿੱਚ ਵਾਪਰੀ।
ਕੁਝ ਵਿਦਿਆਰਥੀ ਸ਼ੇਰ ਮੁਹੰਮਦ ਕੋਟ ਪਿੰਡ ਵਿੱਚ ਮਦਰੱਸਾ ਸ਼ਮਸ-ਉਲ-ਕੁਰਾਨ ਦੇ ਬਾਹਰ ਮਿਲਿਆ ਇੱਕ ਲਾਵਾਰਸ ਮੋਰਟਾਰ ਸ਼ੈੱਲ ਮਦਰੱਸੇ ਵਿੱਚ ਲੈ ਆਏ, ਜੋ ਬਾਅਦ ਵਿੱਚ ਫਟ ਗਿਆ। ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਬੱਚੇ ਨੇ ਵਿਸਫੋਟਕ ਨੂੰ ਖਿਡੌਣਾ ਸਮਝ ਕੇ ਉਸ ਨਾਲ ਖੇਡ ਰਹੇ ਸਨ, ਉਦੋਂ ਅਚਾਨਕ ਉਸ ਵਿਚ ਧਮਾਕਾ ਹੋ ਗਿਆ। ਧਮਾਕੇ ਵਿੱਚ 2 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 16 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਬੰਨੂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਬੰਬ ਮਦਰੱਸੇ ਤੱਕ ਕਿਵੇਂ ਪਹੁੰਚਿਆ।
ਕੀ ਤੁਸੀਂ ਵੀ ਪੀਂਦੇ ਹੋ ਬੋਤਲਬੰਦ ਪਾਣੀ? ਨਵੀਂ ਖੋਜ 'ਚ ਸਾਹਮਣੇ ਆਈ ਹੈਰਾਨੀਜਨਕ ਸੱਚਾਈ
NEXT STORY