ਕੋਟਾ ਬਾਟੂ/ਇੰਡੋਨੇਸ਼ੀਆ (ਭਾਸ਼ਾ)- ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿਚ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ਵਿਚ ਘੱਟ ਤੋਂ ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਲਾਪਤਾ ਹੋ ਗਏ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਮੋਹਲੇਧਾਰ ਮੀਂਹ ਕਾਰਨ ਮਾਊਂਟ ਅਰਜੁਨੋ ਪਰਬਤ ਨੇੜੇ ਨਦੀਆਂ ਦੇ ਪਾਣੀ ਦਾ ਪੱਧਰ ਵੀਰਵਾਰ ਨੂੰ ਵੱਧ ਗਿਆ ਅਤੇ ਪੂਰਬੀ ਜਾਵਾ ਸੂਬੇ ਦੇ ਕੋਟਾ ਬਾਟੂ ਸ਼ਹਿਰ ਦੀਆਂ ਪੰਜ ਬਸਤੀਆਂ ਨਦੀਆਂ ਦੇ ਪਾਣੀ ਵਿਚ ਡੁੱਬ ਗਈਆਂ। ਅਚਾਨਕ ਆਏ ਹੜ੍ਹ 'ਚ 15 ਲੋਕ ਵਹਿ ਗਏ, ਜਿਨ੍ਹਾਂ 'ਚੋਂ 5 ਨੂੰ ਬਚਾ ਲਿਆ ਗਿਆ।
ਆਫ਼ਤ ਪ੍ਰਬੰਧਨ ਏਜੰਸੀ ਦੇ ਮੁਖੀ ਗੁਨੀਪ ਵਾਰਸੀਟੋ ਨੇ ਕਿਹਾ ਕਿ ਮੌਸਮ ਸਬੰਧੀ ਸਥਿਤੀ ਲਾ ਨੀਨਾ ਦੇ ਕਾਰਨ ਪੈ ਰਹੇ ਮੀਂਹ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ। ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਇਕ ਬਿਆਨ 'ਚ ਕਿਹਾ ਕਿ ਹੁਣ ਤੱਕ 2 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਬਾਕੀ 8 ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਹੜ੍ਹ ਕਾਰਨ ਸੜਕਾਂ 'ਤੇ ਜਮ੍ਹਾ ਹੋਏ ਮਲਬੇ ਅਤੇ ਚਿੱਕੜ ਕਾਰਨ ਰਾਹਤ ਅਤੇ ਬਚਾਅ ਕਾਰਜਾਂ 'ਚ ਰੁਕਾਵਟ ਆ ਰਹੀ ਹੈ। ਏਜੰਸੀ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ ਵਿਚ ਹੜ੍ਹਾਂ ਨਾਲ ਨੁਕਸਾਨੇ ਗਏ ਪੁਲ, ਕਾਰਾਂ ਅਤੇ ਘਰਾਂ ਨੂੰ ਦਿਖਾਇਆ ਗਿਆ ਹੈ।
ਭਾਰਤੀ ਮੂਲ ਦੇ ਮਲੇਸ਼ੀਆਈ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਆਨਲਾਈਨ ਪਟੀਸ਼ਨ
NEXT STORY