ਇੰਟਰਨੈਸ਼ਨਲ ਡੈਸਕ: ਅਫਰੀਕੀ ਦੇਸ਼ ਆਈਵਰੀ ਕੋਸਟ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਭਾਰਤੀ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਦੀ ਪਛਾਣ ਸੰਜੇ ਗੋਇਲ ਅਤੇ ਸੰਤੋਸ਼ ਗੋਇਲ ਵਜੋਂ ਹੋਈ ਹੈ, ਜੋ ਭਾਰਤ ਤੋਂ ਇਥੋਪੀਆ ਦੇ ਰਸਤੇ ਆਈਵਰੀ ਕੋਸਟ ਜਾ ਰਹੇ ਸਨ। ਦੋਵੇਂ ਆਈਵਰੀ ਕੋਸਟ ਸ਼ਹਿਰ ਦੇ ਅਬਿਜਾਨ ਵਿੱਚ ਮ੍ਰਿਤਕ ਪਾਏ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਦੇ ਹਰ ਸਾਲ ਖੁੱਲ੍ਹਦੇ ਪੇਪਰ, ਹਜ਼ਾਰਾਂ ਨੌਜਵਾਨ ਹੁੰਦੇ ਹਨ ਲੱਖਾਂ ਦੀ ਲੁੱਟ ਦਾ ਸ਼ਿਕਾਰ
ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਸੰਜੇ ਅਤੇ ਸੰਤੋਸ਼ ਨੂੰ ਕਿਸੇ ਕਾਰਨ ਇਥੋਪੀਆ 'ਚ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੀ। ਉਦੋਂ ਤੋਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਆਈਵਰੀ ਕੋਸਟ ਸਥਿਤ ਭਾਰਤੀ ਦੂਤਘਰ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਏਗਾ। ਉਹ ਮਾਮਲੇ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਦੂਤਘਰ ਨੇ ਟਵੀਟ ਕੀਤਾ ਕਿ ਆਬਿਦਜਾਨ ਵਿੱਚ ਦੋ ਭਾਰਤੀ ਨਾਗਰਿਕ ਮ੍ਰਿਤਕ ਪਾਏ ਗਏ ਹਨ। ਸਥਾਨਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਤਘਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਅਸੀਂ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ : ਬਿਲਾਬਲ ਦੀ ਪਾਰਟੀ PPP ਦੇ ਸਰਫਰਾਜ਼ ਬੁਗਤੀ ਬਣੇ ਬਲੋਚਿਸਤਾਨ ਦੇ ਨਵੇਂ ਮੁੱਖ ਮੰਤਰੀ
NEXT STORY