ਪੇਸ਼ਾਵਰ-ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਉੱਤਰ-ਪੱਛਮੀ ਕਬਾਇਲੀ ਜ਼ਿਲ੍ਹੇ ਲੱਕੀ ਮਰਵਤ ਸਥਿਤ ਇਕ ਮਸਜਿਦ 'ਚ ਸ਼ੁੱਕਰਵਾਰ ਨੰ ਨਮਾਜ਼ ਤੋਂ ਬਾਅਦ ਨਮਾਜ਼ਿਆਂ ਵਿਚਾਲੇ ਬਿਜਲੀ ਦੀ ਭਾਰੀ ਕਟੌਤੀ ਨੂੰ ਲੈ ਕੇ ਹੋਇਆ ਵਿਵਾਦ ਗੋਲੀਬਾਰੀ 'ਚ ਤਬਦੀਲ ਹੋ ਗਿਆ ਜਿਸ 'ਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਮੰਕੀਪੌਕਸ ਦਾ ਕਹਿਰ ਪਹਿਲਾਂ ਤੋਂ ਹੀ ਇਕ ਐਮਰਜੈਂਸੀ ਸਥਿਤੀ ਹੈ : ਅਫਰੀਕੀ ਅਧਿਕਾਰੀ
ਲੱਕੀ ਮਰਵਤ ਜ਼ਿਲ੍ਹੇ ਦੇ ਈਸਾਕ ਖੇਲ ਇਲਾਕੇ 'ਚ ਸਥਿਤ ਮਸਜਿਦ 'ਚ ਨਮਾਜ਼ ਤੋਂ ਬਾਅਦ ਨਮਾਜ਼ਿਆਂ ਦੇ ਸਮੂਹ ਦਰਮਿਆਨ ਖੇਤਰ 'ਚ ਬਿਜਲੀ ਕਟੌਤੀ ਨੂੰ ਲੈ ਕੇ ਤਿੱਖੀ ਬਹਿਸ ਹੋਈ। ਪੁਲਸ ਨੇ ਕਿਹਾ ਕਿ ਸੰਘਰਸ਼ ਜਲਦ ਹੀ ਹਿੰਸਕ ਹੋ ਗਿਆ ਅਤੇ ਕੁਝ ਨਮਾਜ਼ਿਆਂ ਨੇ ਗੋਲੀਬਾਰੀ ਕੀਤੀ, ਜਿਸ 'ਚ 2 ਦੀ ਮੌਤ ਹੋ ਗਈ ਅਤੇ 6 ਸਾਲਾ ਦੇ ਬੱਚੇ ਸਮੇਤ 11 ਹੋਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਵਿਸ਼ਵ ਪਾਰਸੀ ਸੰਮੇਲਨ ਦਾ ਆਯੋਜਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮੰਕੀਪੌਕਸ ਦਾ ਕਹਿਰ ਪਹਿਲਾਂ ਤੋਂ ਹੀ ਇਕ ਐਮਰਜੈਂਸੀ ਸਥਿਤੀ ਹੈ : ਅਫਰੀਕੀ ਅਧਿਕਾਰੀ
NEXT STORY