ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਸ਼ਹਿਰ ਦੀਆਂ ਸੜਕਾਂ ਉੱਤੇ ਹੁੰਦੇ ਹਾਦਸਿਆਂ ਨੇ ਦੋ ਵਿਅਕਤੀਆਂ ਦੀ ਜਾਨ ਲੈ ਲਈ ਹੈ। ਫਰਿਜ਼ਨੋ ਸੀ. ਐੱਚ. ਪੀ. ਅਧਿਕਾਰੀਆਂ ਦੇ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਦੋ ਵਾਹਨਾਂ ਵਿਚਕਾਰ ਹੋਈ ਟੱਕਰ ਦੀ ਵਜ੍ਹਾ ਨਾਲ ਦੋ ਲੋਕ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ। ਫਰਿਜ਼ਨੋ ਸੀ. ਐੱਚ. ਪੀ. ਅਧਿਕਾਰੀਆਂ ਨੂੰ ਹਾਵਰਡ ਐਵੀਨਿਊ ਦੇ ਨੇੜੇ ਕੈਲੀਫੋਰਨੀਆ ਐਵੀਨਿਊ ਵਿਖੇ ਹੋਏ ਹਾਦਸੇ ਦੀ ਸੂਚਨਾ ਸ਼ਨੀਵਾਰ ਰਾਤ ਦੇ 8:15 ਵਜੇ ਦੇ ਕਰੀਬ ਮਿਲੀ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਟੀਮ ਨੇ ਟੀ20 'ਚ ਆਇਰਲੈਂਡ ਦਾ ਕੀਤਾ ਸਫਾਇਆ, 3-0 ਨਾਲ ਜਿੱਤੀ ਸੀਰੀਜ਼
ਇਸ ਹਾਦਸੇ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਲੇਫੋਰਨੀਆ ਐਵੀਨਿਊ ਉੱਤੇ ਪੱਛਮ ਵੱਲ ਜਾ ਰਹੀ ਇਕ ਸ਼ੈਵਰਲੇਟ ਪਿਕਅਪ ਵਿੱਚ ਦੋ 19 ਸਾਲ ਦੇ ਬੱਚੇ ਤੇਜ਼ ਰਫਤਾਰ ਨਾਲ ਜਾ ਰਹੇ ਸਨ, ਇਸੇ ਦੌਰਾਨ ਪਿਕਅਪ ਕੰਟਰੋਲ ਤੋਂ ਬਾਹਰ ਹੋ ਕੇ ਦੂਜੇ ਪਾਸੇ ਇਕ ਹੋਰ ਕਾਰ ਨਾਲ ਟਕਰਾ ਗਈ। ਸੀ. ਐੱਚ. ਪੀ. ਅਨੁਸਾਰ ਇਸ ਜਬਰਦਸਤ ਹਾਦਸੇ ਤੋਂ ਬਾਅਦ ਪਿਕਅਪ 'ਚ ਸਵਾਰ ਦੋਵਾਂ ਬੱਚਿਆਂ ਦੀ ਮੌਕੇ 'ਤੇ ਮੌਤ ਹੋ ਗਈ । ਅਧਿਕਾਰੀਆਂ ਦੁਆਰਾ ਸ਼ੈਵਰਲੇਟ ਪਿਕਅਪ ਵਿੱਚ ਸਵਾਰ ਦੋਵਾਂ ਮ੍ਰਿਤਕਾਂ ਦੀ ਪਛਾਣ ਕਰਮਨ ਦੇ ਜੋਸਫ ਰੋਡਰਿਗਜ਼ ਅਤੇ ਫਰਿਜ਼ਨੋ ਦੀ ਅਲੀਸਾ ਕੈਂਪੋਸ ਵਜੋਂ ਕੀਤੀ ਗਈ ਹੈ। ਇਸਦੇ ਇਲਾਵਾ ਦੂਜੇ ਵਾਹਨ ਦੇ ਡਰਾਈਵਰ ਅਤੇ ਯਾਤਰੀ ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਲਿਜਾਇਆ ਗਿਆ। ਇਸ ਹਾਦਸੇ 'ਚ ਪਿਕਅਪ ਦੇ ਕੰਟਰੋਲ ਤੋਂ ਬਾਹਰ ਹੋਣ ਦੇ ਕਾਰਨ ਫਿਲਹਾਲ ਸਾਹਮਣੇ ਨਹੀਂ ਆਏ ਹਨ।
ਇਹ ਖ਼ਬਰ ਪੜ੍ਹੋ- ਟੋਕੀਓ 'ਚ ਚਾਂਦੀ ਤਮਗਾ ਜਿੱਤਣ ਵਾਲੀ ਚਾਨੂ ਨੂੰ ਮਣੀਪੁਰ ਸਰਕਾਰ ਨੇ ਬਣਾਇਆ ASP
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫਲੋਰਿਡਾ ਦੀ ਅਨਾਸਤਾਸੀਜਾ ਜ਼ੋਲੋਟਿਕ ਨੇ ਜਿੱਤਿਆ ਮਹਿਲਾ ਤਾਈਕਵਾਂਡੋ 'ਚ ਸੋਨ ਤਮਗਾ
NEXT STORY