ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਅਨਾਸਤਾਸੀਜਾ ਜ਼ੋਲੋਟਿਕ ਨੇ ਟੋਕੀਓ ਉਲੰਪਿਕ 'ਚ ਐਤਵਾਰ ਨੂੰ ਰੂਸ ਦੀ ਐਥਲੀਟ ਟੈਟਿਨਾ ਮਿਨੀਨਾ ਨੂੰ 25-17 ਨਾਲ ਹਰਾ ਕੇ 57 ਕਿਲੋਗ੍ਰਾਮ ਮਹਿਲਾ ਤਾਈਕਵਾਂਡੋ ਵਿੱਚ ਪਹਿਲਾ ਸੋਨ ਤਮਗਾ ਜਿੱਤਿਆ ਹੈ। ਫਲੋਰਿਡਾ ਦੀ ਰਹਿਣ ਵਾਲੀ 18 ਸਾਲ ਦੀ ਜ਼ੋਲੋਟਿਕ ਦਾ ਬਚਪਨ ਤੋਂ ਓਲੰਪਿਕ ਚੈਂਪੀਅਨ ਬਣਨ ਦਾ ਸੁਪਨਾ ਸੀ ਅਤੇ ਇਸ ਲਈ ਉਸਨੂੰ ਸਿਰਫ ਇਕ ਮੌਕੇ ਦੀ ਜ਼ਰੂਰਤ ਸੀ। ਓਲੰਪਿਕ ਤਾਈਕਵਾਂਡੋ ਦੇ ਫਾਈਨਲ 'ਚ ਪਹੁੰਚਣ ਵਾਲੀ ਜ਼ੋਲੋਟਿਕ ਸਿਰਫ ਚੌਥੀ ਅਮਰੀਕੀ ਅਤੇ ਦੂਜੀ ਔਰਤ ਐਥਲੀਟ ਹੈ। ਇਸ ਤੋਂ ਪਹਿਲਾਂ ਸਟੀਵਨ ਲੋਪੇਜ਼ ਨੇ ਪੁਰਸ਼ ਤਾਈਕਵਾਂਡੋ ਵਿੱਚ ਅਮਰੀਕਾ ਲਈ ਪਿਛਲੇ ਸਿਰਫ ਦੋ ਓਲੰਪਿਕ ਤਮਗੇ ਜਿੱਤੇ ਹਨ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਟੀਮ ਨੇ ਟੀ20 'ਚ ਆਇਰਲੈਂਡ ਦਾ ਕੀਤਾ ਸਫਾਇਆ, 3-0 ਨਾਲ ਜਿੱਤੀ ਸੀਰੀਜ਼
ਟੋਕੀਓ ਉਲੰਪਿਕ ਦੇ ਮਹਿਲਾ ਤਾਈਕਵਾਂਡੋ ਦੇ ਫਾਈਨਲ ਵਿੱਚ ਜ਼ੋਲੋਟਿਕ ਅਤੇ ਮਿਨੀਨਾ ਵਿਚਕਾਰ ਮੁਕਾਬਲਾ ਕਾਫੀ ਸਖਤ ਸੀ। ਦੋਵਾਂ ਨੇ ਪਹਿਲੇ ਰਾਊਂਡ ਵਿੱਚ ਉੱਚ ਸਕੋਰ ਪ੍ਰਾਪਤ ਕੀਤੇ ਅਤੇ ਦੂਜੇ 'ਚ ਵੀ ਸਖਤ ਟੱਕਰ ਦਿੱਤੀ ਪਰ ਜ਼ੋਲੋਟਿਕ ਨੇ ਆਪਣੀ ਰੂਸੀ ਵਿਰੋਧੀ ਨੂੰ ਅੰਤਿਮ ਰਾਊਂਡ 'ਚ ਪਛਾੜ ਕੇ ਸੋਨੇ ਦਾ ਤਮਗਾ ਆਪਣੇ ਗਲ ਪਾਇਆ ਅਤੇ ਅਮਰੀਕਾ ਦਾ ਨਾਮ ਰੌਸ਼ਨ ਕੀਤਾ।
ਇਹ ਖ਼ਬਰ ਪੜ੍ਹੋ- ਟੋਕੀਓ 'ਚ ਚਾਂਦੀ ਤਮਗਾ ਜਿੱਤਣ ਵਾਲੀ ਚਾਨੂ ਨੂੰ ਮਣੀਪੁਰ ਸਰਕਾਰ ਨੇ ਬਣਾਇਆ ASP
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਮਰੀਕਾ : ਜਿਲ ਬਾਈਡੇਨ ਨੇ ਵੈਕਸੀਨ ਲਗਵਾਉਣ ਲਈ ਹਵਾਈ ਨਿਵਾਸੀਆਂ ਨੂੰ ਕੀਤੀ ਅਪੀਲ
NEXT STORY