ਪਰਥ (ਪਿਆਰਾ ਸਿੰਘ ਨਾਭਾ)– ਬ੍ਰਿਸਬੇਨ ਦੇ ਦੱਖਣ-ਪੱਛਮ ਵਿਚ ਐਤਵਾਰ ਸਵੇਰੇ ਵਾਪਰੇ ਇਕ ਭਿਆਨਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਚਾਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਵੇਰੇ 6:20 ਵਜੇ ਤਿੰਨ ਕਾਰਾਂ ਦੀ ਟੱਕਰ ਪਿੱਛੋਂ ਸੈਂਟਨਰੀ ਹਾਈਵੇਅ ਸਾਰਾ ਦਿਨ ਬੰਦ ਰਹਿਣ ਕਾਰਨ ਮਦਰਜ਼ ਡੇਅ ’ਤੇ ਆਵਾਜਾਈ ਵਿਚ ਹਫੜਾ-ਦਫੜੀ ਦਾ ਮਾਹੌਲ ਰਿਹਾ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕੀ ਪੱਛਮ ਵੱਲ ਜਾ ਰਹੀ ਕਾਰ ਸੜਕ ਦੇ ਪਾਰ ਦੂਸਰੀਆਂ ਦੋ ਕਾਰਾਂ ਨਾਲ ਟਕਰਾਅ ਗਈ ਸੀ।
ਲੋਗਾਨ ਤੋਂ 22 ਸਾਲਾ ਵਿਅਕਤੀ, ਜਿਹੜਾ ਮਿਤਸੂਬਿਸ਼ੀ ਚਲਾ ਰਿਹਾ ਸੀ, ਜਿਹੜੀ ਪੱਛਮ ਵਾਲੇ ਪਾਸੇ ਦੀ ਲੇਨ ਵਿਚ ਚੱਲ ਰਹੀ ਸੀ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਕਾਰ ਵਿਚ ਸਵਾਰ ਇਕ ਹੋਰ 22 ਸਾਲਾ ਯਾਤਰੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਮਾਉਂਟ ਵੈਰਨ ਪਾਰਕ ਤੋਂ 30 ਸਾਲਾ ਵਿਅਕਤੀ, ਜਿਹੜਾ ਪੂਰਬ ਵਾਲੇ ਪਾਸੇ ਮਾਜ਼ਦਾ ਚਲਾ ਰਿਹਾ ਸੀ, ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਕਾਰ ਵਿਚ ਸਵਾਰ ਦੋ ਯਾਤਰੀ 32 ਸਾਲਾ ਔਰਤ ਤੇ ਇਕ 28 ਸਾਲਾ ਵਿਅਕਤੀ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੇ ਸ਼ਹਿਰ ਗ੍ਰਿਫਿਥ ਵਿਖੇ 24ਵਾਂ ਸ਼ਹੀਦੀ ਖੇਡ ਮੇਲਾ 11 ਅਤੇ 12 ਜੂਨ ਨੂੰ
ਤੀਸਰੀ ਕਾਰ ਦੀ 24 ਸਾਲਾ ਡਰਾਈਵਰ ਔਰਤ ਨੂੰ ਸਥਿਰ ਹਾਲਤ ਵਿਚ ਇਪਸਵਿਚ ਜਨਰਲ ਹਸਪਤਾਲ ਲਿਜਾਇਆ ਗਿਆ। ਦੁਰਘਟਨਾ ਸਪਰਿੰਗ ਫੀਲਡ ਅਤੇ ਵਾਈਟ ਰੌਕ ਵਿਚਕਾਰ ਸੈਂਟਨਰੀ ਹਾਈਵੇਅ ’ਤੇ ਵਾਪਰੀ, ਜਿਸ ਕਾਰਨ ਹਾਈਵੇਅ 7 ਘੰਟੇ ਬੰਦ ਰਿਹਾ। ਕੁਈਨਸਲੈਂਡ ਐਂਬੂਲੈਂਸ ਨੇ ਕਿਹਾ ਕਿ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਦੁਰਘਟਨਾ ਉਸ ਸਮੇਂ ਵਾਪਰੀ, ਜਦੋਂ ਮੋਟਰ ਗੱਡੀਆਂ ਦੀ ਆਪਸ ਵਿਚ ਸਿੱਧੀ ਟੱਕਰ ਹੋ ਗਈ ਤੇ ਤੀਸਰੀ ਰੁਕਣ ਵਿਚ ਅਸਮਰਥ ਹੋ ਗਈ ਅਤੇ ਮਲਬੇ ਨਾਲ ਜਾ ਟਕਰਾਈ।
PM ਮੌਰੀਸਨ ਨੇ ਖੇਤਰੀ ਅਖ਼ਬਾਰਾਂ ਤੇ ਪ੍ਰਿੰਟ ਮੀਡੀਆ ਲਈ ਕੀਤਾ ਇਹ ਐਲਾਨ
NEXT STORY