ਮਾਸਕੋ-ਮਾਸਕੋ ਸ਼ਹਿਰ 'ਚ ਮੰਗਲਵਾਰ ਨੂੰ ਇਕ ਗਾਹਕ ਸੇਵਾ ਕੇਂਦਰ 'ਚ ਇਕ ਬੰਦੂਕਧਾਰੀ ਨੇ ਗੋਲੀਬਾਰੀ ਕਰਕੇ ਦੋ ਲੋਕਾਂ ਦਾ ਕਤਲ ਕਰ ਦਿੱਤਾ ਜਦਕਿ ਤਿੰਨ ਹੋਰ ਨੂੰ ਜ਼ਖਮੀ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਾਸਕੋ ਦੇ ਮਹਾਪੌਰ ਸਰਗੇਈ ਸੋਬਯਾਨੀਨ ਨੇ ਟਵਿੱਟਰ 'ਤੇ ਕਿਹਾ ਕਿ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਸੋਬਯਾਨੀਨ ਨੇ ਹਮਲਾਵਰ ਜਾਂ ਉਸ ਦੇ ਸੰਭਾਵਿਤ ਮਕਸਦ ਦੇ ਬਾਰੇ 'ਚ ਬਿਨਾਂ ਕੋਈ ਵੇਰਵਾ ਸਾਂਝਾ ਕਰਦੇ ਹੋਏ ਕਿਹਾ ਕਿ ਘਟਨਾ ਸ਼ਹਿਰ ਦੇ ਦੱਖਣੀ-ਪੂਰਬੀ ਇਲਾਕੇ 'ਚ ਹੋਈ।
ਇਹ ਵੀ ਪੜ੍ਹੋ : UAE ਨੇ ਵੀਕਐਂਡ 'ਚ ਕੀਤਾ ਵੱਡਾ ਬਦਲਾਅ, ਹੁਣ ਕਰਮਚਾਰੀਆਂ ਨੂੰ ਮਿਲੇਗੀ ਢਾਈ ਦਿਨ ਦੀ ਛੁੱਟੀ
ਮਹਾਪੌਰ ਨੇ ਕਿਹਾ ਕਿ ਡਾਕਟਰ ਜ਼ਖਮੀ ਲੋਕਾਂ ਦਾ ਇਲਾਜ ਕਰ ਰਹੇ ਹਨ। ਸਰਕਾਰੀ ਸਮਾਚਾਰ ਏਜੰਸੀ ਦੀ ਖਬਰ 'ਚ ਅਣਜਾਣ ਸੁਰੱਖਿਆ ਅਧਿਕਾਰੀ ਸੂਤਰ ਦੇ ਹਵਾਲੇ ਤੋਂ ਕਿਹਾ ਗਿਆ ਕਿ ਸੁਰੱਖਿਆ ਗਾਰਡ ਵੱਲੋਂ ਮਾਸਕ ਲਾਏ ਜਾਣ ਲਈ ਕਹਿ ਜਾਣ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਹਮਲਾਵਰ ਨੇ ਬੰਦੂਕ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਥਾਨਕ ਨਿਯਮਾਂ ਮੁਤਾਬਕ ਅਜਿਹੀਆਂ ਥਾਵਾਂ 'ਤੇ ਮਾਸਕ ਲਾਉਣਾ ਲਾਜ਼ਮੀ ਹੈ। ਘਟਨਾ ਦੇ ਇਕ ਚਸ਼ਮਦੀਦ ਦੇ ਹਵਾਲੇ ਨਾਲ ਕਿਹਾ ਕਿ ਜ਼ਖਮੀ ਲੋਕਾਂ 'ਚ 10-11 ਸਾਲ ਦੀ ਇਕ ਲੜਕੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਐਸਟ੍ਰਾਜ਼ੇਨੇਕਾ ਤੇ ਫਾਈਜ਼ਰ ਟੀਕਿਆਂ ’ਚ ਹੋਰ ਟੀਕਿਆਂ ਦੇ ਮਿਸ਼ਰਣ ਨਾਲ ਹੁੰਦੀ ਹੈ ਮਜ਼ਬੂਤ ਇਮਿਊਨਿਟੀ ਪ੍ਰਤੀਕਿਰਿਆ : ਅਧਿਐਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
UAE ਨੇ ਵੀਕਐਂਡ 'ਚ ਕੀਤਾ ਵੱਡਾ ਬਦਲਾਅ, ਹੁਣ ਕਰਮਚਾਰੀਆਂ ਨੂੰ ਮਿਲੇਗੀ ਢਾਈ ਦਿਨ ਦੀ ਛੁੱਟੀ
NEXT STORY