ਇੰਟਰਨੈਸ਼ਨਲ ਡੈਸਕ-ਸੰਯੁਕਤ ਅਰਬ ਅਮੀਰਾਤ ਨੇ ਇਕ ਇਤਿਹਾਸਕ ਫੈਸਲੇ 'ਚ ਵਰਕਿੰਗ ਵੀਕ ਨੂੰ 5 ਦਿਨ ਤੋਂ ਘਟਾ ਕੇ 4.5 ਦਿਨ ਕਰ ਦਿੱਤਾ ਹੈ। ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸ਼ੁੱਕਰਵਾਰ ਮੱਧ ਤੋਂ ਵੀਕੈਂਡ ਸ਼ੁਰੂ ਹੋਵੇਗਾ ਜੋ ਕਿ ਸ਼ਨੀਵਾਰ ਅਤੇ ਐਤਵਾਰ ਤੱਕ ਜਾਰੀ ਰਹੇਗਾ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਹੈ ਜਿਸ ਨੇ ਗਲੋਬਲ ਪੰਜ ਦਿਨੀਂ ਹਫਤੇ ਤੋਂ ਘੱਟ ਰਾਸ਼ਟਰੀ ਕੰਮ ਹਫਤਾ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ : ਐਸਟ੍ਰਾਜ਼ੇਨੇਕਾ ਤੇ ਫਾਈਜ਼ਰ ਟੀਕਿਆਂ ’ਚ ਹੋਰ ਟੀਕਿਆਂ ਦੇ ਮਿਸ਼ਰਣ ਨਾਲ ਹੁੰਦੀ ਹੈ ਮਜ਼ਬੂਤ ਇਮਿਊਨਿਟੀ ਪ੍ਰਤੀਕਿਰਿਆ : ਅਧਿਐਨ
ਅਧਿਕਾਰੀਆਂ ਨੇ ਦੱਸਿਆ ਹੈ ਕਿ ਜਨਵਰੀ 2022 ਤੋਂ ਸਰਕਾਰੀ ਸੰਸਥਾਵਾਂ 'ਚ ਨੈਸ਼ਨਲ ਵਰਕਿੰਗ ਵੀਕ ਜ਼ਰੂਰੀ ਹੋਵੇਗਾ। ਇਸ ਦਾ ਮਕਸੱਦ ਲੋਕਾਂ ਦੇ ਜੀਵਨ 'ਚ ਵਰਕ-ਲਾਈਫ ਬੈਲੰਸ ਅਤੇ ਆਰਥਿਕ ਮੁਕਬਾਲੇਬਾਜ਼ੀ 'ਚ ਸੁਧਾਰ ਕਰਨਾ ਹੈ। ਰਿਪੋਰਟ ਮੁਤਾਬਕ ਸੰਯੁਕਤ ਅਰਬ ਅਮੀਰਾਤ ਖਾੜੀ ਦਾ ਇਕ ਅਜਿਹਾ ਦੇਸ਼ ਬਣ ਜਾਵੇਗਾ ਜਿਥੇ ਸ਼ਨੀਵਾਰ ਅਤੇ ਐਵਾਰ ਨੂੰ ਪੂਰੀ ਛੁੱਟੀ ਹੋਵੇਗੀ। ਅਰਬ ਦੁਨੀਆ ਦੇ ਬਾਹਰ ਅਜਿਹਾ ਹੀ ਹੈ। ਪਰ ਹੁਣ ਸੰਯੁਕਤ ਅਰਬ ਅਮੀਰਾਤ ਵੀ ਇਸ ਰਸਤੇ 'ਤੇ ਆ ਗਿਆ ਹੈ।
ਇਹ ਵੀ ਪੜ੍ਹੋ : ਪੁਤਿਨ ਨੇ 'ਸਪੂਤਨਿਕ ਵੀ' ਨੂੰ WHO ਤੋਂ ਮਨਜ਼ੂਰੀ ਮਿਲਣ ਦੀ ਜਤਾਈ ਉਮੀਦ
ਸੰਯੁਕਤ ਅਰਬ ਅਮੀਰਾਤ 'ਚ ਹੁਣ ਵੀਕਐਂਡ ਸ਼ੁੱਕਰਵਾਰ ਨੂੰ ਦੁਪਹਿਰ 'ਚ ਸ਼ੁਰੂ ਹੋਵੇਗਾ ਕਿਉਂਕਿ ਮੁਸਲਿਮ ਦੇਸ਼ਾਂ 'ਚ ਇਹ ਪ੍ਰਾਥਨਾ ਦਾ ਦਿਨ ਮੰਨਿਆ ਜਾਂਦਾ ਹੈ। ਸਾਰੇ ਸਰਕਾਰੀ ਵਿਭਾਗਾਂ ਨੂੰ 1 ਜਨਵਰੀ 2022 ਤੋਂ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਯੂ.ਏ.ਈ. ਮੀਡੀਆ ਦਫ਼ਤਰ ਦੇ ਟਵੀਟ ਮੁਤਾਬਕ ਸੋਮਵਾਰ ਤੋਂ ਵੀਰਵਾਰ ਅੱਠ ਘੰਟੇ ਦਾ ਵਰਕਿੰਗ ਡੇਅ ਰਹੇਗਾ। ਹਾਲਾਂਕਿ ਸਰਕਾਰ ਦੇ ਇਸ ਨਵੇਂ ਨਿਯਮ ਦਾ ਪ੍ਰਾਈਵੇਟ ਖੇਤਰ 'ਤੇ ਕੀ ਅਸਰ ਪਵੇਗਾ, ਇਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬੈਲਜੀਅਮ 'ਚ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀਆਂ ਪਾਣੀ ਦੀਆਂ ਵਾਛੜਾਂ, ਦਾਗੇ ਹੰਝੂ ਗੈਸ ਦੇ ਗੋਲੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅੱਤਵਾਦੀ ਤਾਕਤਾਂ ਦੇ ਮੁਕਾਬਲੇ ਲਈ ਭਾਰਤ-ਬੰਗਲਾਦੇਸ਼ ਮਜ਼ਬੂਤੀ ਨਾਲ ਵਚਨਬੱਧ : ਸ਼੍ਰਿੰਗਲਾ
NEXT STORY